ਅਕਾਲ ਬੁੰਗਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲ ਬੁੰਗਾ: ਵੇਖੋ ‘ਅਕਾਲ-ਤਖ਼ਤ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2686, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਕਾਲ ਬੁੰਗਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲ ਬੁੰਗਾ : ਤੋਂ ਭਾਵ ਅਕਾਲ ਪੁਰਖ ਦਾ ਨਿਵਾਸ, ਉਹ ਇਮਾਰਤ ਹੈ ਜੋ ਦਰਬਾਰ ਸਾਹਿਬ , ਅੰਮ੍ਰਿਤਸਰ ਦੇ ਚੁਗਿਰਦੇ ਵਿਚ ਅਕਾਲ ਤਖ਼ਤ ਦੀ ਸੀਮਾ ਅੰਦਰ ਹੀ ਬਣੀ ਹੋਈ ਹੈ। ਇਸ ਸ਼ਬਦ ਨੂੰ ਕਈ ਵਾਰ ਅਕਾਲ-ਤਖ਼ਤ ਦੇ ਸਮਾਨ-ਅਰਥਾਂ ਵਿਚ ਹੀ ਵਰਤਿਆ ਜਾਂਦਾ ਹੈ। ਅਸਲ ਵਿਚ ਅਕਾਲ ਤਖ਼ਤ ਇਕ ਅਜਿਹੀ ਸੰਸਥਾ ਹੈ ਜੋ ਸਿੱਖਾਂ ਲਈ ਸਰਬ ਉੱਚ ਧਾਰਮਿਕ ਅਸਥਾਨ ਦਾ ਦਰਜਾ ਰੱਖਦੀ ਹੈ ਜਦੋਂ ਕਿ ਅਕਾਲ ਬੁੰਗਾ ਇਕ ਇਤਿਹਾਸਿਕ ਗੁਰਦੁਆਰਾ ਹੈ ਜਿਥੇ ਅਕਾਲ ਤਖ਼ਤ ਸਥਾਪਿਤ ਹੈ।


ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਕਾਲ ਬੁੰਗਾ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਕਾਲ ਬੁੰਗਾ : ਵੇਖੋ ‘ਅਕਾਲ-ਤਖ਼ਤ’।

ਅਕਾਲ-ਤਖ਼ਤ :  ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੀ ਡਿਉੜ੍ਹੀ ਦੇ ਸਾਹਮਣੇ ਸਥਿਤ ਸ਼ਾਹੀ ਤਖ਼ਤ-ਨੁਮਾ ਇਕ ਉੱਚੀ ਇਮਾਰਤ ਜੋ ਗੁਰੂ ਹਰਗੋਬਿੰਦ ਜੀ ਨੇ ਸੰਨ 1606 ਈ. (1663 ਬਿ.) ਵਿਚ ਸ਼ੁਰੂ ਕਰਵਾ ਕੇ ਸੰਨ 1608 ਈ. ਵਿਚ ਮੁਕੰਮਲ ਕਰਵਾਈ।ਇਸ ਦਾ ਨਾਂ ਉਦੋਂ ‘ਅਕਾਲ ਬੁੰਗਾ’ ਰਖਿਆ ਗਿਆ।ਇਸ ਇਮਾਰਤ ਦੇ ਦਰਸ਼ਨੀ ਡਿਉੜ੍ਹੀ ਵਾਲੇ ਪਾਸੇ ਗੁਰੂ ਹਰਿਗੋਬਿੰਦ ਜੀ ਸ਼ਾਮ ਵੇਲੇ ਆਪਣਾ ਸਿੰਘਾਸਨ ਲਗਾਉਂਦੇ ਅਤੇ ਖੁਲ੍ਹੇ ਮੈਦਾਨ ਵਿਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ, ਨਾਲੇ ਸ਼ਸਤ੍ਰਾਂ ਦਾ ਅਭਿਆਸ ਕੀਤਾ ਜਾਂਦਾ।ਇਥੇ ਹੀ ਕਥਾ-ਵਾਰਤਾ ਹੁੰਦੀ, ਢਾਢੀ ਲੋਕ ਵਾਰਾਂ ਗਾਉਂਦੇ।

        ਇਸ ਇਮਾਰਤ ਦੇ ਬਣਾਉਣ ਦਾ ਉੱਦੇਸ਼ ਇਹ ਸੀ ਕਿ ਅਧਿਆਤਮਿਕਤਾ ਦੇ ਨਾਲ ਨਾਲ ਸਿੱਖਾਂ ਨੂੰ ਆਤਮ-ਰੱਖਿਆ ਲਈ ਵੀ ਤਿਆਰ ਕੀਤਾ ਜਾਏ। ਫਲਸਰੂਪ ਅਕਾਲ-ਬੁੰਗੇ ਦੀ ਸਥਾਪਨਾ ਨਾਲ ਸਿੱਖ ਧਰਮ ਵਿਚ ਰਾਜਨੈਤਿਕ ਚੇਤਨਾ ਦਾ ਵਿਕਾਸ ਆਰੰਭ ਹੋਇਆ। ਦਸਵੇਂ ਗੁਰੂ ਤੋਂ ਬਾਦ ਇਹੀ ਸਥਾਨ ਸਿੱਖ ਜੱਥੇਬੰਦੀ ਦਾ ਕੇਂਦਰ ਬਣਿਆ। ਸਾਲ ਵਿਚ ਵਿਸਾਖੀ ਅਤੇ ਦਿਵਾਲੀ ਦੇ ਅਵਸਰਾਂ ‘ਤੇ ਸਮੂਹ ਸਿੱਖ ਜੱਥੇਬੰਦੀਆਂ ਇੱਥੇ ਇਕੱਠੀਆਂ ਹੁੰਦੀਆਂ ਸਨ। ਇਸ ਤੋਂ ਇਲਾਵਾ ਸੰਕਟ ਵੇਲੇ ਵੀ ਇਥੇ ਹੀ ਗੁਰਮਤੇ ਪਾਸ ਹੁੰਦੇ ਅਤੇ ਸਿੱਖ ਮਿਸਲਾਂ ਵੇਲੇ ਉਨ੍ਹਾਂ ਦੇ ਝਗੜੇ ਵੀ ਇਥੇ ਹੀ ਨਿਪਟਾਏ ਜਾਂਦੇ। ਤਨਖਾਹੀਏ ਸਿੱਖਾਂ ਨੂੰ ਧਾਰਮਿਕ ਰੀਤੀ ਅਨੁਸਾਰ ਸਜ਼ਾ ਵੀ ਇਥੇ ਹੀ ਦਿੱਤੀ ਜਾਂਦੀ।ਇਸ ਸਥਾਨ ਤੇ ਕੀਤਾ ਗਿਆ ਫ਼ੈਸਲਾ ਅਤੇ ਇਥੋਂ ਜਾਰੀ ਕੀਤਾ ਹੁਕਮਨਾਮਾ ਸਭ ਸਿੱਖ ਜੱਥੇਬੰਦੀਆਂ ਲਈ ਲਾਜ਼ਮੀ ਹੁੰਦਾ।

        ਕਾਲਾਂਤਰ ਵਿਚ ਕੇਸਗੜ੍ਹ ਸਾਹਿਬ, ਹਰਿਮੰਦਿਰ ਸਾਹਿਬ (ਪਟਨਾ), ਹਜ਼ੂਰ ਸਾਹਿਬ (ਨਾਂਦੇੜ) ਆਦਿ ਨੂੰ ਤਖ਼ਤ ਰੂਪ ਵਿਚ ਪ੍ਰਵਾਨਿਤ ਕਰ ਲਏ ਜਾਣ ਤੇ ਇਸ ਨੂੰ ‘ਅਕਾਲ ਬੁੰਗਾ’ ਦੀ ਥਾਂ ‘ਅਕਾਲ ਤਖ਼ਤ’ ਕਿਹਾ ਜਾਣ ਲਗਿਆ। ਇਸ ਤਖ਼ਤ ਉਤੇ ਦੋ ਗੁਰੂ ਸਾਹਿਬਾਨਾਂ, ਦੋ ਸਾਹਿਬਜ਼ਾਦਿਆਂ ਤੋਂ ਇਲਾਵਾ ਅਨੇਕ ਸ਼ਹੀਦ ਅਤੇ ਧਰਮੀ ਸਿੰਘਾਂ ਦੇ ਸ਼ਸਤ੍ਰ ਸੰਭਾਲੇ ਹੋਏ ਪਏ ਹਨ। 6 ਜੂਨ, 1984 ਈ. ਨੂੰ ਬਲੂ-ਸਟਾਰ ਓਪਰੇਸ਼ਨ ਵੇਲੇ ਅਕਾਲ ਤਖ਼ਤ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹੁਣ ਪੁਰਾਤਨ ਇਮਾਰਤ ਗਿਰਵਾ ਕੇ, ਉਸੇ ਥਾਂ ਨਵੀਂ ਇਮਾਰਤ ਦੀ ਉਸਾਰੀ ਜਾਰੀ ਹੈ।ਇਸ ਵਲ ਅਨੇਕ ਕਵੀਆਂ ਨੇ ਸੰਕੇਤ ਕੀਤੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.