ਅਖਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਅਖਰ. ਸੰ. ਅ੖ਰ. ਸੰਗ੍ਯਾ—ਵਰਣ. ਹ਼ਰਫ਼. ਬਾਣੀ ਦੇ ਲਿਖਣ ਲਈ ਥਾਪੇ ਹੋਏ ਚਿੰਨ੍ਹ. “ਅਖਰ ਕਾ ਭੇਉ ਨ ਲਹੰਤ.” (ਮ: ੧ ਵਾਰ ਸਾਰ) ੨ ਵਿ—ਜੋ ਖਰਦਾ ਨਹੀਂ. ਅਵਿਨਾਸ਼ੀ। ੩ ਸੰਗ੍ਯਾ—ਪਾਰਬ੍ਰਹਮ. ਇੱਕ ਰਸ ਰਹਿਣ ਵਾਲਾ ਕਰਤਾਰ.1 “ਏ ਅਖਰ ਖਿਰਿ ਜਾਂਹਿਗੇ, ਓਇ ਅਖਰ ਇਨ ਮਹਿ ਨਾਹਿ.” (ਗਉ ਕਬੀਰ , ਬਾਵਨ) ੪ ਸੰਗ੍ਯਾ—ਉਪਦੇਸ਼. “ਅਖਰ ਨਾਨਕ ਅਖਿਓ ਆਪਿ.” (ਮ: ੧ ਵਾਰ ਮਾਝ) ੫ ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ. “ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ.” (ਸ. ਫਰੀਦ) ੬ ਨਾਮਮਾਤ੍ਰ. ਓਹ ਪਦਾਰਥ ਜੋ ਸੰਗ੍ਯਾ ਰਖਦੇ ਹਨ. “ਦ੍ਰਿਸਟਮਾਨ ਅਖਰ ਹੈ ਜੇਤਾ.” (ਬਾਵਨ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਖਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਖਰ (ਸੰ.। ਸੰਸਕ੍ਰਿਤ ਅਕਸ਼ਰ=ਉਹ ਚਿੰਨ੍ਹ ਜੋ ਅਵਾਜ਼ ਦੀ ਥਾਂ ਲਿਖ੍ਯਾ ਜਾਵੇ, ਵਰਨਮਾਲਾ ਦਾ ਹਰਫ਼)

੧. ਹਰਫ, ਅੱਖਰ

੨. ਉਪਦੇਸ਼ , ਸ਼ਬਦ। ਯਥਾ-‘ਅਖਰ ਨਾਨਕ ਅਖਿਓ ਆਪਿ’ ਇਹ ਉਪਦੇਸ਼ ਜਾਂ ਸਬਦ ਆਪ ਈਸ਼੍ਵਰ ਨੇ ਕਿਹਾ ਹੈ। ਯਥਾ-‘ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ’ ਪ੍ਰਭੂ ਨੇ ਸਬਦ ਆਖ ਕੇ ਤ੍ਰਿਭਵਣ ਰਚੇ ਹਨ।

੩. ਨਾਮ ਰੂਪ। ਯਥਾ-‘ਦ੍ਰਿਸਟਿਮਾਨ ਅਖਰ ਹੈ ਜੇਤਾ ’ ਜੋ ਦ੍ਰਿਸ਼ਟਮਾਨ ਹੈ ਸਭ ਅਖਰਾਂ ਵਿਚ ਹੈ-ਭਾਵ ਉਹ ਨਾਮ ਵਾਲਾ ਹੈ ਤੇ ਨਾਵਾਂ ਵਿਚ ਦੱਸੀਦਾ ਹੈ।

੪. ਈਸ਼੍ਵਰ ਰੂਪ (ਅ=ਨਾ+ਖਯ=ਖਰਨਾ, ਜੋ ਨਾ ਖਰੇ) ਯਥਾ-‘ਦ੍ਰਿਸਟਿਮਾਨ ਅਖਰ ਹੈ ਜੇਤਾ’ ਜੋ ਦ੍ਰਿਸ਼ਟਮਾਨ ਹੈ, ਈਸ਼੍ਵਰ ਰੂਪ ਹੈ।

੫. ਈਸ਼੍ਵਰ ਦਾ ਨਾਮ। ਯਥਾ-‘ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ’ (ਭੁਇ ਚੋਖੀ) ਚੰਗੀ ਜ਼ਮੀਨ ਭਾਵ ਸ਼ੁਭ ਹਿਰਦੇ ਵਿਚ ਈਸ਼੍ਵਰ ਦਾ ਨਾਮ ਰੂਪ ਬਿਰਖ ਲਾਕੇ ਇਸ ਬਾਗ ਨੂੰ ਪ੍ਰੇਮ ਦੇ (ਜਲ) ਨਾਲ ਸਿੰਜਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 27030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਖਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਖਰ, ਜੋ ਖਰਦਾ ਨਹੀਂ, ਅਬਿਨਾਸ਼ੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 12124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-35-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.