ਅਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਗ. ਸੰ. अ्ग. ਧਾ—ਜਾਣਾ. ਪ੍ਰਵੇਸ਼ ਕਰਨਾ। ੨ ਸੰ. ਅਗਨਿ ਦਾ ਸੰਖੇਪ। ੩ ਸੰ. अज्ञ —ਅਗ੍ਯ. ਵਿ—ਅਗ੍ਯਾਨੀ. “ਜ੍ਯੋਂ ਤਗ ਆਗੇ ਅਗ ਅਰਗਾਈ.” (ਨਾਪ੍ਰ) ਜਿਵੇਂ ਤਤ੍ਵਗ੍ਯਾਨੀ ਅੱਗੇ ਅਗ੍ਯਾਨੀ ਚੁੱਪ ਹੋ ਜਾਂਦਾ ਹੈ। ੪ ਸੰ. अग. ਵਿ—ਜੋ ਚਲਦਾ ਨਹੀਂ. ਅਚਲ। ੫ ਸੰਗ੍ਯਾ—ਪਹਾੜ। ੬ ਬਿਰਛ. ਦਰਖ਼ਤ। ੭ ਸੰ. ਅਗ੍ਰ. ਅਗਲਾ ਭਾਗ. ਅੱਗਾ । ੮ ਵਿ—ਪਹਿਲਾ. ਪ੍ਰਥਮ। ੯ ਪ੍ਰਧਾਨ. ਮੁਖੀਆ । ੧੦ ਕ੍ਰਿ. ਵਿ—ਅੱਗੇ. “ਅਗ ਤਬ ਚਾਲਾ.” (ਦੱਤਾਵ) ਅੱਗੇ ਨੂੰ ਤੁਰਿਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First