ਅਡੰਬਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਡੰਬਰ (ਨਾਂ,ਪੁ) ਵਿਖਾਵਾ; ਵਾਧੂ ਦਾ ਸਾਜ਼ੋ-ਸਮਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਡੰਬਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਡੰਬਰ [ਨਾਂਪੁ] ਪਖੰਡ, ਦਿਖਾਵਾ, ਫੋਕੀ ਠਾਠ-ਬਾਠ , ਸ਼ੋਸ਼ੇਬਾਜ਼ੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਡੰਬਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਡੰਬਰ. ਸੰ. आडम्बर —ਆਡੰਬਰ. ਸੰਗ੍ਯਾ—ਉੱਪਰਲੀ ਬਣਾਉਟ. ਦਿਖਾਵਾ। ੨ ਪਾਖੰਡਜਾਲ। ੩ ਤੰਬੂ. ਖ਼ੇਮਾ। ੪ ਉਛਾੜ. ਗ਼ਿਲਾਫ। ੫ ਹਾਥੀ ਅਤੇ ਤੁਰ੍ਹੀ ਦੀ ਆਵਾਜ਼। ੬ ਸਜਧਜ. ਠਾਟਬਾਟ. “ਨਾਨਕ ਹਭ ਅਡੰਬਰ ਕੂੜਿਆ.” (ਵਾਰ ਜੈਤ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਡੰਬਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਡੰਬਰ, (ਸੰਸਕ੍ਰਿਤ : ਆਡੰਬਰ) / ਪੁਲਿੰਗ : ਵਿਖਾਵਾ, ਜ਼ਾਹਰਦਾਰੀ, ਉੱਪਰਲੀ ਬਣਾਵਟ, ਠਾਠ ਬਾਠ, ਪਖੰਡ, ਜਾਲ, ਪਸਾਰਾ, ਸਾਜੋ-ਸਮਾਨ, (ਲਾਗੂ ਕਿਰਿਆ : ਕਰਨਾ, ਰਚਨਾ)
–ਅਡੰਬਰਨ, ਵਿਸ਼ੇਸ਼ਣ : ਅਡੰਬਰ ਕਰਨ ਵਾਲੀ ਇਸਤਰੀ
–ਅਡੰਬਰੀ, ਵਿਸ਼ੇਸ਼ਣ / ਪੁਲਿੰਗ : ਅਡੰਬਰ ਕਰਨ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-56-43, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First