ਅਧਿਕਾਰ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਅਧਿਕਾਰ: ਵਿਆਕਰਨਕ ਇਕਾਈਆਂ ਦੀ ਬਣਤਰ ਵਿਚ ਵਿਚਰਨ ਵਾਲੇ ਤੱਤਾਂ ਦਾ ਆਪਸ ਵਿਚ ਵਿਆਕਰਨਕ ਸਬੰਧ ਹੁੰਦਾ ਹੈ। ਜਦੋਂ ਦੋ ਜਾਂ ਦੋ ਤੋਂ ਵੱਧ ਸ਼ਬਦ ਰੂਪ ਵਿਆਕਰਨਕ ਲੱਛਣਾਂ ਕਰਕੇ ਰੂਪਾਂਤਰਤ ਹੁੰਦੇ ਹੋਣ ਤਾਂ ਇਸ ਪਰਕਾਰ ਦੇ ਸਬੰਧਾਂ ਨੂੰ ਵਿਆਕਰਨਕ ਮੇਲ ਆਖਿਆ ਜਾਂਦਾ ਹੈ। ਇਸ ਦੇ ਉਲਟ ਜਦੋਂ ਇਕ ਸ਼ਬਦ ਦਾ ਵਿਚਰਨ ਦੂਜੇ ਦੇ ਰੂਪ ਤੇ ਨਿਰਭਰ ਕਰਦਾ ਹੋਵੇ ਤਾਂ ਇਸ ਪਰਕਾਰ ਦੀ ਪਰਕਿਰਿਆ ਨੂੰ ਅਧਿਕਾਰ ਕਿਹਾ ਜਾਂਦਾ ਹੈ ਜਿਵੇਂ : ਮੁੰਡੇ ਨੇ, ਮੁੰਡੇ ਤੋਂ, ਮੁੰਡੇ ਲਈ, ਮੁੰਡੇ ਰਾਹੀਂ ਆਦਿ ਬਣਤਰਾਂ ਵਿਚ ‘ਮੁੰਡਾ’ ਸ਼ਬਦ ਦਾ ਵਿਆਕਰਨਕ ਰੋਲ ਉਸ ਪਿਛੋਂ ਆਉਣ ਵਾਲੇ ਸਬੰਧਕ ’ਤੇ ਨਿਰਭਰ ਕਰਦਾ ਹੈ। ਭਾਵ ਨਾਂਵ ਤੋਂ ਪਿਛੋਂ ਆਉਣ ਵਾਲੇ ਸਬੰਧਕ ਜਿਥੇ ਨਾਂਵ ਨੂੰ ਸਬੰਧਕੀ ਰੂਪ ਵਿਚ ਵਿਚਰਨ ਲਈ ਮਜ਼ਬੂਰ ਕਰਦੇ ਹਨ ਉਥੇ ਇਨ੍ਹਾਂ ਦਾ ਕਾਰਜ ਵੀ ਨਿਰਧਾਰਤ ਕਰਦੇ ਹਨ। ਪੰਜਾਬੀ ਵਿਚ ਮੇਲ ਕੇਵਲ ਰੂਪਾਂਤਰੀ ਸ਼ਬਦ ਰੂਪਾਂ ਵਿਚ ਹੀ ਹੁੰਦਾ ਹੈ ਪਰ ਅਧਿਕਾਰ ਦੀ ਪਰਕਿਰਿਆ ਵਿਚ ਰੂਪਾਂਤਰੀ ਸ਼ਬਦ ਰੂਪਾਂ ਦੇ ਨਾਲ ਨਾਲ ਵਿਉਂਤਪਤ ਰੂਪੀ ਸ਼ਬਦਾਂ ਦੀ ਵਰਤੋਂ ਹੋ ਸਕਦੀ ਹੈ। ਅਧਿਕਾਰ ਇਕ ਅਜਿਹਾ ਵਾਕਾਤਮਕ ਇਖਤਿਆਰ ਹੈ ਜਿਸ ਵਿਚ ਸ਼ਬਦ-ਸ਼ਰੇਣੀ ਦਾ ਕੋਈ ਸ਼ਬਦ ਰੂਪ ਦੂਜੀ ਸ਼ਰੇਣੀ ਦੇ ਸ਼ਬਦ ਰੂਪ ਦੀ ਵਾਕਾਤਮਕਤਾ ਅਤੇ ਭਾਵਾਤਮਕਤਾ ਨੂੰ ਨਿਰਧਾਰਤ ਕਰਦਾ ਹੈ। ਇਸ ਕਰਕੇ ਇਹ ਸਬੰਧ ਨਾ ਸਿਰਫ ਵਾਕਾਤਮਕ ਹਨ ਸਗੋਂ ਅਰਥਪਰਕ ਵੀ ਹਨ, ਜਿਸ ਤਰ੍ਹਾਂ ਪੰਜਾਬੀ ਦੀ ਦੋਹਰੀ ਸਕਰਮਕ ਕਿਰਿਆ ਪ੍ਰਧਾਨ ਕਰਮ ਨੂੰ ਸਧਾਰਨ ਰੂਪ ਵਿਚ ਅਤੇ ਅਪ੍ਰਧਾਨ ਕਰਮ ਨੂੰ ਸਬੰਧਕੀ ਰੂਪ ਵਿਚ ਵਿਚਰਨ ਦਿੰਦੀ ਹੈ ਜਿਵੇਂ : ‘ਡਾਕਟਰ ਨੇ ਬੱਚੇ ਨੂੰ ਦਵਾਈ ਦਿੱਤੀ’। ਇਸੇ ਤਰ੍ਹਾਂ ਵਾਕੰਸ਼ ਮਾਰਕਾ ਸਬੰਧਕ (ਨੇ, ਨੂੰ, ਤੋਂ, ਲਈ, ਵਿਚ, ਰਾਹੀਂ, ਨਾਲ ਆਦਿ) ਨਾਂਵ ਤੋਂ ਪਿਛੋਂ ਵਿਚਰ ਕੇ ਨਾਂਵ ਨੂੰ ਸਬੰਧਕੀ ਰੂਪ ਵਿਚ ਵਿਚਰਨ ਦੀ ਆਗਿਆ ਦਿੰਦੇ ਹਨ ਜਿਵੇਂ ਜੇ\-ਆ\ ਅੰਤਕ ਨਾਵਾਂ ਤੋਂ ਪਿਛੋਂ ਇਹ ਸਬੰਧਕ ਵਿਚਰਨ \-ਆ\ ਦੀ ਥਾਂ \-ਏ\ ਅੰਤਕ ਹੁੰਦੇ ਹਨ। ਜੇ ਉਹ ਬਹੁਵਚਨ ਸੂਚਕ ਹੋਣ ਤਾਂ \-ਏ\ ਅੰਤਕ ਦੀ ਥਾਂ \-ਇਆਂ\ ਅੰਤਕ ਹੁੰਦੇ ਹਨ, ਜਿਵੇਂ : ‘ਮੁੰਡਾ ਖੇਡਦਾ ਹੈ, ਮੁੰਡੇ (-ਏ) ਨੇ ਮੈਚ ਖੇਡਿਆ, ਮੁੰਡਿਆਂ (-ਇਆਂ) ਨੇ ਮੈਚ ਖੇਡਿਆ। ‘ਦਾ’ ਮਾਰਕਾ ਸਬੰਧਕ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਵਿਚ ਵਿਚਰਦੇ ਹਨ ਅਤੇ ਪਹਿਲਾਂ ਆਉਣ ਵਾਲੇ ਸ਼ਬਦ ਨੂੰ ਸਬੰਧਕੀ ਰੂਪ ਲਈ ਵਿਚਰਨ ਦਿੰਦੇ ਹਨ ਅਤੇ ਇਨ੍ਹਾਂ ਦਾ ਪਿਛੋਂ ਆਉਣ ਵਾਲੇ ਨਾਵਾਂ ਨਾਲ ਲਿੰਗ ਵਚਨ ਦੇ ਪੱਧਰ ’ਤੇ ਮੇਲ ਹੁੰਦਾ ਹੈ ਜਿਵੇਂ : ਮੁੰਡੇ (-ਏ) ਦੀ ਮਾਂ, ਮੁੰਡਿਆਂ (-ਇਆਂ) ਦਾ ਪਿਉ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 13708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਅਧਿਕਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਧਿਕਾਰ [ਨਾਂਪੁ] ਹੱਕ , ਦਾਅਵਾ, ਕਬਜ਼ਾ , ਮਾਲਕੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਧਿਕਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਧਿਕਾਰ. ਸੰਗ੍ਯਾ—ਅਹੁਦਾ. ਪਦਵੀ । ੨ ਹੱਕ਼। ੩ ਯੋਗ੍ਯਤਾ. “ਅੰਤਰ ਬਲ ਅਧਿਕਾਰ.” (ਸਵਾ ਮ: ੧) ਸੈਨਾ ਦੀ ਯੋਗ੍ਯਤਾ ਤੇ। ੪ ਅਖ਼ਤਿਆਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਧਿਕਾਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਧਿਕਾਰ (ਗੁ.। ਸੰਸਕ੍ਰਿਤ ਅਧਿਕਾਰ:) ੧. ਨਿਗਾਹ ਬਾਨੀ , ੨. ਫਰਜ਼ , ਹਕੂਮਤ , ੩. ਖਾਸ ਖਾਸ ਧਾਰਮਕ, ਰਾਜਸਕ ਕੰਮਾਂ ਯਾ ਹੋਰ ਕਰਮਾਂ ਦੇ ਕਰਨ ਦੀ ਯੋਗਤਾ ਯਾ ਵਸੀਕਾਰ ਹਕ ।
੨. ਅਧਿਕ। ਬਹੁਤ। ਹਕੂਮਤ ਬੀ ਅਧਿਕਾਰ ਦਾ ਅਰਥ ਹੈ ਯਥਾ-‘ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਧਿਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਧਿਕਾਰ, ਸੰਸਕ੍ਰਿਤ / ਪੁਲਿੰਗ : ਅਖਤਿਆਰ; ਅਹੁਦਾ; ਪਦਵੀ, ਹਕੂਮਤ, ਇਲਾਕਾ ਰਾਜ, ਕਬਜਾ, ਮਲਕੀਅਤ, ਹੱਕ (ਲਾਗੂ ਕਿਰਿਆ : ਹੋਣਾ, ਦੇਣਾ, ਲੈਣਾ)
–ਅਧਿਕਾਰੀ, ਵਿਸ਼ੇਸ਼ਣ / ਪੁਲਿੰਗ : ਅਧਿਕਾਰ ਰੱਖਣ ਵਾਲਾ, ਅਫ਼ਸਰ, ਹਾਕਮ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-04-36-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First