ਅਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨ. ਸੰ. अन्. ਧਾ—ਜਾਣਾ. ਸਮਰਥ ਹੋਣਾ. ਲੈ ਜਾਣਾ। ੨ ਵ੍ਯ—ਨਿਧ ਬੋਧਕ. ਇਹ ਸ਼ਬਦਾਂ ਦੇ ਪਹਿਲੇ ਲਗਕੇ ਨਾਂ (ਨਹੀਂ) ਪ੍ਰਗਟ ਕਰਦਾ ਹੈ, ਯਥਾ—ਅਨਪੜ੍ਹ, ਅਨੁਚਿਤ ਆਦਿ। ੩ ਅਨ੍ਯ. ਵਿ—ਦੂਜਾ ਹੋਰ. “ਲੋਭੀ ਅਨ ਕਉ ਸੇਵਦੇ.” (ਸ੍ਰੀ ਮ: ੩) “ਸਾਗਰ ਬੂੰਦ ਨਹੀਂ ਅਨ ਹੇਰਾ.” (ਬਿਲਾ ਮ: ੫) ੪ ਸੰਗ੍ਯਾ—ਅੰਨ. ਅਨਾਜ. “ਲਾਟੂ ਮਧਾਣੀਆਂ ਅਨਗਾਹ.” (ਵਾਰ ਆਸਾ) ੫ ਪ੍ਰਤ੍ਯਯ. ਜੋ ਪਦਾਂ ਦੇ ਅੰਤ ਲਗਕੇ ਕ੍ਰਿਯਾ ਦਾ ਭਾਵ ਬੋਧਨ ਕਰਦਾ ਹੈ. “ਰਖੇ ਰਖਣਹਾਰ ਆਪਿ ਉਬਾਰਿਅਨੁ.”1 (ਵਾਰ ਗੂਜ ੨ ਮ: ੫) ੬ ਅਨੁ ਦੀ ਥਾਂ ਭੀ ਅਨ ਸ਼ਬਦ ਆਉਂਦਾ ਹੈ. ਦੇਖੋ, ਅਨਦਿਨ ਅਤੇ ਅਨੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10686, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਨ (ਅ.। ਸੰਸਕ੍ਰਿਤ ਅਨ੍ਯ) ਦੂਜਾ , ਹੋਰ। ਯਥਾ-‘ਬਿਨੁ ਪ੍ਰਭ ਸੇਵ ਕਰਤ ਅਨ ਸੇਵਾ ’। ਅਥਵਾ ੨. ਦ੍ਵੈਤ। ਯਥਾ-‘ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ’ ਹਉਮੈ ਤੇ ਦ੍ਵੈਤ ਨਾਲ ਲੜਕੇ ਇਨ੍ਹਾਂ ਨੂੰ ਮਾਰ ਦੇਵੇ ਸੋ ਹੀ ਪੁਰਸ਼ ਕਲਿਆਣ ਨੂੰ ਪਾਂਵਦਾ ਹੈ, ਅਥਵਾ ਤਿਸ ਪੁਰਸ਼ ਦੀ (ਸੋ ਸੋਭਾ ਦੂ ਹੋਇ) ਸੋਭਾ ਦੋਹਾਂ ਲੋਕਾਂ ਵਿਚ ਹੁੰਦੀ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਨ (ਅ.। ਸੰਸਕ੍ਰਿਤ ਅਨੁ=ਹੀਨ, ਪਸਚਾਤ, ਵਿਸਤਾਰ, ਸਮੀਪ, ਵਾਰ) ਮੁੜ ਮੁੜ, ਹਰ (ਜਿਕੂੰ ਹਰ ਦਿਨ)। ਯਥਾ-‘ਅਨਦਿਨੁ ਸਿਮਰਹੁ ਤਾਸੁ ਕਉ’ ਹਰ ਦਿਨ ਤਿਸ ਪ੍ਰਭੂ ਨੂੰ ਸਿਮਰੋ।
੨. ਅਨਦਿਨ ਦਾ ਸੰਪ੍ਰਦਾਈ ‘ਰਾਤ ਦਿਨ’ ਵੀ ਅਰਥ ਕਰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First