ਅਨੰਤੀ ਮਾਤਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਅਨੰਤੀ ਮਾਤਾ. ਨਗਰ ਵਟਾਲਾ (ਜਿਲਾ ਗੁਰਦਾਸਪੁਰ) ਦੇ ਵਸਨੀਕ ਰਾਮੇ ਸਿੱਲ ਖਤ੍ਰੀ ਦੀ, ਸੁਖਦੇਵੀ ਦੇ ਉਦਰ ਤੋਂ ਉਪਜੀ ਬੇਟੀ, ਜਿਸ ਦਾ ਵਿਆਹ ੨੧ ਵੈਸਾਖ, ਸੰਮਤ ੧੬੮੧ ਨੂੰ ਬਾਬਾ ਗੁਰੁਦਿੱਤਾ ਜੀ ਨਾਲ ਹੋਇਆ. ਇਸ ਦੇ ਪੇਟੋਂ ਬਾਬਾ ਧੀਰਮੱਲ ਅਤੇ ਗੁਰੂ ਹਰਿਰਾਇ ਸਾਹਿਬ ਜੀ ਜਨਮੇ. ਮਾਤਾ ਜੀ ਦਾ ਸੰਖੇਪ ਨਾਉਂ ਨੱਤੀ ਭੀ ਹੈ. ਕਈ ਲੇਖਕਾਂ ਨੇ ਨਿਹਾਲਕੌਰਿ ਭੀ ਲਿਖਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਨੰਤੀ ਮਾਤਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨੰਤੀ ਮਾਤਾ : ਬਾਬਾ ਗੁਰਦਿੱਤਾ (ਸੁਪੁੱਤਰ ਗੁਰੂ ਹਰਗੋਬਿੰਦ ਜੀ) ਦੀ ਸੁਪਤਨੀ ਅਤੇ ਸੱਤਵੇਂ ਨਾਨਕ , ਗੁਰੂ ਹਰਰਾਇ ਜੀ ਦੀ ਮਾਤਾ ਸੀ। ਆਮ ਤੌਰ ਤੇ ਇਹਨਾਂ ਨੂੰ ਮਾਤਾ ਨੱਤੀ ਨਾਂ ਨਾਲ ਜਾਣਿਆ ਜਾਂਦਾ ਸੀ। ਕੁੱਝ ਇਤਿਹਾਸਕਾਰਾਂ ਨੇ ਇਹਨਾਂ ਦਾ ਨਾਂ ਨਿਹਾਲ ਕੌਰ ਅਤੇ ਬੱਸੀ ਵੀ ਲਿਖਿਆ ਹੈ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First