ਅਬਚਲ ਨਗਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਬਚਲ ਨਗਰ [ਨਿਪੁ] ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਸਥਾਨ ਦਾ ਨਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਬਚਲ ਨਗਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਬਚਲ ਨਗਰ : ਸ਼ੁੱਧ ਰੂਪ ਵਿਚ ਅਬਿਚਲ ਨਗਰ ਹੈ ਜਿਸਦਾ ਅਰਥ ਦ੍ਰਿੜਤਾਪੂਰਬਕ ਸਥਿਰ ਰਹਿਣ ਵਾਲਾ, ਚਲਾਇਮਾਨ ਨ ਹੋਣ ਵਾਲਾ ਅਰਥਾਤ ਸਦੀਵੀ ਕਾਇਮ ਰਹਿਣ ਵਾਲਾ ਹੈ। ਸਿੱਖ ਪਰੰਪਰਾ ਨੇ ਮਹਾਂਰਾਸ਼ਟਰ ਦੇ ਇਕ ਜ਼ਿਲਾ ਸ਼ਹਿਰ ਨੰਦੇੜ ਨੂੰ ਅਬਚਲ ਨਗਰ ਨਾਂ ਦਿੱਤਾ ਹੈ। ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਯਾਦ ਦੁਆਉਂਦਾ ਹੈ। 7 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਇਥੇ ਹੀ ਜੋਤੀ ਜੋਤ ਸਮਾਏ ਸਨ। ਉਹਨਾਂ ਦੀ ਯਾਦ ਦੇ ਸਤਿਕਾਰ ਵਜੋਂ ਜੋਤੀ ਜੋਤ ਸਮਾਉਣ ਵਾਲੀ ਜਗ੍ਹਾ ਤੇ ਬਣੇ ਗੁਰਦੁਆਰਾ ਸਾਹਿਬ ਨੂੰ ਤਖ਼ਤ ਵਜੋਂ ਜਾਣਿਆ ਜਾਂਦਾ ਹੈ ਅਤੇ ਇਸੇ ਲਈ ਇਸਦਾ ਪੂਰਾ ਨਾਮ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ, ਅਬਚਲ ਨਗਰ ਹੈ।

    ਜਾਪਦਾ ਹੈ ਇਸ ਨਗਰ ਦਾ ਨਾਮ ਗੁਰੂ ਅਰਜਨ ਦੇਵ ਜੀ ਦੇ ਸੂਹੀ ਰਾਗ ਵਿਚ ਉਚਾਰਣ ਕੀਤੇ ਸ਼ਬਦ ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ॥(ਗੁ.ਗ੍ਰੰ. 783) ਵਿਚ ਆਏ ਅਬਿਚਲ ਨਗਰੁ ਸ਼ਬਦ ਉੱਤੇ ਰੱਖਿਆ ਗਿਆ ਹੈ। ਆਮ ਤੌਰ ਤੇ ਇਥੇ ਆਏ ਅਬਿਚਲ ਨਗਰ ਨੂੰ ਅੰਮ੍ਰਿਤਸਰ ਸਮਝਿਆ ਜਾਂਦਾ ਹੈ ਜਿਸਨੂੰ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਇਹ ਸ਼ਬਦ ਚੌਥੇ ਨਾਨਕ ਗੁਰੂ ਰਾਮ ਦਾਸ ਜੀ ਦੁਆਰਾ ਅੰਮ੍ਰਿਤਸਰ ਵਸਾਉਣ ‘ਤੇ ਉਚਾਰਣ ਕੀਤਾ ਮੰਨਿਆ ਜਾਂਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਬਚਲ ਨਗਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਬਚਲ ਨਗਰ : ਮਹਾਂਰਾਸ਼ਟਰ ਵਿਚ ਨਾਂਦੇੜ ਜ਼ਿਲ੍ਹੇ ਦਾ ਸ਼ਹਿਰ ਹੈ, ਜਿਸ ਨੂੰ ਸਿੱਖਾਂ ਦੇ ਧਾਰਮਕ ਗ੍ਰੰਥਾਂ ਵਿਚ ਅਬਚਲ ਨਗਰ ਕਿਹਾ ਜਾਂਦਾ ਹੈ। ਇਹ ਥਾਂ ਦਰਿਆ ਗੋਦਾਵਰੀ ਦੇ ਕੰਖੇ ਮਨਮਾਡ ਤੋਂ ਹੈਦਰਾਬਾਦ ਜਾਣ ਵਾਲੀ ਛੋਟੀ ਰੇਲਵੇ ਲਾਈਨ ਉੱਤੇ ਔਰੰਗਾਬਾਦ ਤੋਂ 235 ਕਿ. ਮੀ. ਅਤੇ ਹੈਦਰਾਬਾਦ ਤੋਂ 278 ਕਿ. ਮੀ. ਦੂਰੀ ਉੱਤੇ ਸਥਿਤ ਹੈ। ‘ਹਜ਼ੂਰ ਸਾਹਿਬ’ ਵੀ ਇਸੇ ਥਾਂ ਨੂੰ ਕਿਹਾ ਜਾਂਦਾ ਹੈ। ਨਾਂਦੇੜ ਵੀ ਇਸੇ ਨੂੰ ਹੀ ਕਿਹਾ ਜਾਂਦਾ ਹੈ।

          ਅਬਚਲ ਨਗਰ ਦਾ ਸਬੰਧ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨਾਲ ਹੈ। ਇਥੇ ਹੀ ਬੰਦਾ ਬਹਾਦੁਰ ਬੈਰਾਗੀ ਨੂੰ ਗੁਰੂ ਸਾਹਿਬ ਪਹਿਲੀ ਵਾਰ ਮਿਲੇ ਅਤੇ ਉਹ ਵੈਰਾਗ ਨੂੰ ਛੱਡ ਕੇ ਸਿੰਘ ਸੱਜ ਗਿਆ। ਗੁਰੂ ਜੀ ਨੇ ਉਸ ਨੂੰ ਪ੍ਰੇਰਣਾ ਅਤੇ ਉਤਸ਼ਾਹ ਦੇ ਕੇ ਪੰਜਾਬ ਵਲ ਘਲਿਆ। ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੁਦੀ ਪੰਜਵੀਂ ਸੰਮਤ 1765 (1768 ਈ.) ਨੂੰ ਜੋਤੀ ਜੋਤਿ ਸਮਾਏ।

          ਸਿੱਖਾਂ ਵਿਚ ਇਸ ਥਾਂ ਦੀ ਵਧੇਰੇ ਮਹੱਤਤਾ ਇਸ ਲਈ ਵੀ ਹੈ ਕਿ ਇਹ ਗੁਰਦੁਆਰਾ ਚੌਹਾਂ ਤਖ਼ਤਾਂ ਵਿਚੋਂ ਇਕ ਹੈ। ਇਥੇ ਸਿੱਖਾਂ ਦੇ ਬਹੁਤ ਸਾਰੇ ਗੁਰਦੁਆਰੇ ਹਨ ਜਿਨ੍ਹਾਂ ਦਾ ਸਬੰਤ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਪਰਵਾਰ ਜਾਂ ਬਾਬਾ ਬੰਦਾ ਬਹਾਦਰ ਨਾਲ ਹੈ। ਇਥੋਂ ਦੇ ਮਸ਼ਹੂਰ ਗੁਰਦੁਆਰੇ ਇਹ ਹਨ :––

  1. ਹਜ਼ੂਰ ਸਾਹਿਬ––ਇਹ ਸਿੱਖਾਂ ਦਾ ਮਸ਼ਹੂਰ ਗੁਰਦੁਆਰਾ ਹੈ। ਇਸ ਗੁਰਦੁਆਰੇ ਅੰਦਰ ਇਕ ਮਹਾਨ ਚਬੂਤਰਾ ਹੈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਬੈਠਿਆ ਕਰਦੇ ਸਨ। ਅੱਜਕਲ੍ਹ ਇਥੇ ਕਈ ਸ਼ਸਤਰ ਰੱਖੇ ਹੋਏ ਹਨ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਹਨ। ਇਨ੍ਹਾਂ ਵਿਚ ਚੱਕਰ ਚੌੜਾ ਤੇਗਾ, ਫ਼ੌਲਾਦੀ ਕਮਾਨ, ਸੁਨਹਿਰੀ ਸ੍ਰੀ ਸਾਹਿਬ, ਸੁਨਹਿਰੀ ਛੋਟੀ ਕਿਰਪਾਨ ਅਤੇ ਕਈ ਹੋਰ ਸ਼ਸਤਰ ਤੇ ਗੁਰੂ ਜੀ ਦਾ ਇਕ ਸਿੰਘਾਸਨ ਵੀ ਹੈ। ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1832 ਵਿਚ ਬਣਵਾਇਆ ਸੀ।
  2. ਸ਼ਿਕਾਰ ਘਾਟ––ਇਥੇ ਗੁਰੂ ਸਾਹਿਬ ਸ਼ਿਕਾਰ ਖੇਡ ਕੇ ਅਰਾਮ ਕਰਦੇ ਹੁੰਦੇ ਸਨ।
  3. ਸੰਗਤ ਸਾਹਿਬ––ਇਹ ਗੁਰਦੁਆਰਾ ਗੁਰੂ ਸਾਹਿਬ ਦੇ ਉਪਦੇਸ਼ ਦੇਣ ਦੀ ਥਾਂ ਹੈ।
  4. ਹੀਰਾ ਘਾਟ––ਇਥੇ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦਾ ਦਿੱਤਾ ਹੀਰਾ ਗੋਦਾਵਰੀ ਵਿਚ ਸੁੱਟ ਦਿਤਾ ਸੀ। ਇਹ ਥਾਂ ਨਾਂਦੇੜ ਦੇ ਦੱਖਣ ਵਿਚ ਹੈ।
  5. ਗੋਬਿੰਦ ਬਾਗ਼––ਇਹ ਗੁਰੂ ਗੋਬਿੰਦ ਸਿੰਘ ਦੇ ਸੈਰ ਕਰਨ ਦੀ ਥਾਂ ਸੀ।
  6. ਬੰਦਾ ਥਾਨ––ਇਹ ਬੰਦਾ ਬੈਰਾਗੀ ਮਾਧੋ ਦਾਸ ਦੀ ਕੁਟੀਆ ਵਾਲੀ ਥਾਂ ਹੈ। ਜਿਥੇ ਹੁਣ ਛੋਟਾ ਜਿਹਾ ਗੁਰਦੁਆਰਾ ਹੈ ਅਤੇ ਨਾਂਦੇੜ ਦੇ ਪੱਛਮ ਵਲ ਹੈ। ਦਸ਼ਮੇਸ਼ ਗੁਰੂ ਨੇ ਇਥੇ ਵੀ ਚਰਨ ਪਾਏ ਸਨ ਅਤੇ ਇਸੇ ਥਾਂ ਉੱਤੇ ਬੰਦੇ ਨੂੰ ਸਿੰਘ ਸਜਾਇਆ ਸੀ।
  7. ਮਾਤਾ ਸਾਹਿਬ ਕੌਰ ਅਸਥਾਨ––ਇਹ ਹੀਰਾ ਘਾਟ ਦੇ ਨੇੜੇ ਗੋਦਾਵਰੀ ਦੇ ਕੰਢੇ ਉੱਤੇ ਹੈ। ਮਾਤਾ ਸਾਹਿਬ ਕੌਰ ਗੁਰੂ ਜੀ ਦੇ ਨਾਲ ਦੱਖਣ ਨੂੰ ਚਲੇ ਗਏ ਸਨ। ਕੁਝ ਚਿਰ ਮਾਤਾ ਜੀ ਇਥੇ ਰਹਿ ਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਰਹੇ। ਗੁਰੂ ਜੀ ਦਾ ਹੁਕਮ ਪਾ ਕੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਮਾਤਾ ਜੀ ਦਿੱਲੀ ਆ ਗਏ ਸਨ।
  8. ਨਗੀਨਾ ਘਾਟ––ਇਥੇ ਗੁਰੂ ਸਾਹਿਬ ਨੇ ਸਿੱਖਾਂ ਵਲੋਂ ਭੇਟਾ ਕੀਤਾ ਨਗੀਨਾ ਨਦੀ ਵਿਚ ਸੁਟਿਆ ਸੀ।
  9. ਮਾਲ ਟੇਕੜੀ––ਇਹ ਉਹ ਥਾਂ ਹੈ ਜਿਥੇ ਗੁਰੂ ਸਾਹਿਬ ਨੇ ਗੁਪਤ ਖ਼ਜ਼ਾਨਾ ਕੱਢ ਕੇ ਪਠਾਨ ਨੌਕਰਾਂ ਨੂੰ ਤਨਖ਼ਾਹ ਵੰਡੀ ਸੀ। ਸੰਨ 1928 ਵਿਚ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਇਸੇ ਥਾਂ ਲਈ ਝਗੜਾ ਹੋਇਆ ਸੀ।
  10. ਲੰਗਰ ਸਾਹਿਬ––ਇਹ ਗੁਰਦੁਆਰਾ ਨਗੀਨਾ ਘਾਟ ਦੇ ਨੇੜੇ ਹੀ ਇਕ ਫ਼ੌਜੀ ਸਿੱਖ ਨੇ ਸੇਵਾ ਭਾਵ ਨਾਲ ਬਣਾਇਆ ਹੈ।

ਇਨ੍ਹਾਂ ਤੋ ਇਲਾਵਾ ਗੋਦਾਵਰੀ ਦੇ ਕੰਢੇ ਉੱਤੇ ਸੰਤ ਬਾਬਾ ਨਿਧਾਨ ਸਿੰਘ ਦਾ ਗੁਰਦੁਆਰਾ ਹੈ ਜਿਥੇ ਕਿ ਲੰਗਰ ਚਲਦਾ ਹੈ ਅਤੇ ਯਾਤਰੀਆਂ ਦੇ ਰਹਿਣ ਲਈ ਕਮਰੇ ਹਨ।

          ਨਾਂਦੇੜ 1956 ਤੋਂ ਪਹਿਲੋਂ ਰਿਆਸਤ ਹੈਦਰਾਬਾਦ ਵਿਚ ਸੀ। ਨਿਜ਼ਾਮ ਹੈਦਰਾਬਾਦ ਨੇ ਇਨ੍ਹਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਇਕ ਟ੍ਰਸਟ ਕਾਇਮ ਕੀਤਾ ਸੀ। ਗੁਰੂ ਸਾਹਿਬ ਦੇ ਨਾਲ ਪੰਜਾਬ ਵਲੋਂ ਆਏ ਕਈ ਸਿੱਖ ਇਥੇ ਹੀ ਵਸ ਗਏ ਜੋ ਹੁਣ ਰਲੀ-ਮਿਲੀ ਮਰਾਠੀ-ਉਰਦੂ-ਪੰਜਾਬੀ ਬੋਲਦੇ ਹਨ। ਇਨ੍ਹਾਂ ਨੂੰ ਦੱਖਣੀ ਸਿੱਖ ਆਖਿਆ ਜਾਂਦਾ ਹੈ। ਸ਼ਹਿਰ ਦੇ ਨਾਲ ਨਾਲ ਗੋਦਾਵਰੀ ਦਰਿਆ ਦੀ ਚੌੜਾਈ ਇਕ ਤੋਂ ਦੋ ਫ਼ਰਲਾਂਗ ਤਕ ਤੇ ਆਮ ਡੂੰਘਾਈ ਸਿਰਫ 3½ ਮੀਟਰ ਹੈ। ਬਰਸਾਤ ਵਿਚ ਪਾਣੀ ਬਹੁਤ ਚੜ੍ਹ ਜਾਂਦਾ ਹੈ ਪਰ ਬਾਕੀ ਸਾਰਾ ਸਾਲ ਬਿਨ੍ਹਾਂ ਕਿਸੇ ਸਹਾਇਤਾ ਦੇ ਆਸਾਨੀ ਨਾਲ ਦਰਿਆ ਪਾਰ ਕੀਤਾ ਜਾ ਸਕਦਾ ਹੈ।

          ਸਿੱਖਾਂ ਦਾ ਧਾਰਮਕ ਸਥਾਨ ਹੋਣ ਕਰ ਕੇ ਸਾਰਾ ਸਾਲ ਯਾਤਰੀ ਇਥੇ ਆਉਂਦੇ ਰਹਿੰਦੇ ਹਨ। ਇਥੇ ਰਿਹਾਇਸ਼ ਲਈ ਕਮਰੇ ਹਨ ਅਤੇ ਲੰਗਰ ਚਲਦਾ ਹੈ। ਸਟੇਸ਼ਨ ਤੋਂ ਯਾਤਰੀਆਂ ਨੂੰ ਗੁਰਦੁਆਰੇ ਤਕ ਲਿਆਉਣ ਲਈ ਗੁਰਦੁਆਰੇ ਵਲੋਂ ਗੱਡਿਆਂ ਦਾ ਪ੍ਰਬੰਧ ਮੁਫ਼ਤ ਹੁੰਦਾ ਹੈ। ਗੱਡੇ ਹਰ ਰੇਲ ਗੱਡੀ ਦੇ ਪਹੁੰਚਣ ਸਮੇਂ ਰੇਲਵੇ ਸਟੇਸ਼ਨ ਤੇ ਆਉਂਦੇ ਹਨ।

          ਆਬਾਦੀ––126,400 (1971)

          19°9' ਉ. ਵਿਥ.; 77°15' ਪੂ. ਲੰਬ.


ਲੇਖਕ : ਸਤਿੰਦਰ ਭਾਟੀਆ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅਬਚਲ ਨਗਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਬਚਲ ਨਗਰ :  ਮਹਾਰਾਸ਼ਟਰ ਵਿਚ ਨਾਂਦੇੜ ਜ਼ਿਲ੍ਹੇ ਦਾ ਸ਼ਹਿਰ ਹੈ ਜਿਸ ਨੂੰ ਸਿੱਖਾਂ ਦੇ ਧਾਰਮਕ ਗ੍ਰੰਥਾਂ ਵਿਚ ਅਬਚਲ ਨਗਰ ਕਿਹਾ ਜਾਂਦਾ ਹੈ। ਇਹ ਥਾਂ ਦਰਿਆ ਗੋਦਾਵਰੀ ਦੇ ਕੰਢੇ ਮਨਮਾੜ ਤੋਂ ਹੈਦਰਾਬਾਦ ਜਾਣ ਵਾਲੀ ਛੋਟੀ ਰੇਲਵੇ ਲਾਈਨ ਉੱਤੇ ਔਰੰਗਾਬਾਦ ਤੋਂ 235 ਕਿ. ਮੀ. ਅਤੇ ਹੈਦਰਾਬਾਦ ਤੋਂ 278 ਕਿ. ਮੀ. ਦੀ ਦੂਰੀ ਉੱਤੇ ਸਥਿਤ ਹੈ। 'ਹਜ਼ੂਰ ਸਾਹਿਬ' ਵੀ ਇਸੇ ਥਾਂ ਨੂੰ ਕਿਹਾ ਜਾਂਦਾ ਹੈ। ਨਾਂਦੇੜ ਵੀ ਇਸੇ ਨੂੰ ਹੀ ਕਿਹਾ ਜਾਂਦਾ ਹੈ।

        ਅਬਚਲ ਨਗਰ ਦਾ ਸਬੰਧ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨਾਲ ਹੈ। ਇਥੇ ਹੀ ਬੰਦਾ ਬਹਾਦਰ ਬੈਰਾਗੀ ਨੂੰ ਗੁਰੂ ਸਾਹਿਬ ਪਹਿਲੀ ਵਾਰ ਮਿਲੇ ਅਤੇ ਉਹ ਵੈਰਾਗ ਨੂੰ ਛੱਡ ਕੇ ਸਿੰਘ ਸੱਜ ਗਿਆ। ਗੁਰੂ ਜੀ ਨੇ ਉਸ ਨੂੰ ਪ੍ਰੇਰਣਾ ਅਤੇ ਉਤਸ਼ਾਹ ਦੇ ਕੇ ਪੰਜਾਬ ਵੱਲ ਘਲਿਆ। ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੁਦੀ ਪੰਜਵੀਂ (ਸੰਮਤ 1765) 1708 ਈ. ਨੂੰ ਜੋਤੀ ਜੋਤਿ ਸਮਾਏ।

        ਸਿੱਖਾਂ ਵਿਚ ਇਸ ਥਾਂ ਦੀ ਮਹੱਤਤਾ ਇਸ ਲਈ ਵੀ ਵਧੇਰੇ ਹੈ ਕਿਉਂਕਿ ਇਹ ਗੁਰਦੁਆਰਾ ਚੌਹਾਂ ਤਖ਼ਤ ਵਿਚੋਂ ਇਕ ਹੈ। ਇਥੇ ਸਿੱਖਾਂ ਦੇ ਬਹੁਤ ਸਾਰੇ ਗੁਰਦੁਆਰੇ ਹਨ ਜਿਨ੍ਹਾਂ ਦਾ ਸਬੰਧ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਪਰਿਵਾਰ ਜਾਂ ਬਾਬਾ ਬੰਦਾ ਬਹਾਦਰ ਨਾਲ ਹੈ। ਇਥੋਂ ਦੇ ਮਸ਼ਹੂਰ ਗੁਰਦੁਆਰੇ ਇਹ ਹਨ : –

1. ਹਜ਼ੂਰ ਸਾਹਿਬ ਇਹ ਸਿੱਖਾਂ ਦਾ ਮਸ਼ਹੂਰ ਗੁਰਦੁਆਰਾ ਹੈ। ਇਸ ਗੁਰਦੁਆਰੇ ਅੰਦਰ ਇਕ ਮਹਾਨ ਚਬੂਤਰਾ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਬੈਠਿਆ ਕਰਦੇ ਸਨ। ਅੱਜਕੱਲ੍ਹ ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਕਈ ਸ਼ਸਤਰ ਰੱਖੇ ਹੋਏ ਹਨ। ਇਨ੍ਹਾਂ ਵਿਚ ਚੱਕਰ, ਚੌੜਾ ਤੇਗਾ, ਫ਼ੌਲਾਦੀ ਕਮਾਨ, ਸੁਨਹਿਰੀ ਸ੍ਰੀ ਸਾਹਿਬ, ਸੁਨਹਿਰੀ ਛੋਟੀ ਕਿਰਪਾਨ ਅਤੇ ਕਈ ਹੋਰ ਸ਼ਸਤਰ ਤੇ ਗੁਰੂ ਜੀ ਦਾ ਇਕ ਸਿੰਘਾਸਨ ਵੀ ਹੈ। ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਨੇ 1832 ਈ. ਵਿਚ ਬਣਵਾਇਆ ਸੀ।

        ਤਖਤ ਸੱਚਖੰਡ ਸ਼੍ਰੀ ਹਜ਼ੂਰ (ਅਬਚਲ ਨਗਰ) ਸਾਹਿਬ

        2. ਸ਼ਿਕਾਰ ਘਾਟਇਥੇ ਗੁਰੂ ਸਾਹਿਬ ਸ਼ਿਕਾਰ ਖੇਡ ਕੇ ਆਰਾਮ ਕਰਦੇ ਹੁੰਦੇ ਸਨ।

        3. ਸੰਗਤ ਸਾਹਿਬ ਇਹ ਗੁਰਦੁਆਰਾ ਗੁਰੂ ਸਾਹਿਬ ਦੇ ਉਪਦੇਸ਼ ਦੇਣ ਦੀ ਥਾਂ ਹੈ।

       4. ਹੀਰਾ ਘਾਟ ਇਥੇ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦਾ ਦਿੱਤਾ ਹੀਰਾ ਗੋਦਾਵਰੀ ਵਿਚ ਸੁੱਟ ਦਿਤਾ ਸੀ। ਇਹ ਥਾਂ ਨਾਂਦੇੜ ਦੇ ਦੱਖਣ ਵਿਚ ਹੈ।

        5. ਗੋਬਿੰਦ ਬਾਗ਼ ਇਹ ਗੁਰੂ ਗੋਬਿੰਦ ਸਿੰਘ ਦੇ ਸੈਰ ਕਰਨ ਦੀ ਥਾਂ ਸੀ।

        6. ਬੰਦਾ ਘਾਟਇਹ ਬੰਦਾ ਬੈਰਾਰੀ ਮਾਧੋਦਾਸ ਦੀ ਕੁਟੀਆ ਵਾਲੀ ਥਾਂ ਹੈ ਜਿਥੇ ਹੁਣ ਛੋਟਾ ਜਿਹਾ ਗੁਰਦੁਆਰਾ ਹੈ ਅਤੇ ਨਾਂਦੇੜ ਦੇ ਪੱਛਮ ਵੱਲ ਹੈ। ਦਸਮੇਸ਼ ਗੁਰੂ ਨੇ ਇਥੇ ਵੀ ਚਰਨ ਪਾਏ ਸਨ ਅਤੇ ਇਸੇ ਥਾਂ ਉੱਤੇ ਬੰਦੇ ਨੂੰ ਸਿੰਘ ਸਜਾਇਆ ਸੀ।

        7. ਮਾਤਾ ਸਾਹਿਬ ਕੌਰ ਅਸਥਾਨਇਹ ਹੀਰਾ ਘਾਟ ਦੇ ਨੇੜੇ ਗੋਦਾਵਰੀ ਦੇ ਕੰਢੇ ਉੱਤੇ ਹੈ। ਮਾਤਾ ਸਾਹਿਬ ਕੌਰ ਗੁਰੂ ਜੀ ਦੇ ਨਾਲ ਦੱਖਣ ਨੂੰ ਚਲੇ ਗਏ ਸਨ। ਕੁਝ ਚਿਰ ਮਾਤਾ ਜੀ ਇਥੇ ਰਹਿ ਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਰਹੇ। ਗੁਰੂ ਜੀ ਦਾ ਹੁਕਮ ਪਾ ਕੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਮਾਤਾ ਜੀ ਦਿੱਲੀ ਆ ਗਏ ਸਨ।

        8. ਗੀਨਾ ਘਾਟਇਥੇ ਗੁਰੂ ਸਾਹਿਬ ਨੇ ਸਿੱਖਾਂ ਵੱਲੋਂ ਭੇਟਾ ਕੀਤਾ ਨਗੀਨਾ ਨਦੀ ਵਿਚ ਸੁਟਿਆ ਸੀ।

        9. ਮਾਲ ਟੇਕਰੀ ਇਹ ਉਹ ਥਾਂ ਹੈ ਜਿਥੇ ਗੁਰੂ ਸਾਹਿਬ ਨੇ ਗੁਪਤ ਖ਼ਜ਼ਾਨਾ ਕੱਢ ਕੇ ਪਠਾਣ ਨੌਕਰਾਂ ਨੂੰ ਤਨਖ਼ਾਹ ਵੰਡੀ ਸੀ। ਸੰਨ 1928 ਵਿਚ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਇਸੇ ਥਾਂ ਲਈ ਝਗੜਾ ਹੋਇਆ ਸੀ।

        10. ਲੰਗਰ ਸਾਹਿਬ ਇਹ ਗੁਰਦੁਆਰਾ ਨਗੀਨਾ ਘਾਟ ਦੇ ਨੇੜੇ ਹੀ ਇਕ ਫ਼ੌਜੀ ਸਿੱਖ ਨੇ ਸੇਵਾ ਭਾਵ ਨਾਲ ਬਣਾਇਆ ਹੈ।

        ਇਨ੍ਹਾਂ ਤੋਂ ਇਲਾਵਾ ਗੋਦਾਵਰੀ ਦੇ ਕੰਢੇ ਉੱਤੇ ਸੰਤ ਬਾਬਾ ਨਿਧਾਨ ਸਿੰਘ ਦਾ ਗੁਰਦੁਆਰਾ ਹੈ ਜਿਥੇ ਕਿ ਲੰਗਰ ਚਲਦਾ ਹੈ ਅਤੇ ਯਾਤਰੀਆਂ ਦੇ ਰਹਿਣ ਲਈ ਕਮਰੇ ਹਨ।

        ਸੰਨ 1956 ਤੋਂ ਪਹਿਲੋਂ ਨਾਂਦੇੜ ਰਿਆਸਤ ਹੈਦਰਾਬਾਦ ਵਿਚ ਸੀ। ਨਿਜ਼ਾਮ ਹੈਦਰਾਬਾਦ ਨੇ ਇਨ੍ਹਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਇਕ ਟ੍ਰਸਟ ਕਾਇਮ ਕੀਤਾ ਸੀ। ਗੁਰੂ ਸਾਹਿਬ ਦੇ ਨਾਲ ਪੰਜਾਬ ਵੱਲੋਂ ਆਏ ਕਈ ਸਿੱਖ ਇਥੇ ਹੀ ਵਸ ਗਏ ਜੋ ਹੁਣ ਰਲੀ-ਮਿਲੀ ਮਰਾਠੀ-ਉਰਦੂ-ਪੰਜਾਬੀ ਬੋਲਦੇ ਹਨ। ਇਨ੍ਹਾਂ ਨੂੰ ਦੱਖਣੀ ਸਿੱਖ ਆਖਿਆ ਜਾਂਦਾ ਹੈ। ਸ਼ਹਿਰ ਦੇ ਨਾਲ ਨਾਲ ਗੋਦਾਵਰੀ ਦਰਿਆ ਦੀ ਚੌੜਾਈ ਇਕ ਤੋਂ ਦੋ ਫ਼ਰਲਾਂਗ ਤਕ ਤੇ ਆਮ ਡੂੰਘਾਈ ਸਿਰਫ਼ 3-1/2 ਮੀਟਰ ਹੈ। ਬਰਸਾਤ ਵਿਚ ਪਾਣੀ ਬਹੁਤ ਚੜ੍ਹ ਜਾਂਦਾ ਹੈ ਪਰ ਬਾਕੀ ਸਾਰਾ ਸਾਲ ਬਿਨਾਂ ਕਿਸੇ ਸਹਾਇਤਾ ਦੇ ਆਸਾਨੀ ਨਾਲ ਦਰਿਆ ਪਾਰ ਕੀਤਾ ਜਾ ਸਕਦਾ ਹੈ।

        ਸਿੱਖਾਂ ਦਾ ਧਾਰਮਕ ਸਥਾਨ ਹੋਣ ਕਰ ਕੇ ਸਾਰਾ ਸਾਲ ਯਾਤਰੀ ਇਥੇ ਆਉਂਦੇ ਹਨ। ਇਥੇ ਰਿਹਾਇਸ਼ ਲਈ ਕਮਰੇ ਹਨ ਅਤੇ ਲੰਗਰ ਚਲਦਾ ਹੈ। ਸਟੇਸ਼ਨ ਤੋਂ ਯਾਤਰੀਆਂ ਨੂੰ ਗੁਰਦੁਆਰੇ ਤਕ ਲਿਆਉਣ ਲਈ ਗੁਰਦੁਆਰੇ ਵਲੋਂ ਬਸਾਂ ਦਾ ਪ੍ਰਬੰਧ ਮੁਫ਼ਤ ਹੁੰਦਾ ਹੈ। ਅੱਜਕਲ੍ਹ ਅੰਮ੍ਰਿਤਸਰ ਤੋਂ ਨਾਂਦੇੜ ਤਕ 'ਸੱਚ ਖੰਡ ਐਕਸਪ੍ਰੈਸ' ਨਾਂ ਦੀ ਵਿਸ਼ੇਸ਼ ਗੱਡੀ ਚਲਾਈ ਗਈ ਹੈ ਜਿਹੜੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਹਫਤੇ ਵਿਚ 3 ਦਿਨ ਚਲਦੀ ਹੈ।

           ਆਬਾਦੀ  ––   2,75,083 (1991)


ਲੇਖਕ : ਸਤਿੰਦਰ ਭਾਟੀਆ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-26-04-09-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.