ਅਮ੍ਰਿਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮ੍ਰਿਤ. ਸੰ. अमृत. ਸੰਗ੍ਯਾ—ਪੀਣ ਯੋਗ੍ਯ ਇੱਕ ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂ੄। ੨ ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ । ੩ ਜਲ। ੪ ਘੀ। ੫ ਦੁੱਧ । ੬ ਸੋਨਾ ਆਦਿ. ਧਨ । ੭ ਮੁਕਤਿ. ਮੋ੖। ੮ ਸੁਆਦਦਾਇਕ ਰਸ. “ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ.” (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯ ਦੇਵਤਾ । ੧੦ ਆਤਮਾ । ੧੧ ਪਾਰਾ । ੧੨ ਅਨਾਜ । ੧੩ ਰਸਦਾਇਕ ਭੋਜਨ। ੧੪ ਰੋਗਨਾਸ਼ਕ ਦਵਾ। ੧੫ ਵਿ—ਜ਼ਿੰਦਾ. ਜੋ ਮਰਿਆ ਨਹੀਂ। ੧੬ ਸੁੰਦਰ. ਪਿਆਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.