ਅਯੋਗਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਯੋਗਤਾ [ਨਾਂਇ] ਅਯੋਗ ਜਾਂ ਗ਼ੈਰਮੁਨਾਸਬ ਹੋਣ ਦਾ ਭਾਵ, ਨਾਕਾਬਲੀਅਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਯੋਗਤਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disability ਅਯੋਗਤਾ: ਸਰੀਰ ਦੇ ਕਿਸੇ ਅੰਗ ਦੀ ਹਾਨੀ ਜਾਂ ਉਸਦਾ ਵਿਕਾਰ ਜਾਂ ਕਿਸੇ ਦੀ ਸਰੀਰਕ ਜਾਂ ਮਾਨਸਿਕ ਯੋਗਤਾ ਵਿਚ ਵਿਕਲਾਂਗਤਾ ਕਿਸੇ ਵਿਅਕਤੀ ਲਈ ਬਹੁਤ ਹੀ ਮਾੜੀ ਗੱਲ ਹੈ ਭਾਵੇਂ ਇਹ ਕੁਦਰਤੀ ਹੋਵੇ ਜਾਂ ਕਿਸੇ ਮੰਦਭਾਗੀ ਦੁਰਘਟਨਾ ਕਾਰਨ ਹੋਵੇ। ਅਪੰਗ ਅਤੇ ਵਿਕਲਾਂਗ ਦੀ ਭਲਾਈ ਇਕ ਬਹੁਤ ਹੀ ਵੰਗਾਰਪੂਰਣ ਕੰਮ ਹੈ ਅਤੇ ਇਸਨੂੰ ਕੇਵਲ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ ਜਦੋਂ ਸਾਰੇ ਨਾਗਰਿਮ, ਵਾਲੰਟੀਅਰੀ ਸੰਗਠਨ ਅਤੇ ਸਰਕਾਰ ਇਸ ਸਬੰਧੀ ਸਮੂਹਿਕ ਰੂਪ ਵਿਚ ਆਪਣੀ ਜਿੰਮੇਵਾਰੀ ਨੂੰ ਮਹਿਸੂਸ ਕਰਨ।

      ਉਦਯੋਗਪਤੀਆਂ ਅਤੇ ਮਾਨਵ-ਹਿਤਕਾਰੀਆਂ ਦਾ ਇਹ ਮੁੱਖ ਕਰਤੱਵ ਬਣਦਾ ਹੈ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਆਪਣੇ ਵਿਸ਼ਾਲ ਵਿੱਤੀ ਸਾਧਨਾਂ ਸਹਿਤ ਅੱਗੇ ਆਉਣ ਤਾਂ ਜੋ ਅਪੰਗ ਵਿਅਕਤੀਆਂ ਦੀ ਭਲਾਈ ਅਤੇ ਉੱਥਾਨ ਲਈ ਆਧਾਰ ਸਥਾਪਿਤ ਕੀਤਾ ਜਾ ਸਕੇ। 1975 ਵਿਚ ਸੰਯੁਕਤ ਰਾਸ਼ਟਰ ਦੁਆਰਾ ਅਪੰਗਾਂ ਦੇ ਅਧਿਕਾਰਾਂ ਦੀ ਘੋਸ਼ਣਾ ਵਿਚ ਸਪੱਸ਼ਟ ਰੂਪ ਵਿਚ ਕਿਹਾ ਗਿਆ ਸੀ ਕਿ “ ਅਪੰਗ ਵਿਅਕਤੀਆਂ ਨੂੰ ਆਰਥਿਕ ਅਤੇ ਸਮਾਜਿਕ ਯੋਜਨਾਬੰਦੀ ਦੀਆਂ ਸਾਰੀਆਂ ਸਟੇਜਾਂ ਤੇ ਉਹਨਾਂ ਦੀਆਂ ਵਿਸ਼ੇਸ਼ ਲੋੜਾਂ ਤੇ ਧਿਆਨ ਦਿਵਾਉਣ ਦਾ ਅਧਿਕਾਰ ਪ੍ਰਾਪਤ ਹੈ।” ਵਿਸ਼ਵ ਅਪੰਗ ਦਿਵਸ ਹਰ ਸਾਲ ਮਾਰਚ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿਚਕਾਰ ਅਪੰਗਾਂ ਦੀਆਂ ਲੋੜਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਜਾਗ੍ਰਿਤੀ ਪੈਦਾ ਕੀਤੀ ਜਾ ਸਕੇ।

      ਅਪੰਗ ਵੀ ਸਿਹਤਮੰਦ ਵਿਅਕਤੀਆਂ ਵਾਂਗ ਸਮਾਜ ਦਾ ਮਹੱਤਵਪੂਰਣ ਅੰਗ ਹਨ। ਇਹ ਸਾਡਾ ਨੈਤਿਕ ਕਰਤੱਵ     ਹੈ ਕਿ ਅਸੀਂ ਉਹਨਾਂ ਦੇ ਪੁਨਰਵਾਸ ਅਤੇ ਉੱਥਾਨ ਲਈ ਵੱਧ ਤੋਂ ਵੱਧ ਯੋਗਦਾਨ ਪਾਈਏ। ਇਹ ਵੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਕੇਸਾਂ ਵਿਚ ਅਪੰਗਾਂ ਵਿਚ ਜੀਵਨ ਲਈ ਉਤਸ਼ਾਹ ਹੁੰਦਾ ਹੈ ਅਤੇ ਸੰਭਵ ਹੱਦ ਤਕ ਸਾਧਾਰਣ ਜੀਵਨ ਜੀਊਣ ਦੀ ਇੱਛਾ ਹੁੰਦੀ ਹੈ ਅਤੇ ਉਹਨਾਂ ਨੂੰ ਇਹ ਸਿੱਧ ਕਰਨ ਲਈ ਕੇਵਲ ਇੱਕ ਅਵਸਰ ਦੀ ਲੋੜ ਹੁੰਦੀ ਹੈ ਕਿ ਉਹ ਵੀ ਉਹਨਾਂ ਕੰਮਾਂ ਲਈ, ਜੋ ਉਹਨਾਂ ਨੂੰ ਸੌਂਪੇ ਜਾਣ , ਹੋਰਨਾਂ ਵਾਂਗ ਪ੍ਰਭਾਵੀ ਹੋ ਸਕਦੇ ਹਨ। ਥੋੜ੍ਹੀ ਜਿਹੀ ਸਹਾਇਤਾ ਨਾਲ ਅਪੰਗ ਆਪਣੀ ਬਦਕਿਸਮਤੀ ਤੇ ਕਾਬੂ ਪਾ ਸਕਦੇ ਹਨ। ਉਹਨਾਂ ਦੀ ਕੁਸ਼ਲਤਾ ਅਤੇ ਪ੍ਰਤਿਭਾ ਰਾਸ਼ਟਰ-ਨਿਰਮਾਣ ਦੀਆਂ ਸਰਗਰਮੀਆਂ ਵਿਚ ਬਹੁਤ ਹੀ ਮਹੱਤਵਪੂਰਣ ਹਿੱਸਾ ਪਾ ਸਕਦੀ ਹੈ। ਇਸ ਕਰਕੇ ਉਹਨਾਂ ਵਿਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਉਹ ਜੀਵਨ ਦੀ ਮੁੱਖ ਧਾਰਾ ਵਿਚ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਣ

      ਅਪੰਗ ਨਾਗਰਿਕਾਂ ਦੀ ਭਾਰੀ ਗਿਣਤੀ ਇਸ ਗੱਲ ਨੂੰ ਲਾਜ਼ਮੀ ਬਣਾ ਦਿੰਦੀ ਹੈ ਕਿ ਸਮਾਜ ਅਤੇ ਰਾਜ ਉਹਨਾਂ ਦੀ ਏਕਤਾ ਅਤੇ ਪੁਨਰਵਾਸ ਦੇ ਚੈਲੰਜ ਦਾ ਪੂਰੀ ਤਰ੍ਹਾਂ ਸਾਹਮਣਾ ਕਰਨ। ਅਪੰਗ ਵਿਅਕਤੀਆਂ ਦੇ ਪੁਨਰਵਾਸ ਅਤੇ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਸਰਕਾਰ ਦੀ ਸੰਵਿਧਕ ਜ਼ਿੰਮੇਵਾਰੀ ਹੈ। ਸਰਕਾਰ ਨੇ ਇਸ ਸਬੰਧੀ ਕਈ ਐਕਟ ਬਣਾਏ ਹਨ ਜੋ ਸਮਾਜ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਸਰਕਾਰ ਨੂੰ ਇਹਨਾਂ ਅਪੰਗਾਂ ਦੀ ਦੇਖਭਾਲ ਲਈ ਸਹਾਇਤਾ ਕਰਨ ਵਾਸਤੇ ਰੂਪ ਰੇਖਾ ਪ੍ਰਦਾਨ ਕਰਦੇ ਹਨ। ਭਾਰਤੀ ਪੁਨਰਵਾਸ ਪਰਿਸ਼ਦ ਐਕਟ, 1992 ਇਸ ਸਬੰਧ ਵਿਚ ਪੇਸ਼ਾਵਰਾਨਾ ਦੀ ਟ੍ਰੇਨਿੰਗ ਵਿਚ ਵਿਨਿਯਮਕ ਅਤੇ ਉੱਚ-ਮਿਆਰ ਸਥਾਪਿਤ ਕਰਨ ਦਾ ਤੰਤਰ ਪ੍ਰਦਾਨ ਕਰਦਾ ਹੈ। ਇਹ ਪਰਿਸ਼ਦ ਪੁਨਰਵਾਸ ਪੇਸ਼ਾਵਰਾਂ ਲਈ ਟ੍ਰੇਨਿੰਗ ਸਿਲੇਬਸ ਨੂੰ ਮਿਆਰੀਕ੍ਰਿਤ ਕਰਦੀ ਹੈ। ਇਹ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਅਧਿਆਪਕਾਂ ਲਈ ਵੀ ਸੇਵਾ-ਅੰਦਰ ਟ੍ਰੇਨਿੰਗ ਪ੍ਰੋਗਰਾਮਾਂ ਤੇ ਵੀ ਧਿਆਨ ਦਿੰਦੀ ਹੈ। ਪੀ ਡਬਲਿਯੂ ਡੀ ਐਕਟ, 1995 ਅਪੰਗਾਂ ਦੇ ਪੁਨਰਵਾਸ ਅਤੇ ਉਹਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਸਾਡੀ ਜੁਕਤ ਦਾ ਅਤਿ ਲੋੜੀਂਦਾ ਅੰਸ਼ ਹੈ। ਇਸ ਐਕਟ ਦੀਆਂ ਸਰਗਰਮੀਆਂ ਦਾ ਦਾਇਰਾ ਬਹੁਤ ਵਿਸ਼ਾਲ ਹੈ। ਹੋਰ ਗੱਲਾਂ ਦੇ ਨਾਲ-ਨਾਲ ਐਕਟ ਵਿਚ ਅਪੰਗਤਾਵਾਂ ਨੂੰ ਰੋਕਣ ਅਤੇ ਇਹਨਾਂ ਦਾ ਛੇਤੀ ਪਤਾ ਲਗਾਉਣ ਦੇ ਵੀ ਉਪਾਉ ਦਿੱਤੇ ਗਏ ਹਨ ਅਤੇ ਇਸ ਤੋਂ ਇਲਾਵਾ ਸਿੱਖਿਆ , ਰੋਜ਼ਗਾਰ ਅਤੇ ਕਿੱਤਾਪਰਕ ਟ੍ਰੇਨਿੰਗ, ਨੋਕਰੀਆਂ ਦੀ ਰਿਜ਼ਰਵੇਸ਼ਨ, ਖੋਜ ਅਤੇ ਜਨ-ਸ਼ਕਤੀ ਵਿਕਾਸ , ਅਵਰੋਧ ਮੁਕਤ ਵਾਤਾਵਰਣ ਪੈਦਾ ਕਰਨ ਦਾ ਵੀ ਉਪਬੰਧ ਹੈ। ਇਸ ਐਕਟ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕੇਂਦਰੀ ਅਤੇ ਰਾਜ ਸਰਕਾਰਾਂ ਦੀ ਹੈ। ਸਮਾਜਿਕ ਨਿਆਂ ਦਾ ਮੰਤਰਾਲਾ ਇਸ ਕੰਮ ਲਈ ਮੁੱਖ ਮੰਤਰਾਲਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਅਯੋਗਤਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਯੋਗਤਾ, ਇਸਤਰੀ ਲਿੰਗ : ਅਯੋਗ ਹੋਣ ਦਾ ਭਾਵ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-42-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.