ਅਲਿਫ਼ ਖ਼ਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਲਿਫ਼ ਖ਼ਾਨ. ਦੇਖੋ, ਅਲਫ ਖ਼ਾਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅਲਿਫ਼ ਖ਼ਾਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਲਿਫ਼ ਖ਼ਾਨ : ਜਿਸਦਾ ਵਰਨਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਿਤ੍ਰ ਨਾਟਕ ਵਿਚ ਆਇਆ ਹੈ, ਔਰੰਗਜ਼ੇਬ ਦੀ ਫ਼ੌਜ ਦਾ ਇਕ ਅਫ਼ਸਰ ਸੀ। 1691 ਵਿਚ ਜੰਮੂ ਦੇ ਫ਼ੌਜਦਾਰ ਮੀਆਂ ਖ਼ਾਨ ਨੇ ਇਸਨੂੰ ਪਹਾੜੀ ਰਾਜਿਆਂ ਕੋਲੋਂ ਮਾਲੀਏ ਦਾ ਬਕਾਇਆ ਇਕੱਠਾ ਕਰਨ ਲਈ ਭੇਜਿਆ ਸੀ। ਕਾਂਗੜੇ ਦਾ ਰਾਜਾ ਕਿਰਪਾਲ ਚੰਦ ਕਟੋਚ ਅਤੇ ਬਿਝੜਵਾਲ ਦੇ ਰਾਜਾ ਦਿਆਲ ਨੇ ਇਸ ਦੀ ਈਨ ਮੰਨ ਲਈ ਅਤੇ ਕਰ ਤਾਰ ਦਿੱਤਾ ਪਰੰਤੂ ਕਹਲੂਰ ਦੇ ਰਾਜਾ ਭੀਮ ਚੰਦ ਨੇ ਅਜਿਹਾ ਨਹੀਂ ਕੀਤਾ। ਭੀਮ ਚੰਦ ਨੇ ਅਲਿਫ਼ ਖ਼ਾਨ ਵਿਰੁੱਧ ਕਈ ਪਹਾੜੀ ਰਾਜਿਆਂ ਦੀ ਮਦਦ ਲੈ ਲਈ ਅਤੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਸਹਾਇਤਾ ਲਈ ਬੇਨਤੀ ਕੀਤੀ। ਦੋਵੇਂ ਫ਼ੌਜਾਂ ਕਾਂਗੜਾ ਤੋਂ 32 ਕਿਲੋਮੀਟਰ ਦੱਖਣ ਪੂਰਬ ਵੱਲ ਬਿਆਸ ਦਰਿਆ ਦੇ ਕੰਢੇ ਤੇ ਨਦੌਣ ਵਿਖੇ ਆਹਮੋ-ਸਾਮ੍ਹਣੇ ਹੋਈਆਂ। ਕਿਰਪਾਲ ਚੰਦ ਕਟੋਚ ਅਤੇ ਰਾਜਾ ਦਿਆਲ ਨੇ ਮੁਗਲ ਜਰਨੈਲ ਦੀ ਸਹਾਇਤਾ ਕੀਤੀ। ਇਹ ਲੜਾਈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹਿੱਸਾ ਲਿਆ, 20 ਮਾਰਚ 1691 ਨੂੰ ਲੜੀ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ ਵਿਚ ਇਸ ਲੜਾਈ ਦਾ ਵੀ ਬੜਾ ਸਜੀਵ ਵਰਨਨ ਕੀਤਾ ਹੈ। ਅਲਿਫ਼ ਖ਼ਾਨ ਵਾਹੋ ਦਾਹੀ ਭੱਜ ਨਿਕਲਿਆ; ਇਥੋਂ ਤਕ ਕਿ ਆਪਣਾ ਕੈਂਪ ਵੀ ਇਕੱਠਾ ਨਾ ਕਰ ਸਕਿਆ: “ਭਜਿਓ ਅਲਿਫ ਖਾਨੰ ਨ ਖਾਨਾ ਸੰਭਾਰਿਯੋ"(ਬਚਿਤ੍ਰ ਨਾਟਕ 9.22)।
ਲੇਖਕ : ਭ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First