ਅਸਤ੍ਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਅਸਤ੍ਰ. ਸੰ. ਅ੎ਤ੍ਰ. ਸੰਗ੍ਯਾ—ਓਹ ਸ਼੎ਤ੍ਰ ਜੋ ਫੈਂਕਿਆ ਜਾਵੇ, ਜਿਵੇਂ ਚਕ੍ਰ ਤੀਰ ਗੋਲਾ ਆਦਿ. ਦੇਖੋ, ਸ਼ਸਤ੍ਰ । ੨ ਪੁਰਾਣਾਂ ਵਿੱਚ ਮੰਤ੍ਰਮੁਕ੍ਤ ਸ਼੎ਤ੍ਰਾਂ ਨੂੰ ਭੀ ਅ੎ਤ੍ਰ ਲਿਖਿਆ ਹੈ. ਜਿਵੇਂ ਮੋਹਨਾ੎ਤ੍ਰ, ਪਾਵਕਾ੎ਤ੍ਰ, ਵਰੁਣਾ੎ਤ੍ਰ, ਪਵ੗ਤਾ੎ਤ੍ਰ, ਵਜ੍ਰਾ੎ਤ੍ਰ ਆਦਿ. ਉਸ ਸਮੇਂ ਦੇ ਲੋਕਾਂ ਦਾ ਨਿਸਚਾ ਸੀ ਕਿ ਮੰਤ੍ਰ ਪੜ੍ਹਕੇ ਚਲਾਇਆ ਅ੎ਤ੍ਰ ਭਿਆਨਕ ਅਸਰ ਕਰਦਾ ਹੈ. ਅਤੇ ਜੇ ਉਸ ਅ੎ਤ੍ਰ ਦਾ ਵਿਰੋਧੀ ਅ੎ਤ੍ਰ ਮੰਤ੍ਰ ਪੜ੍ਹਕੇ ਚਲਾਇਆ ਜਾਵੇ, ਤਦ ਬਚਾਉ ਹੁੰਦਾ ਹੈ. ਜਿਵੇਂ ਇੱਕ ਆਦਮੀ ਮੇਘਾ੎ਤ੍ਰ ਮਾਰੇ ਤਦ ਉਸ ਦੇ ਰੱਦ ਕਰਨ ਲਈ ਦੂਜਾ ਵਾਯੁ ਅ੎ਤ੍ਰ ਚਲਾਵੇ. ਜੇ ਵੈਰੀ ਅਗਨਿ ਅ੎ਤ੍ਰ ਛੱਡੇ ਤਾਂ ਉਸ ਨੂੰ ਵਰੁਣਾ੎ਤ੍ਰ ਨਾਲ ਸ਼ਾਂਤ ਕਰੇ. ਇਸੇ ਤਰਾਂ ਹੋਰ ਜਾਣੋ. ਇਨ੍ਹਾਂ ਅ੎ਤ੍ਰਾਂ ਦਾ ਹਾਲ ਸਰਬਲੋਹ ਅਤੇ ੪੦੫ ਵੇਂ ਚਰਿਤ੍ਰ ਵਿੱਚ ਬਹੁਤ ਵਿਸ੍ਤਾਰ ਸਹਿਤ ਲਿਖਿਆ ਹੈ.

     “ਅਗਨਿ ਅਸਤ੍ਰ ਛਾਡਾ ਤਬ ਦਾਨਵ। ਜਾਂਤੇ ਭਏ ਭਸਮ ਬਹੁ ਮਾਨਵ। ਵਰੁਣ ਅਸਤ੍ਰ ਤਬ ਕਾਲ ਚਲਾਯੋ। ਸਗਲ ਅਗਨਿ ਕੋ ਤੇਜ ਮਿਟਾਯੋ। ਰਾਛਸ ਪਵਨ ਅਸਤ੍ਰ ਸੰਧਾਨਾ। ਜਾਂਤੇ ਉਡਤ ਭਏ ਗਣ ਨਾਨਾ । ਭੂਧਰਾਸਤ੍ਰ ਤਬਕਾਲ ਪ੍ਰਹਾਰਾ। ਸਭ ਸਿਵਕਨ ਕੋ ਪ੍ਰਾਣ ਉਬਾਰਾ। ਮੇਘ ਅਸਤ੍ਰ ਛੋਰਾ ਤਬ ਦਾਨਵ। ਭੀਜ ਗਏ ਜਿਹਂ ਤੇ ਸਭ ਮਾਨਵ। ਵਾਯੁ ਅਸਤ੍ਰ ਲੈ ਕਾਲ ਚਲਾਯੋ। ਸਭ ਮੇਘਨ ਤਤਕਾਲ ਉਡਾਯੋ।”***

                                                                                                                                      (ਚਰਿਤ੍ਰ ੪੦੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.