ਅੰਗੀਠੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਗੀਠੀ (ਨਾਂ,ਇ) 1 ਕੋਲਿ਼ਆਂ ਦੀ ਅੱਗ ਭਖਾਉਣ ਲਈ ਵਰਤੀਂਦੀ ਝਰਨੇਦਾਰ ਥੱਲੇ ਵਾਲੀ ਚੁੱਲ੍ਹ 2 ਸਿਆਲ ਦੇ ਦਿਨੀਂ ਕਮਰੇ ਵਿੱਚ ਅੱਗ ਸੇਕਣ ਲਈ ਕੰਧ ਵਿੱਚ ਰੱਖੇ ਰੋਬ੍ਹੇ ਵਾਲੀ ਸਜਾਵਟੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੰਗੀਠੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਗੀਠੀ [ਨਾਂਇ] ਕੋਲ਼ੇ ਆਦਿ ਭਖਾਉਣ ਵਾਲ਼ਾ ਸੀਖਾਂ ਵਾਲ਼ਾ ਚੁੱਲ੍ਹਾ, ਕੰਧ ਵਿਚ ਬਣਿਆ ਚੁੱਲ੍ਹਾ ਜੋ ਸਰਦੀਆਂ ਵਿਚ ਅੱਗ ਸੇਕਣ ਦੇ ਕੰਮ ਆਉਂਦਾ ਹੈ; ਸਜਾਵਟ ਲਈ ਕਮਰੇ ਵਿਚ ਬਣਾਈ ਥਾਂ, ਕਾਣਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਗੀਠੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਗੀਠੀ ਸੰਗ੍ਯਾ—ਅਗਨਿ ੎ਥਾਨ. ਆਤਸ਼ਦਾਨ. ਅੱਗ ਮਚਾਉਣ ਅਤੇ ਰੱਖਣ ਦੀ ਥਾਂ। ੨ ਖ਼ਾ—ਚਿਤਾ. ਉਹ ਥਾਂ ਜਿੱਥੇ ਕਿਸੇ ਸਿੰਘ ਦੀ ਦੇਹ ਦਾ ਦਾਹ ਹੋਇਆ ਹੈ. ਜਿਵੇਂ—ਬਾਬਾ ਫੂਲਾ ਸਿੰਘ ਦਾ ਅੰਗੀਠਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਗੀਠੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੰਗੀਠੀ, ਇਸਤਰੀ ਲਿੰਗ : ਕੋਲੇ ਭਖਾਉਨ ਵਾਲਾ ਝਰਨੇਦਾਰ ਚੁੱਲ੍ਹਾ, ਅੱਗ ਬਾਲਣ ਦੀ ਥਾਂ ਕਮਰੇ ਵਿਚ ਸਜਾਵਟ ਲਈ ਬਣਾਈ ਹੋਈ ਥਾਂ, ਕੰਧ ਵਿਚ ਬਣਿਆ ਚੁੱਲ੍ਹਾ ਜਿਸ ਵਿਚ ਸਿਆਲ ਦੇ ਦਿਨੀਂ ਸੇਕਣ ਨੂੰ ਅੱਗ ਬਾਲਦੇ ਹਨ ਤੇ ਧੂੰਆਂ ਜਿਸ ਦਾ ਕੰਧ ਦੇ ਵਿਚ ਦੀ ਉੱਪਰ ਨਿਕਲ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-04-55-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.