ਅੰਜਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਜਨ (ਨਾਂ,ਪੁ) ਨੇਤਰਾਂ ਵਿੱਚ ਪਾਇਆ ਜਾਣ ਵਾਲਾ ਸੁਰਮਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੰਜਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਜਨ [ਨਾਂਪੁ] ਸੁਰਮਾ , ਕੱਜਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਜਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਜਨ. ਸੰ. अञ्जन. ਸੰਗ੍ਯਾ—ਸੁਰਮਾ. ਕੱਜਲ. ਦੇਖੋ, ਅੰਜ ਧਾ. “ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ.” (ਸੁਖਮਨੀ) ੨ ਸ੍ਯਾਹੀ. ਰੌਸ਼ਨਾਈ। ੩ ਮਾਇਆ. “ਅੰਜਨ ਮਾਹਿ ਨਿਰੰਜਨ ਰਹੀਐ.” (ਸੂਹੀ ਮ: ੧) ੪ ਅੰਜਨ ਗਿਰਿ. ਸੁਰਮੇ ਦਾ ਪਹਾੜ, ਜਿਸ ਦਾ ਜਿਕਰ ਵਾਲਮੀਕਿ ਰਾਮਾਇਣ ਵਿੱਚ ਆਇਆ ਹੈ। ੫ ਰਾਤ । ੬ ਅਭ੍ਯੰਜਨ. ਲੇਪ. ਬਟਣਾ. ਦੇਖੋ, ਅੰਜ ਧਾ. “ਗਿਆਨ ਅੰਜਨਿ ਮੇਰਾ ਮਨੁ ਇਸਨਾਨੈ.” (ਧਨਾ ਅ: ਮ: ੫) ੭ ਕਿਰਲੀ. ਛਿਪਕਲੀ। ੮ ਸੰ. अजन—ਅਜਨ. ਗੋਸ਼ਾ ਨਸ਼ੀਨੀ. ਤਨਹਾਈ. ਏਕਾਂਤ. “ਆਪੇ ਸਭ ਘਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ.” (ਮ: ੪ ਵਾਰ ਬਿਹਾ) “ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰੁਮੁਖਿ ਅੰਜਨ.” (ਮਲਾ ਅ: ਮ: ੧) ੯ ਚੰਬੇ ਦੇ ਪਹਾੜ ਦੀ ਬੋਲੀ ਵਿੱਚ ਅੰਜਨ ਦਾ ਅਰਥ ਹੈ ਗੱਠਜੋੜਾ. ਲਾੜੇ ਲਾੜੀ (ਦੁਲਹਾ ਦੁਲਹਨ) ਦੇ ਵਸਤ੍ਰ ਨੂੰ ਦਿੱਤੀ ਗੰਢ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਜਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅੰਜਨ (ਸੰ.। ਸੰਸਕ੍ਰਿਤ ਅਞੑਜਨ) ੧. ਸੁਰਮਾਂ। ਯਥਾ-‘ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ’ ਅੰਜਨਾਂ ਵਿਚੋਂ ਸਾਰ ਅੰਜਨ (ਕੀ ਪਾਯਾ, ਜੋ) ਨਿਰੰਜਨ (ਮਾਇਆ ਰਹਿਤ) ਸੱਚ ਹੈ (ਤਿਸ ਵਿਚ ਮਨ) ਰਮ ਗਿਆ ਹੈ।

੨. (ਸੰਸਕ੍ਰਿਤ ਅੰਜਨ ਸੁਰਮਾਂ, ਕਾਲਾ ਹੋਣ ਕਰ ਕੇ ਅੰਧਕਾਰ ਤੇ ਮਾਯਾ ਅਰਥ ਬੀ ਦੇਂਦਾ ਹੈ) ਮਾਯਾ। ਯਥਾ-‘ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ’ ਮਾਯਾ ਵਿਚ ਰਹਿ ਕੇ ਫੇਰ ਮਾਯਾ ਤੋਂ ਅਤੀਤ ਰਹੀਏ, ਇਕੁਰ ਜੋਗ ਦੀ ਜੁਗਤ ਪਾਈਦੀ ਹੈ।

੩. (ਸੰਸਕ੍ਰਿਤ ਅਞੑਜੁ=ਸਪਸ਼ਟ ਕਰਨਾ, ਗਿਆਨ। ਯਥਾ-‘ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ’ ਭਾਵ ਆਪ ਹੀ ਸਭ ਨੂੰ ਗ੍ਯਾਨ ਰੂਪ ਸੁਰਮਾ ਦਿੰਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅੰਜਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੰਜਨ, ਸੰਸਕ੍ਰਿਤ / ਪੁਲਿੰਗ  : ੧. ਸੁਰਮਾ, ਕੱਜਲ; ੨. ਮਾਇਆ (ਅੰਜਨ ਮਾਹਿ ਨਿਰੰਜਨ ਰਹੀਏ) ੩. (ਅੰਗਰੇਜ਼ੀ) ਇੰਜਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-02-28-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.