ਅੱਗਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਗਾ (ਨਾਂ,ਪੁ) 1 ਆਉਣ ਵਾਲਾ ਸਮਾਂ 2 ਮਨੁੱਖੀ ਸਰੀਰ ਦੇ ਸਾਮ੍ਹਣੇ ਹਿੱਸੇ ਦਾ ਗੁਪਤਾਂਗ 3 ਮੌਤ ਤੋਂ ਪਿੱਛੋਂ ਦਾ ਸਮਾਂ 4 ਹਰ ਸ਼ੈ ਦਾ ਮੂਹਰਲਾ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੱਗਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਗਾ [ਨਾਂਪੁ] ਸਾਮ੍ਹਣਾ ਪਾਸਾ , ਮੂਹਰਲਾ, ਅਗਲਾ ਸਿਰਾ; ਆਉਣ ਵਾਲ਼ਾ ਸਮਾਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੱਗਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਗਾ. ਸੰਗ੍ਯਾ—ਸਾਮ੍ਹਣਾ ਪਾਸਾ. ਅਗ੍ਰਭਾਗ। ੨ ਵਸਤ੍ਰ ਦਾ ਪੇਸ਼। ੩ ਪਰਲੋਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅੱਗਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਗਾ, ਪੁਲਿੰਗ : ੧. ਸਾਹਮਣਾ ਪਾਸਾ, ਸਾਮ੍ਹਣਾ, ਮੁਹਰਾ, ਮੂਹਰਾ, ਮੂਹਰ, ਅਗਾੜ, ਅਗਾੜੀ, ਹਰ ਸ਼ੈਅ ਦਾ ਅਗਲਾ ਹਿੱਸਾ, ਅਗਲਾ ਸਿਰਾ; ੨. ਘਰ ਦੇ ਸਾਹਮਣੇ ਖੁੱਲ੍ਹੀ ਥਾਂ; ੩. ਕੁੜਤੇ ਦੇ ਅਗਲੇ ਪਾਸੇ ਦਾ ਟੁਕੜਾ; ੪. ਸਰੀਰ ਦਾ ਅਗਲਾ ਹਿੱਸਾ, ਗੁਪਤ ਅੰਗ; ੫. ਆਉਣ ਵਾਲਾ ਸਮਾਂ, ਭਵਿੱਖਤ, ਮਰਨ ਪਿਛੋਂ ਦਾ ਜੀਵਨ, ਪਰਲੋਕ
–ਅੱਗਾ ਸਵਾਰਨਾ, ਅੱਗਾ ਸੁਆਰਨਾ, ਮੁਹਾਵਰਾ : ਨੇਕੀ ਕਮਾਉਣਾ, ਪੁੰਨ ਕਰਮ ਕਰਨਾ, ਭਗਤੀ ਕਰਨਾ ਤਾਂ ਜੋ ਮਰਨ ਪਿੱਛੋਂ ਸੁਖ ਮਿਲੇ, ਭਵਿੱਖਤ ਨੂੰ ਨੇਕ ਕੰਮਾਂ ਦੁਆਰਾ ਚੰਗਾ ਬਣਾਉਣਾ
–ਅੱਗਾ ਹੌਲਾ ਕਰਨਾ, ਮੁਹਾਵਰਾ : ਦਾਨ ਪੁੰਨ ਕਰਨਾ
–ਅੱਗਾ ਖਰਾਬ ਕਰਨਾ, ਮੁਹਾਵਰਾ : ਮੌਤ ਪਿੱਛੋਂ ਮਿਲਣ ਵਾਲੀ ਜ਼ਿੰਦਗੀ ਨੂੰ ਖਰਾਬ ਕਰਨਾ, ਪਾਪ ਕਰਮ ਕਰਨਾ, ਆਪਣੇ ਭਵਿੱਖਤ ਨੂੰ ਮਾੜੇ ਕੰਮਾਂ ਕਰ ਕੇ ਖਰਾਬ ਕਰ ਲੈਣਾ
–ਅੱਗਾ ਤੱਗਾ, ਪੁਲਿੰਗ : ਆਲਾ ਦੁਆਲਾ, ਅੱਗਾ ਪਿੱਛਾ, ਚੁਗਿਰਦਾ, ਅਗਾੜੀ ਪਿਛਾੜੀ, ਕਿਸੇ ਕੰਮ ਦਾ ਪਹਿਲਾ ਹਿੱਸਾ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦੀ ਤਿਆਰੀ
–ਅੱਗਾ ਤੱਗਾ ਲੈਣਾ, ਮੁਹਾਵਰਾ : ਪ੍ਰੋਹੁਣੇ ਨੂੰ ਅੱਗੋਂ ਲੈਣ ਜਾਣਾ ਜਾਂ ਅਗਲਵਾਂਢੀ ਮਿਲਣਾ, ਆਦਰ ਸਤਕਾਰ ਕਰਨਾ, ਸੁਆਗਤ ਕਰਨਾ, ਬੀਮਾਰਪੁਰਸੀ ਕਰਨਾ
–ਅੱਗਾ ਤੇਰਾ ਤੇ ਪਿੱਛਾ ਮੇਰਾ, ਅਖੌਤ : ਦੂਜੇ ਨੂੰ ਪਹਿਲ ਕਰਨ ਵਾਸਤੇ ਵੰਗਾਰਨਾ. ਤੂੰ ਆਗੂ ਬਣ੍ਹ ਮੈਂ ਤੇਰੇ ਪਿੱਛੇ ਲਗਾਂਗਾ
–ਅੱਗਾ ਦੌੜ ਤੇ ਪਿੱਛਾ ਚੌੜ, ਅਖੌਤ : ਕੰਮ ਕਰਨ ਵਿਚ ਅੱਗੇ ਵਧਦੇ ਜਾਣਾ ਪਰ ਪਿਛਲਾ ਕੀਤਾ ਚੌੜ ਹੁੰਦਾ ਜਾਣਾ, ਅਗਲਾ ਪੜ੍ਹਿਆ ਆਉਂਦਾ ਨਹੀਂ ਤੇ ਅਗੋਂ ਪੜ੍ਹੀ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-04-11-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First