ਅੱਗੇ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਗੇ [ਕਿਵਿ] ਮੂਹਰੇ, ਅਗਾਂਹ, ਅਗਾੜੀ, ਸਾਮ੍ਹਣੇ; ਆਉਣ ਵਾਲ਼ੇ ਸਮੇਂ ਵਿਚ, ਭਵਿੱਖ ਵਿਚ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੱਗੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਗੇ, ਕਿਰਿਆ ਵਿਸ਼ੇਸ਼ਣ : ਪਹਿਲੇ, ਮੂਹਰੇ, ਸਾਹਮਣੇ, ਮੂੰਹ ਦੇ ਵੱਲ, ਅਗਾਂਹ, ਕੁਝ ਸਮਾਂ ਪਾ ਕੇ ਇਸ ਤੋਂ ਉਪਰੰਤ, ਫੇਰ

–ਅੱਗੇ ਅੱਗੇ, ਕਿਰਿਆ ਵਿਸ਼ੇਸ਼ਣ : ਮੂਹਰੇ ਮੂਹਰੇ, ਸਭ ਤੋਂ ਵੱਧ ਰਫ਼ਤਾਰ ਨਾਲ

–ਅੱਗੇ ਆਉਣਾ, ਮੁਹਾਵਰਾ : ੧. ਕੋਲ ਨੂੰ ਹੋਣਾ, ਨੇੜੇ ਢੁੱਕਣਾ; ੨. ਦਿੱਸਣ ਲੱਗ ਪੈਣਾ, ਪਰਗਟ ਹੋਣਾ, ਮਲੂਮ ਹੋ ਜਾਣਾ; ੩. ਸਾਹਮਣਾ ਕਰਨਾ, ਕਿਸੇ ਨਾਲ ਲੜਨਾ ਚਾਹੁਣਾ; ੪.ਰੂਬਰੂ ਹੋਣਾ; ੫. ਬਿਨਾਂ ਪੜਦੇ ਸਾਹਮਣੇ ਆਉਣਾ; ੬. ਕੀਤੇ ਫਲ ਦਾ ਮਿਲਣਾ, ਪੇਸ਼ ਆਉਣਾ, ਸਜ਼ਾ ਮਿਲਣਾ

–ਅੱਗੇ ਸੁੱਟ ਲੈਣਾ, ਮੁਹਾਵਰਾ : ਸਾਹਮਣੇ ਰੱਖ ਲੈਣਾ, ਚੁੱਕ ਕੇ ਹੇਠਾਂ ਸੁੱਟ ਕੇ ਆਪ ਉੱਤੋਂ ਦਬਾ ਲੈਣਾ, ਲੰਮਾ ਪਾ ਲੈਣਾ, ਢਾਹ ਲੈਣਾ

–ਅੱਗੇ ਹੋ ਹੋ ਬਹਿਣਾ, ਮੁਹਾਵਰਾ : ਚੌਧਰੀ ਬਣਨ ਪੈਣਾ, ਆਪਣੇ ਆਪ ਨੂੰ ਪਰਧਾਨ ਜਾਂ ਮੁਖੀਆਂ ਮੋਹਰੀਆਂ ਵਿਚ ਸਮਝਣਾ

–ਅੱਗੇ ਹੋਣਾ, ਮੁਹਾਵਰਾ : ਸਾਮ੍ਹਣੇ ਹੋਣਾ, ਰੂਬਰੂ ਹੋਣਾ, ਅੱਗੇ ਵਧਣਾ, ਦਲੇਰੀ ਕਰਨਾ, ਮੁਹਰ ਲੈਣਾ, ਚੌਧਰੀ ਬਣਨਾ, ਅਗਵਾਨੀ ਅਖਤਿਆਰ ਕਰਨਾ

–ਅੱਗੇ ਕਰ ਦੇਣਾ, ਮੁਹਾਵਰਾ : ਜ਼ੁੰਮੇਵਾਰੀ ਲੈਣ ਲਈ ਕਿਸੇ ਨੂੰ ਸਾਮ੍ਹਣੇ ਕਰ ਦੇਣਾ, ਪੇਸ਼ ਕਰਨਾ, ਫੜਾ ਦੇਣਾ

–ਅੱਗੇ ਕਰਨਾ, ੧. ਸਾਮ੍ਹਣੇ ਲਿਆਉਣਾ, ਰੂਬਰੂ ਕਰਨਾ, ਪੇਸ਼ ਕਰਨਾ, ਫੜਾਉਣਾ, ਵਿਖਾਲਣਾ, ਵਧਾਉਣਾ

–ਅੱਗੇ ਚਲ ਕੇ, ਕਿਰਿਆ ਵਿਸ਼ੇਸ਼ਣ : ਥੋੜ੍ਹੀ ਦੇਰ ਮਗਰੋਂ, ਫੇਰ, ਸਿਲਸਿਲਾ ਜਾਰੀ ਰੱਖਦਿਆਂ

–ਅੱਗੇ ਚਲਣਾ, ਮੁਹਾਵਰਾ : ਵਕਤ ਤੋਂ ਪਹਿਲਾਂ ਹੀ ਕੰਮ ਕਰਨ ਲੱਗ ਪੈਣਾ, ਮੂਹਰੇ ਰਹਿਣਾ, ਅਗਵਾਈ ਕਰਨਾ, ਵੱਧ ਕਰਨਾ, ਰਾਹ ਵਿਖਾਉਣਾ, ਤੇਜ਼ ਚਲਣਾ

–ਅੱਗੇ ਡਿੱਗਣਾ, ਮੁਹਾਵਰਾ : ਪਨਾਹ ਲੈਣਾ, ਤਰਲਾ ਮਾਰਨਾ, ਲਾਚਾਰੀ ਜਤਾਉਣਾ, ਮਾਫ਼ੀ ਮੰਗਣਾ

–ਅੱਗੇ ਤੋਂ ਹਟਣਾ, ਮੁਹਾਵਰਾ, ਪਿਛਾਂਹ ਚਲੇ ਜਾਣਾ, ਰਸਤਾ ਛੱਡਣਾ, ਰਾਹ ਦੇਣਾ, ਰੋਕ ਨਾ ਬਣਨਾ, ਮੁਕਾਬਲਾ ਛੱਡਣਾ

–ਅੱਗੇ ਦੌੜਨਾ, ਮੁਹਾਵਰਾ : ਅਗਾਂਹ ਵਧਣ ਪੈਣਾ, ਭੱਜ ਕੇ ਅਗੋਂ ਪਹੁੰਚਣਾ, ਅਗੇਤਰਾ ਸੁਨੇਹਾ ਪਹੁੰਚਾਉਣਾ

–ਅੱਗੇ ਧਰ ਲੈਣਾ, ਮੁਹਾਵਰਾ : ੧. ਫੜ ਕੇ ਮੂਹਰੇ ਲੈ ਚਲਣਾ, ਮੁਜ਼ਰਮ ਬਣਾ ਲੈਣਾ, ਅੱਗੇ ਲਾ ਲੈਣਾ, ਭਜਾ ਕਢਣਾ, ਢਾਹ ਲੈਣਾ, ਕਿਸੇ ਗੱਲ ਤੇ ਬਾਰ ਬਾਰ ਜ਼ੋਰ ਦੇਣਾ

–ਅੱਗੇ ਧਰਨਾ, ਮੁਹਾਵਰਾ : ਅਰਪਨ ਕਰਨਾ, ਪੇਸ਼ ਕਰਨਾ, ਆਦਰਸ਼ ਬਣਾਉਣਾ, ਨਿਸ਼ਾਨਾ ਜਾਂ ਟੀਚਾ ਬਣਾਉਣਾ

–ਅੱਗੇ ਨਿਕਲ ਜਾਣਾ, ਅੱਗੇ ਨਿਕਲਣਾ, ਮੁਹਾਵਰਾ : ਦੂਜੇ ਨੂੰ ਪਿੱਛੇ ਛਡ ਕੇ ਅੱਗੇ ਵਧ ਜਾਣਾ, ਬਾਜ਼ੀ ਲੈ ਜਾਣਾ

–ਅੱਗੇ ਪਿੱਛੇ, ਕਿਰਿਆ ਵਿਸ਼ੇਸ਼ਣ : ੧. ਇਕ ਦੇ ਮਗਰ ਦੂਜਾ, ਵਾਰੀ ਵਾਰੀ, ਇਕ ਕਤਾਰ ਵਿਚ, ਪਾਲ ਦੀ ਪਾਲ; ੨. ਮੂਹਰੇ ਅਤੇ ਮਗਰ, ਇਧਰ ਉਧਰ, ਲਾਗੇ ਬੰਨੇ, ਆਸੇ ਪਾਸੇ, (ਲਾਗੂ ਕਿਰਿਆ : ਹੋਣਾ, ਚਲਣਾ, ਟੁਰਨਾ)

–ਅੱਗੇ ਪਿੱਛੇ ਦੀ ਮੱਤ, ਇਸਤਰੀ ਲਿੰਗ : ਐਸੀ ਨਸੀਹਤ ਜੋ ਸਦਾ ਚੇਤੇ ਰੱਖਣ ਲਈ ਦਿੱਤੀ ਜਾਵੇ, ਹਮੇਸ਼ਾ ਲਈ ਕੀਤੀ ਨਸੀਹਤ, ਜਿਸ ਨਸੀਹਤ ਤੇ ਸਦਾ ਅਮਲ ਕਰਨਾ ਚਾਹੀਦਾ ਹੈ

–ਅੱਗੇ ਪਿੱਛੇ ਫਿਰਨਾ, ਮੁਹਾਵਰਾ : ਖੁਸ਼ਾਮਦ ਕਰਨਾ, ਚਾਪਲੂਸੀ ਕਰਨਾ, ਕਿਸੇ ਗੋਚਰੀ ਕੋਈ ਗ਼ਰਜ਼ ਹੋਣਾ

–ਅੱਗੇ ਪੈਣਾ, ਮੁਹਾਵਰਾ : ਅਧੀਨਤਾ ਕਬੂਲ ਕਰਨਾ, ਹਾਰ ਮੰਨਣਾ

–ਅੱਗੇ ਬੋਲਣਾ,  ਮੁਹਾਵਰਾ : ਵੱਡੇ ਨੂੰ ਬੇਅਦਬੀ ਦੇ ਬਚਨ ਕਹਿਣਾ, ਸਵਾਲ ਜਵਾਬ ਕਰਨਾ, ਬਰਾਬਰੀ ਕਰਨਾ, ਗੁਸਤਾਖੀ ਕਰਨਾ

–ਅੱਗੇ ਰੱਖਣਾ, ਮੁਹਾਵਰਾ : ਚੁੱਕ ਕੇ ਥੱਲੇ ਸੁੱਟ ਲੈਣਾ, ਹੇਠਾਂ ਪਾ ਲੈਣਾ, ਢਾਹ ਲੈਣਾ, ਮੁੱਖ ਰੱਖਣਾ, ਨਿਸ਼ਾਨਾ ਜਾਂ ਆਦਰਸ਼ ਬਣਾਉਣਾ

–ਅਗੇਰਾ, ਵਿਸ਼ੇਸ਼ਣ : ਅੱਗੇ ਦਾ, ਮੂਹਰਲਾ, ਸਾਹਮਣੇ ਵਾਲਾ

–ਅਗੇਰੇ, ਕਿਰਿਆ ਵਿਸ਼ੇਸ਼ਣ : ਮੂਹਰੇ, ਅੱਗੇ, ਸਾਹਮਣੇ, ਹੋਰ ਅੱਗੇ

–ਅੱਗੇ ਲੱਗ ਚਲਣਾ, ਮੁਹਾਵਰਾ : ਕਿਸੇ ਦੇ ਅਧੀਨ ਹੋ ਕੇ ਅੱਗੇ ਲੱਗ ਤੁਰਨਾ, ਮੂਹਰੇ ਤੁਰ ਪੈਣਾ, ਮੂਹਰੇ ਮੂਹਰੇ ਭੱਜ ਪੈਣਾ, ਹਾਰ ਕੇ ਭੱਜ ਵਗਣਾ

–ਅੱਗੇ ਲਾਉਣਾ, ਮੁਹਾਵਰਾ : ਹੱਕਣਾ, ਮੂਹਰੇ ਤੋਰਨਾ, ਚੌਧਰੀ ਬਣਾਉਣਾ, ਆਗੂ ਥਾਪਣਾ

–ਅੱਗੇ ਲਾ ਲੈਣਾ, ਮੁਹਾਵਰਾ : ਨਠਾ ਦੇਣਾ, ਨਸਾ ਕੱਢਣਾ, ਹਰਾ ਦੇਣਾ, ਈਨ ਮਨਾਉਣਾ, ਆਪਣਾ ਅਨੁਸਾਰੀ ਬਣਾ ਲੈਣਾ, ਆਪਣੇ ਕਹੇ ਵਿਚ ਕਰ ਲੈਣਾ

–ਅੱਗੇ ਵਧ ਜਾਣਾ, ਅੱਗੇ ਵਧਣਾ, ਮੁਹਾਵਰਾ : ਅੱਗ ਲੰਘ ਜਾਣਾ, ਪੇਸ਼ ਕਦਮੀ ਕਰਨਾ, ਜਿੱਤ ਜਾਣਾ, ਨੰਬਰ ਲੈ ਜਾਣਾ, ਤਰੱਕੀ ਕਰਨਾ, ਅਗਾਹਾਂ ਜਾਣਾ, ਸੁਆਗਤ ਕਰਨਾ, ਲੜਨ ਲਈ ਆਉਣਾ, ਮੁਕਾਬਲੇ ਲਈ ਸਾਹਮਣੇ ਆਉਣਾ

–ਅੱਗੇ ਵੇਖ ਕੇ ਚਲਣਾ, ਮੁਹਾਵਰਾ : ਕੋਈ ਕੰਮ ਪੂਰੀ ਸੋਚ ਵਿਚਾਰ ਨਾਲ ਕਰਨਾ, ਆਪਣੇ ਭਵਿੱਖਤ ਨੂੰ ਧਿਆਨ ਵਿਚ ਰੱਖ ਕੇ ਕਦਮ ਲੈਣਾ, ਸੋਝੀ ਜਾਂ ਚੌਕਸੀ ਨਾਲ ਵਧਣਾ

–ਅੱਗੇ ਵੇਖਣਾ, ਮੁਹਾਵਰਾ : ਆਉਣ ਵਾਲੇ ਸਮੇਂ ਜਾਂ ਹਾਲਾਤਾਂ ਦਾ ਅਨੁਮਾਨ ਕਰਨਾ, ਭਵਿੱਖਤ ਨੂੰ ਜਾਚਣਾ ਸਮਝਣਾ

–ਅਗੇਚ, ਕਿਰਿਆ ਵਿਸ਼ੇਸ਼ਣ : ਅੱਗੇ ਵੱਲ, ਅਗਾਂਹ, ਮੂਹਰਲੇ ਪਾਸੇ

–ਅਗੇਚ ਹੋ ਹੋ ਪੈਣਾ, (ਬਹਿਣਾ), ਮੁਹਾਵਰਾ : ਚੌਧਰੀ ਬਣਨ ਪੈਣਾ, ਚੌਧਰੀਆਂ ਵਿਚ ਪੈਰ ਧਰਨਾ, ਆਪਣੇ ਆਪ ਨੂੰ ਵੱਡਾ ਸਮਝਣਾ, ਆਪਣੇ ਆਪ ਨੂੰ ਮੋਹਰੀਆਂ ਵਿਚ ਸ਼ੁਮਾਰ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 13148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-04-58-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.