ਆਨਰੇਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਨਰੇਰੀ [ਵਿਸ਼ੇ] ਸਤਿਕਾਰ ਵਜੋਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਨਰੇਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Honrary_ਆਨਰੇਰੀ: ਇਹ ਸ਼ਬਦ ਅੰਗਰੇਜ਼ੀ ਤੋਂ ਜਿਉਂ ਦਾ ਤਿਉਂ ਅਪਣਾ ਲਿਆ ਗਿਆ ਹੈ ਅਤੇ ਇਸ ਤੋਂ ਮੁਰਾਦ ਕਿਸੇ ਅਜਿਹੇ ਅਹੁਦੇ ਤੋਂ ਲਈ ਜਾਂਦੀ ਹੈ ਜੋ ਕਿਸੇ ਸਨਮਾਨਯੋਗ ਅਹੁਦੇ ਜਾਂ ਗੌਰਵ ਜਾਂ ਕਿਸੇ ਸਨਮਾਨ ਨਾਲ ਜੁੜਿਆ ਹੋਵੇ। ਇਸ ਦਾ ਅਰਥ ਕਿਸੇ ਅਜਿਹੇ ਫ਼ਰਜ਼ ਤੋਂ ਵੀ ਲਿਆ ਜਾ ਸਕਦਾ ਹੈ ਜੋ ਕਿਸੇ ਸਨਮਾਨ-ਜਨਕ ਅਹੁਦੇ ਜਾ ਕਿਸੇ ਹੋਰ ਕਿਸਮ ਦੇ ਸਨਮਾਨਜਨਕ ਭਰੋਸੇ ਨਾਲ ਜੁੜਿਆ ਹੋਵੇ ਅਤੇ ਕਾਨੂੰਨੀ ਤੌਰ ਤੇ ਜਵਾਦੇਹੀ ਜਾਂ ਅਧੀਨਗੀ ਤੋਂ ਵਖਰੀ ਕਿਸਮ ਦਾ ਹੋਵੇ। ਕਈ ਵਾਰੀ ਇਸ ਦਾ ਅਰਥ ਕਿਸੇ ਲਾਭ , ਫ਼ੀਸ ਜਾਂ ਬਦਲ ਆਦਿ ਤੋਂ ਬਿਨਾਂ ਕੋਈ ਕੰਮ ਕਰਨ ਤੋਂ ਵੀ ਲਿਆ ਜਾਂਦਾ ਹੈ। ਅਜਿਹੇ ਕੰਮ ਦਾ ਬਦਲ ਸਨਮਾਨ ਜਾਂ ਆਦਰ ਹੀ ਸਮਝਿਆ ਜਾਂਦਾ ਹੈ। ਮੋਟੇ ਤੌਰ ਤੇ ਇਸ ਦਾ ਭਾਵ ਅਜਿਹੇ ਅਹੁਦੇ ਤੋਂ ਹੈ ਜਿਸ ਨਾਲ ਕੋਈ ਤਨਖ਼ਾਹ ਜਾਂ ਫ਼ੀਸ ਜੁੜੀ ਨ ਹੋਵੇ। ਦੂਜੇ ਪਾਸੇ ਇਸ ਦਾ ਮਤਲਬ ਸਨਮਾਨ ਦੇ ਤੌਰ ਤੇ ਪ੍ਰਦਾਨ ਕੀਤੇ ਕਿਸੇ ਅਜਿਹੇ ਅਹੁਦੇ ਤੋਂ ਵੀ ਲਿਆ ਜਾਂਦਾ ਹੈ ਜਿਸ ਵਿਚ ਇਰਾਦਾ ਨ ਤਾਂ ਉਸ ਤੋਂ ਕੋਈ ਕੰਮ ਲੈਣ ਦਾ ਹੋਵੇ ਅਤੇ ਨ ਮਾਇਕ ਲਾਭ ਪਹੁੰਚਾਉਣ ਦਾ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਆਨਰੇਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਨਰੇਰੀ, (ਅੰਗਰੇਜ਼ੀ) / ਵਿਸ਼ੇਸ਼ਣ : ਬਿਨਾਂ ਤਨਖਾਹ, ਬਿਨਾਂ ਮੁਆਵਜ਼ੇ, ਮੁਫ਼ਤ, ਕੇਵਲ ਇੱਜ਼ਤ ਦੀ ਖ਼ਾਤਰ

–ਆਨਰੇਰੀ ਮੈਜਿਸਟਰੇਟ, ਪੁਲਿੰਗ : ਉਹ ਮੈਜਿਸਟਰੇਟ ਜਿਸ ਨੂੰ ਤਨਖਾਹ ਨਾ ਦਿੱਤੀ ਜਾਵੇ ਤੇ ਸਰਕਾਰ ਵੱਲੋਂ ਕੇਵਲ ਅਹੁਦਾ ਹੀ ਉਸ ਨੂੰ ਮਿਲਿਆ ਹੋਇਆ, ਹੋਵੇ, ਬਿਨਾਂ ਤਨਖਾਹ ਤੋਂ ਕੰਮ ਕਰਨ ਵਾਲਾ ਮੈਜਿਸਟਰੇਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-03-40-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.