ਆਪਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਪਾ. ਸੰਗ੍ਯਾ—ਆਪਣੀ ਸੱਤਾ. ਆਪਾਭਾਵ। ੨ ਹੌਮੈ. ਹੰਕਾਰ । ੩ ਆਪਣੀ ਅਸਲੀਅਤ. “ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ.” (ਧਨਾ ਮ: ੯) ੪ ਮਰਾ. ਆੱਪਾ. ਪਿਤਾ. ਬਾਪ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਪਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਆਪਾ (ਵਿਸ਼ੇਖ਼ਣ। ਦੇਖੋ , ਆਪ) ਅਪਨਾ। ਯਥਾ-‘ਆਪ ਪਰ ਕਾ ਕਛੁ ਨ ਜਾਨੇ’ ਅਪਨਾ ਤੇ ਪਰਾਇਆ ਕੁਛ ਨਹੀਂ ਸੁਝਦਾ। ਅਪਨੇ। ਯਥਾ-‘ਆਪਾ ਮਧੇ ਆਪੁ ਪਰਗਾਸਿਆ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਆਪਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਪਾ, ਪੁਲਿੰਗ : ਆਪਣਾ ਆਪ, ਆਪਣਾ ਮਨ, ਆਤਮਾ, ਆਪਣੀ ਸੱਤਾ, ਆਪਣੀ ਹਸਤੀ, (ਲਾਗੂ ਕਿਰਿਆ : ਵਾਰਨਾ, ਸਦਕੇ ਕਰਨਾ, ਵੰਜਾਉਣਾ, ਪਰਗਟਾਉਣਾ)
–ਆਪਾ ਸਦਕੇ ਕਰਨਾ, ਕਿਰਿਆ ਸਕਰਮਕ : ਆਪਣੇ ਆਪ ਨੂੰ ਕੁਰਬਾਨ ਕਰਨਾ, ਹੰਕਾਰ ਛੱਡਣਾ
–ਆਪਾ ਧਾਪੀ, ਇਸਤਰੀ ਲਿੰਗ : ਆਪਣੇ ਆਪਣੇ ਸੁਆਰਥ ਲਈ ਦੌੜ ਭੱਜ ਕਰਨ ਦਾ ਭਾਵ, ਆਪਣੀ ਹੀ ਗਰਜ਼ ਮਗਰ ਜਾਣਾ ਤੇ ਦੂਜੇ ਦਾ ਧਿਆਨ ਨਾ ਕਰਨਾ, ਆਪਣਾ ਆਪਣਾ ਫ਼ਿਕਰ, ਆਪਣੇ ਆਪਣੇ ਕੰਮਾਂ ਦਾ ਖਿਆਲ
–ਆਪਾ ਪਰਗਟਾਉਣਾ, ਕਿਰਿਆ ਸਕਰਮਕ : ਨਿੱਜੀ ਅਨੁਭਵ ਨੂੰ ਹੋਰਨਾਂ ਨਾਲ ਸਾਂਝਾ ਕਰਨਾ
–ਆਪਾ ਭੁੱਲ ਜਾਣਾ, ਆਪਾ ਭੁੱਲਣਾ, ਮੁਹਾਵਰਾ : ਆਪਣੇ ਆਪ ਦੀ ਸੁਧ ਨਾ ਰਹਿਣਾ ਆਪਣੇ ਆਪ ਨੂੰ ਖੋ ਦੇਣਾ
–ਆਪ ਵੰਜਾਉਣਾ, ਕਿਰਿਆ ਸਕਰਮਕ : ਅਪਣੱਤ ਨੂੰ ਗਵਾਉਣਾ, ਹੰਕਾਰ ਛਡਣਾ, ਹਉਮੈ ਦਾ ਤਿਆਗ ਕਰਨਾ
–ਆਪਾ ਵਾਰਨਾ, ਕਿਰਿਆ ਸਕਰਮਕ : ਹਉਮੈ ਦਾ ਤਿਆਗ ਕਰਨਾ, ਨਿਜਤਾ-ਭਾਵ ਨਾ ਰੱਖਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-03-46-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First