ਆਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲ [ਨਾਂਪੁ] ਇਕ ਦਰਖ਼ਤ ਜਿਸ ਦੀ ਜੜ੍ਹ ਵਿਚੋਂ ਨਿਕਲ਼ਨ ਵਾਲ਼ੇ ਰੰਗ ਨਾਲ਼ ਚਮੜਾ ਰੰਗਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲ. ਪ੍ਰਾ. ਸੰਗ੍ਯਾ—ਗਿੱਲ. ਨਮੀ. ਤਰੀ। ੨ ਸੰ. ਵਿ—ਅਧਿਕ. ਜਾਦਾ। ੩ ਸਭ. ਤਮਾਮ. “ਆਲ ਜੰਜਾਲ ਬਿਕਾਰ ਤੇ ਰਹਿਤੇ.” (ਸੁਖਮਨੀ) ਦੇਖੋ, ਅੰ. all। ੪ ਸੰ. आलय—ਆਲਯ. ਘਰ. ਰਹਿਣ ਦੀ ਥਾਂ। ੫ ਅ਼  ਵੰਸ਼. ਔਲਾਦ । ੬ ਪੁਤ੍ਰੀ ਦੀ ਸੰਤਾਨ। ੭ ਫ਼ਾ. ਇੱਕ ਤਰਾਂ ਦੀ ਸ਼ਰਾਬ । ੮ ਤੁ. ਬਾਦਸ਼ਾਹ । ੯ ਵਿ—ਲਾਲ. ਸੁਰਖ਼। ੧੦ ਦੇਖੋ, ਅਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਆਲ (ਸੰ.। ਸੰਸਕ੍ਰਿਤ ਆਲ੍ਯ) ਘਰ। ਯਥਾ-‘ਆਲ ਜੰਜਾਲ ਬਿਕਾਰ ਤੇ ਰਹਤੇ’ ਘਰਦੇ ਧੰਧਿਆਂ ਥੋਂ (ਤੇ ਕਾਮ ਕ੍ਰੋਧ ਆਦੀ) ਬਿਕਾਰਾਂ ਥੋਂ ਰਹਤ।

੨. (ਹਿੰਦੀ) ਫਜ਼ੂਲ ਕੰਮ , ਬਖੇੜਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਆਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਲ, (ਫ਼ਾਰਸੀ ਅਯਾਲ) / ਇਸਤਰੀ ਲਿੰਗ : ਘੋੜੇ ਦੀ ਧੌਣ ਉਪਰ ਦੇ ਵਾਲ, ਜਾਦਾਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-35-08, ਹਵਾਲੇ/ਟਿੱਪਣੀਆਂ:

ਆਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਲ, ਇਸਤਰੀ ਲਿੰਗ : ਇਕ ਰੁੱਖ ਜਿਸ ਦੀ ਜੜ੍ਹ ਵਿੱਚੋਂ ਲਾਲ ਰੰਗ ਨਿਕਲਦਾ ਹੈ ਜੋ ਚੰਮ ਰੰਗਣ ਦੇ ਕੰਮ ਆਉਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-35-17, ਹਵਾਲੇ/ਟਿੱਪਣੀਆਂ:

ਆਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਲ, ਅਰਬੀ / ਇਸਤਰੀ ਲਿੰਗ : ੧. ਸੰਤਾਨ, ਉਲਾਦ; ੨. ਧੀ ਦੀ ਉਲਾਦ, ਦੋਹਤਰੇ ਦੋਹਤਰੀਆਂ

–ਆਲ ਉਲਾਦ, ਫ਼ਾਰਸੀ / ਇਸਤਰੀ ਲਿੰਗ : ਸੰਤਾਨ, ਧੀਆਂ ਪੁੱਤਰ, ਪਰਿਵਾਰ

–ਆਲ ਉਲਾਦ ਅੱਗੇ ਆਉਣਾ, ਮੁਹਾਵਰਾ : ਕਿਸੇ ਦੇ ਬੁਰੇ ਕੰਮ ਦਾ ਨਤੀਜਾ ਉਸ ਦੀ ਉਲਾਦ ਨੂੰ ਭੁਗਤਣਾ ਪੈਣਾ

–ਆਲ ਜਾਲ, ਪੁਲਿੰਗ : ਸੰਤਾਨ ਦਾ ਮੋਹ, ਸੰਸਾਰਕ ਬੰਧਨ, ਦੁਨੀਆਦਾਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-35-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.