ਆਲ੍ਹਣਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲ੍ਹਣਾ (ਨਾਂ,ਪੁ) ਪੰਖੇਰੂਆਂ ਦੁਆਰਾ ਤੀਲ੍ਹੇ ਅਤੇ ਘਾਹ-ਫ਼ੂਸ ਜੋੜ ਕੇ ਬਣਾਇਆ ਬਸੇਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਲ੍ਹਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲ੍ਹਣਾ [ਨਾਂਪੁ] ਪੰਛੀਆਂ ਦਾ ਘਾਹ-ਫੂਸ ਨਾਲ਼ ਬਣਾਇਆ ਹੋਇਆ ਘਰ , ਘੋਂਸਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਲ੍ਹਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲ੍ਹਣਾ. ਦੇਖੋ, ਆਲਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਲ੍ਹਣਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਲ੍ਹਣਾ : ਪੰਛੀਆਂ ਦੇ ਅੰਡੇ ਦੇਣ, ਸੇਣ ਅਤੇ ਬੱਚੇ ਪਾਲਣ ਲਈ ਬਣਾਏ ਘਰੌਂਦੇ ਨੂੰ ਆਲ੍ਹਣਾ ਆਖਿਆ ਜਾਂਦਾ ਹੈ। ਪੰਛੀਆਂ ਤੋਂ ਛੁੱਟ ਕਈ ਥਣਾਂ ਵਾਲੇ, ਰੀਂਗਣ ਵਾਲੇ ਅਤੇ ਰੀੜ੍ਹ ਰਹਿਤ ਜਾਨਵਰ ਵੀ ਆਲ੍ਹਣੇ ਬਣਾਉਂਦੀਆਂ ਹਨ। ਇਥੇ ਹੀ ਬੱਸ ਨਹੀਂ, ਕਈ ਮੱਛੀਆਂ ਵੀ ਆਲ੍ਹਣੇ ਬਣਾਉਂਦੀਆਂ ਹਨ।

ਆਲ੍ਹਣਾ ਬਣਾਉਣ ਲਈ ਸਭ ਤੋਂ ਪਹਿਲਾਂ ਚੰਗੀ ਥਾਂ ਦੀ ਭਾਲ ਕੀਤੀ ਜਾਂਦੀ ਹੈ। ਕੁਝ ਇਕ ਜੀਵਾਂ ਨੂੰ ਛੱਡ ਕੇ ਆਮ ਤੌਰ ਤੇ ਥਾਂ ਦੀ ਚੋਣ ਵਿਚ ਚੁਗਿਰਦੇ ਦੇ ਹਾਲਾਤ ਅਤੇ ਅੰਡਿਆਂ ਵਿਚੋਂ ਨਿਕਲਣ ਵਾਲੇ ਬੱਚਿਆਂ ਦੀਆਂ ਲੋੜਾਂ ਅਤੇ ਰੱਖਿਆਂ ਦਾ ਖ਼ਿਆਲ ਰੱਖਿਆ ਜਾਂਦਾ ਹੈ।

ਵੱਡੇ ਪੱਛੀ ਆਲ੍ਹਣੇ ਬਣਾਉਣ ਵੇਲੇ ਬਹੁਤੀ ਸਾਵਧਾਨੀ ਨਹੀਂ ਵਰਤਦੇ। ਉਨ੍ਹਾਂ ਦੇ ਆਲ੍ਹਣੇ ਕਈ ਵਾਰੀ ਰੁੱਖਾਂ ਦੀਆਂ ਖੋੜਾਂ ਜਾਂ ਛੱਤਾਂ ਆਦਿ ਦੇ ਘੁਰਨਿਆਂ ਵਿਚ ਤੀਲੇ ਆਦਿ ਇਕੱਠੇ ਕਰ ਕੇ ਬਣਾਏ ਹੁੰਦੇ ਹਨ ਪਰ ਨਿੱਕੇ ਪੰਛੀ ਆਮ ਤੌਰ ਤੇ ਆਪਣੇ ਆਲ੍ਹਣੇ ਬੜੀ ਸਾਵਧਾਨੀ, ਮਿਹਨਤ ਅਤੇ ਸਫ਼ਾਈ ਨਾਲ ਬਣਾਉਂਦੇ ਹਨ। ਉਦਾਹਰਣ ਲਈ ਬੱਈਆ ਘਾਹ ਦੀਆਂ ਤਿੜਾਂ ਨੂੰ ਬੜੇ ਚੱਜ ਨਾਲ ਇਕ ਦੂਜੇ ਵਿਚ ਫਸਾ ਕੇ ਇਕ ਲੰਬੂਤਰਾ ਜਿਹਾ ਆਲ੍ਹਣਾ ਬਣਾਉਂਦਾ ਹੈ ਜਿਸ ਨੂੰ ਰੁੱਖਾਂ ਦੀਆਂ ਟਹਿਣੀਆਂ ਨਾਲ ਲਟਕਾਇਆ ਹੁੰਦਾ ਹੈ। ਇਸ ਵਿਚ ਆਉਣ ਜਾਣ ਲਈ ਰਾਹ ਵੀ ਖ਼ਾਸ ਤਰ੍ਹਾਂ ਦੇ ਹੁੰਦੇ ਹਨ ਤਾਂ ਜੋ ਹੋਰ ਜਾਨਵਰ ਇਨ੍ਹਾਂ ਦੇ ਅੰਡਿਆਂ ਜਾਂ ਬੱਚਿਆਂ ਨੂੰ ਨੁਕਸਾਨ ਨਾ ਪਹੁੰਚਾ ਸਕਣ। ਪੰਛੀਆਂ ਵਿਚ ਆਲ੍ਹਣਾ ਬਣਾਉਣ ਦਾ ਕੰਮ ਸੁਭਾਵਕ ਹੈ। ਬੱਈਆ ਚਾਰ ਪੀੜ੍ਹੀਆਂ ਤੱਕ ਵੀ ਆਲ੍ਹਣਾ ਨਾ ਦੇਖੇ ਤਾਂ ਵੀ ਉਸੇ ਤਰ੍ਹਾਂ ਦਾ ਆਲ੍ਹਣਾ ਬਣਾ ਸਕਦਾ ਹੈ।

          ਪੰਛੀਆਂ ਦੇ ਮੁਕਾਬਲੇ ਤੇ ਹੋਰ ਬੜੇ ਘੱਟ ਜੀਵ ਆਲ੍ਹਣੇ ਬਣਾਉਣ ਵਿਚ ਮਾਹਿਰ ਹਨ। ਥਣਾਂ ਵਾਲੇ ਜਾਨਵਰਾਂ ਵਿਚੋਂ ਖੇਤਾਂ ਵਿਚ ਮਿਲਦਾ ਫ਼ਸਲੀ ਚੂਹਾ ਆਲ੍ਹਣਾ ਬਣਾਉਣ ਵਿਚ ਬਹੁਤ ਸਾਰੇ ਪੰਛੀਆਂ ਦਾ ਮੁਕਾਬਲਾ ਕਰ ਸਕਦਾ ਹੈ। ਇਸੇ ਤਰ੍ਹਾਂ ਖ਼ਰਗੋਸ਼ ਆਪਣੇ ਘੁਰਨੇ ਵਿਚ ਆਲ੍ਹਣਾ ਬਣਾਉਂਦਾ ਤੇ ਆਪਣੇ ਸਰੀਰ ਦੇ ਹੇਠਲੇ ਹਿੱਸੇ ਦੀ ਜੱਤ ਪੁੱਟ ਕੇ ਉਸ ਵਿਚ ਵਿਛਾਉਂਦਾ ਹੈ।

ਪਾਣੀ ਦੇ ਜੀਵਾਂ ਵਿਚੋਂ ਇਕ ਮੱਛੀ ਸਟਿਕਲ ਬੈਕ ਘਾਹ–ਫ਼ੂਸ ਦਾ ਆਲ੍ਹਣਾ ਬਣਾਉਂਦੀ ਹੈ। ਇਹ ਕੰਮ ਅਸਲ ਵਿਚ ਨਰ ਮੱਛੀ ਕਰਦੀ ਹੈ। ਨਰ ਸਟਿਕਲ ਬੈਕ ਦੀ ਚਮੜੀ ਵਿਚੋਂ ਇਕ ਚਿਪਚਿਪੀ ਜਿਹੀ ਚੀਜ਼ ਨਿਕਲਦੀ ਹੈ ਜੋ ਘਾਹ ਆਦਿ ਦੀਆਂ ਤਿੜਾਂ ਨੂੰ ਆਪੋ ਵਿਚ ਜੋੜਨ ਲਈ ਮਸਾਲੇ ਦਾ ਕੰਮ ਦਿੰਦੀ ਹੈ। ਆਲ੍ਹਣੇ ਵਿਚ ਅੰਡੇ ਪੈਂਦੇ ਸਾਰ ਨਰ ਇਨ੍ਹਾਂ ਦੀ ਰਾਖੀ ਲਈ ਪਹਿਰਾ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸੇ ਤਰ੍ਹਾਂ ਮਲਾਇ ਦੀਪ ਸਮੂਹਾਂ ਦੀ ਇਕ ਮੱਛੀ ਹਵਾ ਦੇ ਬੁਲਬੁਲੇ ਛੱਡਦੀ ਹੈ ਜੋ ਉਸ ਦੇ ਮੂੰਹ ਵਿਚੋਂ ਨਿਕਲੀ ਥੁੱਕ ਨਾਲ ਸਖ਼ਤ ਹੋ ਕੇ ਆਲ੍ਹਣਾ ਬਣਾ ਦਿੰਦਾ ਹਨ।

ਰੀੜ੍ਹ ਰਹਿਤ ਜੀਵਾਂ ਵਿਚੋਂ ਸ਼ਹਿਦ ਦੀ ਮੱਖੀ ਦੇ ਮਖਿਆਲ ਅਤੇ ਭਰਿੰਡਾਂ ਦੇ ਛੱਤਿਆਂ ਅਤੇ ਉਨ੍ਹਾਂ ਵਿਚ ਅੰਡਿਆਂ ਤੇ ਬੱਚਿਆਂ ਦੀ ਸੰਭਾਲ ਤੋਂ ਸਾਰੇ ਲੋਕ ਜਾਣੂ ਹਨ।                                                                               – ਤਾਰਾ ਸਿੰਘ ਸੇਠੀ


ਲੇਖਕ : ਤਾਰਾ ਸਿੰਘ ਸੇਠੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-25, ਹਵਾਲੇ/ਟਿੱਪਣੀਆਂ: no

ਆਲ੍ਹਣਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਲ੍ਹਣਾ, ਪੁਲਿੰਗ : ਪੰਛੀਆਂ ਦਾ ਘਾਹ ਫੂਸ ਦਾ ਬਣਿਆ ਘਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-36-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.