ਆਸਰਿਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Contingent_ਆਸਰਿਤ: ਕਿਸੇ ਅਨਿਸਚਿਤ ਘਟਨਾ ਦੇ ਵਾਪਰਨ ਤੇ ਨਿਰਭਰ। ਉਹ ਘਟਨਾ ਵਾਪਰ ਸਕਦੀ ਹੈ, ਹੋ ਸਕਦਾ ਹੈ ਨ ਵੀ ਵਾਪਰੇ ਜਾਂ ਬਹੁਤ ਪਛੜ ਕੇ ਵਾਪਰੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਆਸਰਿਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dependant_ਆਸਰਿਤ: ਆਸਰਿਤ ਸ਼ਬਦ ਦਾ ਅਰਥ ਇਹ ਨਹੀਂ ਲਿਆ ਜਾ ਸਕਦਾ ਕਿ ਉਹ ਪੂਰੀ ਤਰ੍ਹਾਂ ਆਸਰਿਤ ਹੋਵੇ ਅਤੇ ਕੁਝ ਵੀ ਨਾ ਕਮਾਉਂਦਾ ਹੋਵੇ ਅਤੇ ਖਾਣ ਪੀਣ ਰਹਿਣ ਸਹਿਣ ਅਤੇ ਰਿਹਾਇਸ਼ ਆਦਿ ਬਾਰੇ ਪੂਰੇ ਤੌਰ ਤੇ ਪਿਤਾ ਤੇ ਆਸਰਿਤ ਹੋਵੇ। ਇਸ ਸ਼ਬਦ ਦਾ ਅਰਥ ਇਸ ਤਰ੍ਹਾਂ ਕਢਿਆ ਜਾਣਾ ਚਾਹੀਦਾ ਹੈ ਕਿ ਸਬੰਧਤ ਵਿਅਕਤੀ ਪੂਰੀ ਤਰ੍ਹਾਂ ਸੁਤੰਤਰ ਨ ਹੋਵੇ ਅਤੇ ਨਹੀਂ ਇਸ ਪੋਜ਼ੀਸ਼ਨ ਵਿਚ ਹੋਵੇ ਕਿ ਵਖਰੇ ਤੌਰ ਤੇ ਰਿਹਾਇਸ਼ ਰਖ ਸਕੇ

       ਸਾਧਾਰਨ ਤੌਰ ਤੇ ਆਸਰਿਤ ਦਾ ਮਤਲਬ ਹੈ ‘‘ਅਜਿਹਾ ਵਿਅਕਤੀ ਜੋ ਆਪਣੇ ਪੈਰਾਂ ਤੇ ਖੜ੍ਹਾ ਨਾ ਹੋ ਸਕਦਾ ਹੋਵੇ ਅਤੇ ਉਸ ਨੂੰ ਗੁਜ਼ਾਰਾ ਚਲਾਉਣ ਲਈ ਮਦਦ ਦੀ ਲੋੜ ਹੋਵੇ। ਇਹ ਤੱਥ ਕਿ ਸੀਮਤ ਹੱਦ ਤਕ ਉਹ ਆਪਣਾ ਗੁਜ਼ਾਰਾ ਤੋਰਨ ਅਤੇ ਭਰਣ-ਪੋਖਣ ਲਈ ਕੁਝ ਹਿੱਸਾ ਪਾਉਂਦਾ ਹੈ, ਉਸ ਨੂੰ ਆਸਰਿਤ ਦੀ ਸ਼੍ਰੇਣੀ ਵਿਚੋਂ ਕਢ ਨਹੀਂ ਸਕਦਾ। ਕੋਈ ਵੀ ਵਿਅਕਤੀ ਜੋ ਪੂਰੇ ਤੌਰ ਤੇ ਆਪਣਾ ਗੁਜ਼ਾਰਾ ਤੋਰਨ ਲਈ ਸਮਰਥ ਨਹੀਂ ਉਹ ਆਸਰਿਤ ਗਿਣਿਆ ਜਾਵੇਗਾ। ਜਿਥੇ ਕੋਈ ਪੁੱਤਰ ਜ਼ਿੰਦਗੀ ਵਿਚ ਆਪਣੀ ਪੋਜੀਸ਼ਨ ਦੇ ਅਨੁਰੂਪ ਆਪਣੀ ਕਮਾਈ ਦੇ ਆਧਾਰ ਤੇ ਜੀਵਨ ਦਾ ਮਿਆਰ ਕਾਇਮ ਨਹੀਂ ਰਖ ਸਕਦਾ ਅਤੇ ਉਸ ਹਦ ਤਕ ਮਾਪਿਆਂ ਤੋਂ ਸਹਾਰਾ ਭਾਲਦਾ ਹੈ ਉਥੇ ਉਹ ਆਸਰਿਤ ਸਮਝਿਆ ਜਾਵੇਗਾ। ਇਸ ਪ੍ਰਸੰਗ ਵਿਚ ਆਸਰਿਤ ਉਹ ਵਿਅਕਤੀ ਹੁੰਦਾ ਹੈ ਜੋ ਆਤਮ ਨਿਰਭਰ ਨਹੀਂ ਹੈ ਅਤੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਤੇ ਨਿਰਭਰ ਕਰਦਾ ਹੈ ਅਤੇ ਇਸ ਵਿਚ ਅੰਸ਼ਕ ਰੂਪ ਵਿਚ ਆਸਰਿਤ ਸ਼ਾਮਲ ਹੈ। [ ਸੀ. ਐਲ. ਡਾਵਰ ਬਨਾਮ ਸ੍ਰੀ ਅਮਰਨਾਥ ਕਪੂਰ (1963) 65 ਪੰ ਲਾ. ਰਿ. 644]। ਹਿੰਦੂ ਗੋਦ ਲੈਣ ਅਤੇ ਗੁਜ਼ਾਰਾ ਐਕਟ, 1956 ਦੀ ਧਾਰਾ 21 ਵਿਚ ਯਥਾ-ਪਰਿਭਾਸ਼ਤ ਆਸਰਿਤ ਵਿਚ ਮਿਰਤਕ ਦੇ ਹੇਠ-ਲਿਖੇ ਸਬੰਧੀ ਉਸ ਤੇ ਆਸਰਿਤ ਮੰਨੇ ਗਏ ਹਨ:-

i)     ਉਸ ਦੇ ਮਾਤਾ ਪਿਤਾ;

ii)     ਉਸ ਦੀ ਵਿਧਵਾ , ਜਦ ਤਕ ਉਹ ਮੁੜ ਵਿਆਹ ਨਹੀਂ ਕਰਾਉਂਦੀ;

iii)    ਉਸ ਦਾ ਪੁਤਰ ਜਾਂ ਅਣਵਿਆਹੀ ਧੀ ਜਾਂ ਅਜਿਹੀ ਵਿਧਵਾ ਧੀ ਜੋ ਆਪਣੇ ਪਤੀ ਜਾਂ ਪਤੀ ਦੇ ਪਿਉ ਜਾਂ ਉਸ ਦੇ ਪਿਉ ਜਾਂ ਉਸ ਦੇ ਪਿਉ ਦੇ ਪਿਉ ਜਾਂ ਆਪਣੇ ਪੁਤਰ ਜਾਂ ਧੀ ਦੀ ਮਿਲਖ ਵਿਚੋਂ ਗੁਜ਼ਾਰਾ ਹਾਸਲ ਕਰਨ ਤੋਂ ਅਸਮਰਥ ਹੈ;

iv)    ਉਸ ਦੇ ਪੂਰਵ-ਮਿਰਤ ਪੁੱਤਰ ਦਾ ਪੁੱਤਰ ਜਾਂ ਅਣਵਿਆਹੀ ਧੀ, ਉਸ ਦੇ ਪੂਰਵ-ਮਿਰਤ ਪੁਤਰ ਦੇ ਕਿਸੇ ਪੂਰਵ-ਮਿਰਤ ਪੁੱਤਰ ਦਾ ਪੁੱਤਰ, ਅਣਵਿਆਹੀ ਧੀ, ਪੋਤਰੇ ਜਾਂ ਪੜਪੋਤਰੇ ਦੀ ਸੂਰਤ ਵਿਚ ਜਦ ਤਕ ਉਹ ਨਾਬਾਲਗ਼ ਹੋਵੇ ਅਤੇ ਪੋਤਰੀ ਜਾਂ ਪੜਪੋਤਰੀ ਦੀ ਸੂਰਤ ਵਿਚ ਗੁਜ਼ਾਰਾ ਹਾਸਲ ਕਰਨ ਦਾ ਹਕ ਉਸ ਹਦ ਤਕ ਸੀਮਤ ਹੈ ਜਿਸ ਹਦ ਤਕ ਉਹ ਆਪਣੇ ਮਾਪਿਆਂ ਜਾਂ ਦਾਦਾ ਦਾਦੀ ਦੀ ਮਿਲਖ ਵਿਚੋਂ ਗੁਜ਼ਾਰਾ ਪ੍ਰਾਪਤ ਕਰਨ ਦੇ ਅਸਮਰਥ ਹੋਣ;

v)     ਉਸ ਦੇ ਪੁੱਤਰ ਦੀ ਜਾਂ ਅਜਿਹੇ ਪੋਤਰੇ ਦੀ ਵਿਧਵਾ ਜਿਸ ਦਾ ਪਿਤਾ ਮਿਰਤਕ ਦੇ ਜੀਵਨ-ਕਾਲ ਵਿਚ ਮਰ ਗਿਆ ਸੀ

vi)    ਉਸ ਦਾ ਨਾ-ਬਾਲਗ਼ ਨਾਜਾਇਜ਼ ਪੁਤਰ ਅਤੇ ਨਾਜਾਇਜ਼ ਧੀ ਜਦ ਤਕ ਅਣਵਿਆਹੀ ਰਹੇ

       ਉਪਰੋਕਤ ਸਬੰਧੀ ਮਿਰਤਕ ਹਿੰਦੂ ਦੀ ਵਿਰਾਸਤ ਵਿਚੋਂ ਗੁਜ਼ਾਰਾ ਪ੍ਰਾਪਤ ਕਰਨ ਦੇ ਹੱਕਦਾਰ ਹਨ ਅਤੇ ਉਸ ਮਿਰਤਕ ਹਿੰਦੂ ਦੇ ਵਾਰਸ ਉਨ੍ਹਾਂ ਨੂੰ ਗੁਜ਼ਾਰਾ ਦੇਣ ਦੇ ਪਾਬੰਦ ਹਨ; ਪਰ ਇਹ ਤਦ ਜੇ ਉਪਰੋਕਤ ਸਬੰਧੀ ਨੇ ਮਿਰਤਕ ਹਿੰਦੂ ਦੀ ਮਿਲਖ ਵਿਚੋਂ ਕੋਈ ਹਿੱਸਾ, ਵਸੀਅਤੀ ਜਾਂ ਨਿਰਵਸੀਅਤੀ ਉਤਰ ਅਧਿਕਾਰ ਦੇ ਤੌਰ ਤੇ ਪ੍ਰਾਪਤ ਨਾ ਕੀਤਾ ਹੋਵੇ।     


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.