ਇਖ਼ਤਿਆਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਖ਼ਤਿਆਰ [ਨਾਂਪੁ] ਅਧਿਕਾਰ , ਹੱਕ , ਵੱਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਇਖ਼ਤਿਆਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ikhtiar_ਇਖ਼ਤਿਆਰ: ਅੰਗਰੇਜ਼ੀ ਦੇ ਪਾਵਰ ਸ਼ਬਦ ਲਈ ਸ਼ਕਤੀ ਅਤੇ ਚੋਣ ਸ਼ਬਦਾਂ ਦਾ ਉਰਦੂ ਫ਼ਾਰਸੀ ਸਮਾਨਾਰਥਕ ਹੈ। ਪੰਜਾਬੀ ਵਿਚ ਇਖ਼ਤਿਆਰ ਅਤੇ ਅਖ਼ਤਿਆਰ ਦੋਵੇਂ ਰੂਪ ਪ੍ਰਚਲਤ ਹਨ। ਮਿਸਲ ਲਈ ‘ਰਾਸ਼ਟਰਪਤੀ ਦੇ ਇਖ਼ਤਿਆਰ’ ਸ਼ਬਦ powers of the president ਲਈ ਵਰਤਿਆ ਜਾ ਸਕਦਾ ਹੈ, ਭਾਵੇਂ ਇਸ ਸਮੇਂ ਰਾਸ਼ਟਰਵਤੀ ਦੀਆਂ ਸ਼ਕਤੀਆਂ ਜ਼ਿਆਦਾ ਪ੍ਰਚਲਤ ਹੈ। ਇਸੇ ਤਰ੍ਹਾਂ optional subject ਲਈ ਇਖ਼ਤਿਆਰੀ ਮਜ਼ਮੂਨ ਵਰਤਿਆ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਪੰਜਾਬੀ ਅਨੁਵਾਦ ਵਿਚ at the disposal of ਵਾਕੰਸ਼ ਦਾ ਪੰਜਾਬੀ ਰੂਪ ਦੇ ਇਖ਼ਤਿਆਰ ਵਿਚ, ਰਖਿਆ ਗਿਆ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First