ਇੰਦ੍ਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇੰਦ੍ਰੀ ਸੰ. इन्द्रिय. ਸੰਗ੍ਯਾ—ਸ਼ਬਦ ਸਪਰਸ਼ ਆਦਿਕ ਵਿਆਂ ਦੇ ਗ੍ਰਹਣ ਕਰਨ ਵਾਲੇ ਅਤੇ ਸ਼ਰੀਰ ਦੇ ਅੰਦਰ ਬਾਹਰਲੇ ਕਾਰਜ ਸਿੱਧ ਕਰਨ ਵਾਲੇ ਸੂਖਮ ਅਤੇ ਅਸਥੂਲ ਅੰਗ । ੨ ਉਹ ਸ਼ਕਤਿ ਜਿਸ ਨਾਲ ਬਾਹਰਲੇ ਵਿਆਂ ਦਾ ਗ੍ਯਾਨ ਪ੍ਰਾਪਤ ਹੁੰਦਾ ਹੈ. ਵਿਦ੍ਵਾਨਾਂ ਨੇ ਇੰਦ੍ਰੀਆਂ ਦੇ ਦੋ ਭਾਗ ਕੀਤੇ ਹਨ. ਪੰਜ ਗ੍ਯਾਨੇਂਦ੍ਰਿਯ, ਅਤੇ ਪੰਜ ਕਰਮੇਂਦ੍ਰਿਯ.1 ਕਿਤਨਿਆਂ ਨੇ ਇਨ੍ਹਾਂ ਨਾਲ ਅੰਤਹਕਰਣ ਮਿਲਾਕੇ ਗਿਆਰਾਂ ਇੰਦ੍ਰੀਆਂ ਲਿਖੀਆਂ ਹਨ. “ਇੰਦ੍ਰੀ ਏਕਾਦਸ਼ ਪਰਕਾਰਾ.” (ਨਾਪ੍ਰ) “ਦਸ ਇੰਦ੍ਰੀ ਕਰਿ ਰਾਖੈ ਵਾਸਿ.” (ਗਉ ਅ: ਮ: ੫) ੩ ਲਿੰਗ. ਜਨਨੇਂਦ੍ਰਿਯ. ਉਪਥ। ੪ ਤੁਚਾ. ਸਪਰਸ਼ ਦੀ ਇੰਦ੍ਰੀ. “ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ.” (ਮਾਰੂ ਕਬੀਰ) ਨੇਤ੍ਰ ਨੱਕ ਕੰਨ ਜੀਭ ਅਤੇ ਤੁਚਾ ਨੇ ਕਿਹਾ ਨਾ ਮੰਨਿਆਂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no
ਇੰਦ੍ਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਇੰਦ੍ਰੀ (ਸੰ.। ਸੰਸਕ੍ਰਿਤ ਇੰਦ੍ਰਯ) ਉਹ ਸਤ੍ਯਾ ਯਾ ਅੰਗ , ਜਿਨ੍ਹਾਂ ਦ੍ਵਾਰਾ ਆਨੰਦ, ਪੀੜਾ ਆਦਿ ਪ੍ਰਤੀਤ ਹੋਵੇ ਯਾ ਬਾਹਰਲੇ ਵਿਖ਼੍ਯਾਂ ਦਾ ਗ੍ਯਾਨ ਪ੍ਰਾਪਤ ਹੋਵੇ। ਸਾਂਖ੍ਯ ਨੇ ਇੰਦ੍ਰਯ ਦੋ ਪ੍ਰਕਾਰ ਦੇ ਕਹੇ ਹਨ- ਗਿਆਨ ਇੰਦ੍ਰਯ, ਕਰਮ ਇੰਦ੍ਰਯ।
ਗਿਆਨ ਇੰਦ੍ਰਯ ਏਹ ਹਨ:-
ਕੰਨ , ਖਲੜੀ, ਅੱਖ , ਜੀਭ , ਨੱਕ , ਜਿਨ੍ਹਾਂ ਦੁਆਰਾ ਸ਼ਬਦ , ਸ਼ਪਰਸ, ਰੂਪ , ਰਸ ਤੇ ਗੰਧ (ਬੂ) ਦਾ ਗ੍ਯਾਨ ਹੁੰਦਾ ਹੈ।
ਕਰਮ ਇੰਦ੍ਰਯ:-
ਵਾਕ (ਬਾਣੀ), ਹੱਥ , ਪੈਰ , ਗੁਦਾ ਤੇ ਲਿੰਗ। ਇਨ੍ਹਾਂ ਦਸਾਂ ਤੋਂ ਵਧ ਕੇ ਚਾਰ ਅੰਤਹਕਰਨ ਬੀ ਇੰਦ੍ਰਯ ਮੰਨੇ ਹਨ ਜਿਨ੍ਹਾਂ ਨੂੰ ਅੰਤ੍ਰੇਂਦ੍ਰਿਯ ਕਹਿੰਦੇ ਹਨ। ਉਹ ਇਹ ਹਨ:- ਮਨ, ਬੁੱਧਿ, ਚਿਤ, ਅਹੰਕਾਰ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First