ਇੱਦਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Iddat_ਇੱਦਤ : ਵਿਲਸਨ ਦੀ ਸ਼ਬਦਾਵਲੀ ਅਨੁਸਾਰ ‘‘ਤਲਾਕਸ਼ੁਦਾ ਇਸਤਰੀ ਜਾਂ ਵਿਧਵਾ ਲਈ ਪਰਖ ਦੀ ਉਹ ਕਾਨੂੰਨੀ ਮੁੱਦਤ ਜੋ ਉਸ ਨੂੰ ਮੁੜ ਵਿਆਹ ਕਰਾਉਣ ਤੋਂ ਪਹਿਲਾਂ ਕਟਣੀ ਪੈਂਦੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਹ ਗਰਭਵਤੀ ਹੈ ਜਾਂ ਨਹੀਂ। ’’ ਇਹ ਨਿਯਮ ਮੁਸਲਮਾਨੀ ਕਾਨੂੰਨ ਵਿਚ ਲਾਗੂ ਹੁੰਦਾ ਹੈ ਅਤੇ ਇਸ ਦੀ ਮੁੱਦਤ ਤਿੰਨ ਮਾਹਵਾਰੀਆਂ ਰਖੀ ਗਈ ਹੈ।
ਤਲਾਕਸ਼ੁਦਾ ਔਰਤ ਜਾਂ ਵਿਧਵਾ ਦੁਆਰਾ ਤਲਾਕ ਤੋਂ ਜਾਂ ਪਤੀ ਦੀ ਮੌਤ ਤੋਂ ਚਾਰ ਮਹੀਨੇ ਅਤੇ ਦਸ ਦਿਨਾਂ ਦੇ ਅੰਦਰ ਕਰਵਾਇਆ ਵਿਆਹ ਗ਼ੈਰ-ਕਾਨੂੰਨੀ ਹੁੰਦਾ ਹੈ। ਇਸ ਮੁੱਦਤ ਦੇ ਦੌਰਾਨ ਉਸ ਦੀ ਪਹਿਲੇ ਪਤੀ ਨਾਲ ਰਿਸ਼ਤੇਦਾਰੀ ਖ਼ਤਮ ਨਹੀਂ ਹੋ ਜਾਂਦੀ ਅਤੇ ਪਤੀ ਕਾਨੂੰਨੀ ਤੌਰ ਤੇ ਉਸ ਦੇ ਭਰਣ-ਪੋਖਣ ਲਈ ਜ਼ਿੰਮੇਵਾਰ ਹੁੰਦਾ ਹੈ।
ਜੇ ਉਹ ਇਸਤਰੀ ਜਿਸ ਨੂੰ ਤਾਲਕ ਦਿੱਤਾ ਜਾ ਰਿਹਾ ਹੈ ਉਹ ਤਲਾਕ ਦਿੱਤੇ ਜਾਣ ਜਾਣ ਸਮੇਂ ਗਰਭਵਤੀ ਹੋਵੇ ਤਾਂ ਉਸ ਦੀ ਸੂਰਤ ਵਿਚ ਇੱਦਤ ਦੀ ਮੁੱਦਤ ਬੱਚੇ ਦੇ ਜਨਮ ਤੇ ਸਮਾਪਤ ਹੁੰਦੀ ਹੈ। ਉਦੋਂ ਤਕ ਉਹ ਆਪਣੇ ਪਹਿਲੇ ਪਤੀ ਦੁਆਰਾ ਭਰਣਪੋਖਣ ਦਿੱਤੇ ਜਾਣ ਦੀ ਹੱਕਦਾਰ ਹੁੰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First