ਈਸੜੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੜੂ. ਇੱਕ ਪਿੰਡ , ਜੋ ਜਿਲਾ ਲੁਦਿਆਨਾ, ਤਸੀਲ ਸਮਰਾਲਾ ਵਿੱਚ ਹੈ. ਇੱਥੇ ਛੀਵੇਂ ਗੁਰੂ ਜੀ ਦਾ ਗੁਰੁਦ੍ਵਾਰਾ ਹੈ. ਕਿਸੇ ਸਮੇ ਇਹ ਨਾਭਾ ਰਾਜ ਵਿੱਚ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਈਸੜੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੜੂ (ਪਿੰਡ): ਜ਼ਿਲ੍ਹਾ ਲੁਧਿਆਣਾ ਵਿਚ ਪੈਂਦਾ ਇਕ ਪਿੰਡ ਜੋ ਖੰਨਾ ਨਗਰ ਤੋਂ ਲਗਭਗ 13 ਕਿ.ਮੀ. ਦੀ ਵਿਥ ਉਤੇ ਦੱਖਣ-ਪਛਮ ਵਾਲੇ ਪਾਸੇ ਸਥਿਤ ਹੈ। ਜਦੋਂ ਗੁਰੂ ਹਰਿਗੋਬਿੰਦ ਜੀ ਸੰਨ 1634 ਈ. ਵਿਚ ਮੇਹਰਾਜ ਦੀ ਲੜਾਈ ਉਪਰੰਤ ਮਾਲਵਾ ਦੇਸ਼ ਦੀਆਂ ਸੰਗਤਾਂ ਨੂੰ ਕ੍ਰਿਤਾਰਥ ਕਰਦੇ ਹੋਏ ਕਰਤਾਰਪੁਰ ਨੂੰ ਪਰਤ ਰਹੇ ਸਨ ਤਾਂ ਕੁਝ ਸਮੇਂ ਲਈ ਇਸ ਪਿੰਡ ਵਿਚ ਠਹਿਰੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇਗੁਰਦੁਆਰਾ ਪਾਤਿਸ਼ਾਹੀ ਛੇਵੀਂ’ ਉਸਾਰਿਆ ਗਿਆ ਸੀ। ਉਸ ਗੁਰੂ-ਧਾਮ ਦੀ ਵਿਵਸਥਾ ਪਹਿਲਾਂ ਉਦਾਸੀ ਸੰਤ ਕਰਦੇ ਆ ਰਹੇ ਸਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਬਾਦ ਇਹ ਗੁਰਦੁਆਰਾ ਉਸ ਕਮੇਟੀ ਦੇ ਪ੍ਰਬੰਧ ਵਿਚ ਆ ਗਿਆ। ਸੰਨ 1956 ਈ. ਵਿਚ ਇਸ ਦੀ ਪੁਨਰ-ਉਸਾਰੀ ਕੀਤੀ ਗਈ। ਹਰ ਸੰਗਰਾਂਦ ਨੂੰ ਵਿਸ਼ੇਸ਼ ਤੌਰ ’ਤੇ ਇਥੇ ਕਾਫ਼ੀ ਸੰਗਤ ਜੁੜਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਈਸੜੂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈਸੜੂ : ਲੁਧਿਆਣਾ ਜ਼ਿਲੇ ਵਿਚ ਖੰਨਾ ਤੋਂ 13 ਕਿਲੋਮੀਟਰ ਦੱਖਣ-ਪੱਛਮ ਵਿਚ ਇਕ ਪਿੰਡ ਜਿਸ ਵਿਚ ਗੁਰੂ ਹਰਗੋਬਿੰਦ ਦੀ ਇਥੇ ਫੇਰੀ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਇਕ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ ਹੈ। ਇਸ ਦੀ ਪੁਰਾਣੀ ਛੋਟੀ ਜਿਹੀ ਇਮਾਰਤ ਨੂੰ ਢਾਹ ਕੇ ਇਸ ਦੀ ਜਗ੍ਹਾ 1955-56 ਵਿਚ ਹੁਣ ਵਾਲੀ ਇਮਾਰਤ ਬਣਾਈ ਗਈ ਸੀ। ਜਦੋਂ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਕਾਰਵਾਈ ਕਰਕੇ ਇਸ ਦਾ ਪ੍ਰਬੰਧ ਨਹੀਂ ਸੰਭਾਲਿਆ ਸੀ ਇਸ ਦਾ ਪ੍ਰਬੰਧ ਮਹੰਤਾਂ ਦੁਆਰਾ ਕੀਤਾ ਜਾਂਦਾ ਸੀ। ਰੋਜ਼ਾਨਾ ਦੇ ਨਿਤਨੇਮ ਤੋਂ ਇਲਾਵਾ ਇਥੇ ਹਰ ਬਿਕਰਮੀ ਮਹੀਨੇ ਦੇ ਪਹਿਲੇ ਦਿਨ ਸੰਗਤ ਦਾ ਇੱਕਠ ਹੁੰਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਈਸੜੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਈਸੜੂ :  ਇਹ ਗੁਰਦੁਆਰਾ ਲੁਧਿਆਣਾ ਜ਼ਿਲ੍ਹਾ ਦੀ ਸਮਰਾਲਾ ਤਹਿਸੀਲ ਦੇ ਪਿੰਡ ਈਸੜੂ ਵਿਖੇ ਸਥਿਤ ਹੈ। ਮਾਲਵੇ ਦੇ ਲੋਕਾਂ ਦੇ ਕਲਿਆਣ ਹਿਤ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਇਲਾਕੇ ਵਿਚ ਸਿੱਖੀ ਜੀਵਨ ਜਾਚ ਸਿਖਾਉਣ ਅਤੇ ਉੱਚੇ ਆਦਰਸ਼ਾਂ ਦਾ ਪ੍ਰਚਾਰ ਕਰਨ ਵਾਸਤੇ ਇਥੇ ਚਰਨ ਪਾਏ। ਲੋਕਾਂ ਦੀ ਸ਼ਰਧਾ ਅਤੇ ਪਿਆਰ ਦੇਖ ਕੇ ਗੁਰੂ ਜੀ ਨੇ ਇਥੇ ਡੇਰਾ ਕੀਤਾ। ਕੁਝ ਦਿਨ ਠਹਿਰਨ ਤੇ ਧਰਮ ਪ੍ਰਚਾਰ ਕਰਦਿਆਂ ਲੋਕਾਂ ਨੂੰ ਭਰਮਾਂ ਅਤੇ ਵਹਿਮਾਂ ਤੋਂ ਦੂਰ ਕਰਨ ਦੀ ਪ੍ਰੇਰਨਾ ਦਿੱਤੀ। ਇਹ ਲੋਕ ਗੁੱਗੇ ਦੇ ਪੁਜਾਰੀ ਸਨ ਤੇ ਸਖ਼ੀ ਸਰਵਰ ਦੀ ਕਬਰ ਨੂੰ ਪੂਜਦੇ ਸਨ। ਗੁਰੂ ਜੀ ਨੇ ਇਸ ਇਲਾਕੇ ਵਿਚ ਨਿਰੋਲ ਰੱਬ ਪ੍ਰਸਤੀ ਦਾ ਪਾਠ ਪੜ੍ਹਾਇਆ ਅਤੇ ਕਥਾ ਕੀਰਤਨ ਦੁਆਰਾ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਗੁਰਸਿਖੀ ਦਾ ਰਸਤਾ ਅਪਨਾਉਣ ਦੀ ਪ੍ਰੇਰਨਾ ਦਿੱਤੀ। ਜਿਸ ਮੁਕਾਮ ਉੱਪਰ ਬੈਠ ਕੇ ਗੁਰੂ ਜੀ ਨੇ ਆਤਮ ਉਪਦੇਸ਼ ਦੇ ਕੇ ਲੋਕਾਂ ਨੂੰ ਕ੍ਰਿਤਾਰਥ ਕੀਤਾ ਉਸ ਅਸਥਾਨ ਤੇ ਇਕ ਗੁਰਦੁਆਰਾ ਸੁਸ਼ੋਭਿਤ ਹੈ। ਕਿਸੇ ਸਮੇਂ ਇਹ ਰਿਆਸਤ ਨਾਭਾ ਵਿਚ ਸੀ। ਇਸ ਗੁਰਦੁਆਰੇ ਨੂੰ ਕਿਸੇ ਪ੍ਰਕਾਰ ਕੀ ਕੋਈ ਜਾਗੀਰ ਨਹੀਂ ਮਿਲੀ ਹੋਈ ਤੇ ਨਾ ਹੀ ਇਸ ਨਾਲ ਕੋਈ ਜਾਇਦਾਦ ਹੈ।                                         


ਲੇਖਕ : ਬੇਦੀ ਹਰਪਾਲ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-04-05-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.