ਈ-ਮੇਲ ਭੇਜਣਾ ਤੇ ਪ੍ਰਾਪਤ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Sending and Receiving an E-mail
ਈ-ਮੇਲ ਭੇਜਣ ਜਾਂ ਪ੍ਰਾਪਤ ਕਰਨ ਲਈ ਹੇਠਾਂ ਲਿਖਿਆ ਕਾਰਜ ਕਰੋ :
1. ਇੰਟਰਨੈੱਟ ਨਾਲ ਜੁੜਨ ਮਗਰੋਂ ਇੰਟਰਨੈੱਟ ਐਕਸਪਲੋਰਰ ਦੀ ਐਡਰੈੱਸ ਬਾਰ ਉੱਤੇ ਵੈੱਬਸਾਈਟ ਦਾ ਯੂਆਰਐਲ (www.yahoomail.com) ਟਾਈਪ ਕਰੋ ਅਤੇ ਲੋਅਡ ਕਰੋ।
2. ਆਪਣੀ ਮੇਲ ਆਈਡੀ ਅਤੇ ਪਾਸਵਰਡ ਨੂੰ ਭਰੋ ਅਤੇ ''ਸਾਈਨ ਇੰਨ'' (Sign in) ਬਟਨ ਉੱਤੇ ਕਲਿੱਕ ਕਰੋ।
(i) ਈ-ਮੇਲ ਭੇਜਣਾ:
1. ਯਾਹੂ ਮੇਲ ਵੈੱਬ ਪੇਜ ਤੋਂ 'ਨਿਊ' ਜਾਂ 'ਕੰਪੋਜ' ਬਟਨ ਉੱਤੇ ਕਲਿੱਕ ਕਰੋ।
2. ਹੁਣ ਨਿਊ ਵਿੰਡੋ ਖੁਲ੍ਹ ਕੇ ਸਾਹਮਣੇ ਆਵੇਗੀ। ਇੱਥੇ ਜਿਸ ਨੂੰ ਮੇਲ ਭੇਜਣੀ ਹੈ ਉਸ ਦਾ ਮੇਲ ਪਤਾ ਅਤੇ ਸੰਦੇਸ਼ ਟਾਈਪ ਕਰੋ ਤੇ ਸੇਂਡ (Send) ਬਟਨ 'ਤੇ ਕਲਿੱਕ ਕਰੋ।
(ii) ਮੇਲ ਪ੍ਰਾਪਤ ਕਰਨਾ ਜਾਂ ਪੜ੍ਹਨਾ:
1. ਯਾਹੂ ਮੇਲ ਵੈੱਬ ਪੇਜ ਦੇ 'ਇਨਬਾਕਸ' ਬਟਨ ਉੱਤੇ ਕਲਿੱਕ ਕਰੋ।
2. ਯਾਹੂ ਮੇਲ ਵੈੱਬ ਪੇਜ਼ ਖੁੱਲ੍ਹੇਗਾ। ਇੱਥੇ ਭੇਜਣ ਵਾਲਿਆਂ ਦੇ ਨਾਵਾਂ ਅਤੇ ਵਿਸ਼ਿਆਂ ਦੀ ਸੂਚੀ ਖੁਲ੍ਹੇਗੀ। ਇੱਥੋਂ ਕਿਸੇ ਉੱਤੇ ਕਲਿੱਕ ਕਰੋ ਅਤੇ ਪੜ੍ਹੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First