ਉਡਾਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਡਾਰੀ (ਨਾਂ,ਇ) ਪੰਛੀ ਦਾ ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ ਜਾ ਬੈਠਣ ਤੱਕ ਦਾ ਫ਼ਾਸਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਉਡਾਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਡਾਰੀ. ਸੰਗ੍ਯਾ—ਉਡਣ ਦੀ ਕ੍ਰਿਯਾ. ਪਰਵਾਜ਼. “ਮਿਠੈ ਮਖੁ ਮੁਆ ਕਿਉ ਲਏ ਉਡਾਰੀ.” (ਆਸਾ ਛੰਤ ਮ: ੫) ਵਿਖੈਰਸ ਲੰਪਟ ਮਨ , ਮੱਖ ਹੈ. ਪੰਖੀਆਂ ਦੀ ਉਡਾਰੀ ਦੀ ਤੇਜ਼ੀ ਅਤੇ ਬਲੰਦੀ ਜੁਦੀ ਜੁਦੀ ਹੋਇਆ ਕਰਦੀ ਹੈ. ਜਿਵੇਂ—ਉਕ਼ਾਬ, ਬਾਜ਼ ਆਦਿਕ ਕਾਂਉਂ ਨਾਲੋਂ ਤੇਜ਼ ਉਡਦੇ ਹਨ ਅਰ ਮੱਘ , ਮੁਰਗ਼ਾਬੀ ਅਤੇ ਨਾਈਅੜੇ ੧੦੦੦ ਫ਼ੁਟ ਤੋਂ ੨੫੦੦ ਤਕ ਦੀ ਉਚਿਆਈ ਅਤੇ ਕੂੰਜਾਂ ਪੰਜ ਮੀਲ ਦੀ ਬਲੰਦੀ ਤਕ ਉਡ ਸਕਦੀਆਂ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First