ਉਧਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਧਾਰ (ਨਾਂ,ਪੁ) ਮਾਂਗਵਾਂ ਲਿਆ ਧਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਉਧਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਧਾਰ [ਨਾਂਪੁ] ਮੰਗਵਾਂ ਧਨ ਜਾਂ ਵਸਤੂ , ਕਰਜ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉਧਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਧਾਰ. ਸੰ उद्धार —ਉੱਧਾਰ. ਸੰਗ੍ਯਾ—ਜੋ ਉਠਾਇਆ ਜਾਵੇ. ਵਾਪਿਸ ਕਰਨ ਦੀ ਪ੍ਰਤਿਗ੍ਯਾ ਤੇ ਲਈ ਹੋਈ ਕੋਈ ਵਸਤੁ. ਕਰਜ. ਰਿਣ. ਉਧਾਰ ਲਈ ਸੰਸਕ੍ਰਿਤ ਵਿੱਚ “ਧਾਰ” ਸ਼ਬਦ ਭੀ ਹੈ। ੨ ਮੁਕਤਿ. ਨਜਾਤ. ਛੁਟਕਾਰਾ. “ਤਿਸੁ ਗੁਰੁ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰ.” (ਗੂਜ ਮ: ੫) ੩ ਸੁਧਾਰ. ਦੁਰੁਸਤੀ. ਜਿਵੇਂ—ਜੀਰਣੋਧੱਰ। ੪ ਪਤਿਤ ਦੀ ਸ਼ੁੱਧੀ. ਜਾਤਿ ਤੋਂ ਡਿਗੇ ਹੋਏ ਨੂੰ ਮੁੜ ਆਪਣੇ ਵਿੱਚ ਲੈਣ ਦੀ ਕ੍ਰਿਯਾ। ੫ ਸ਼ੰਕਾ ਦਾ ਸਮਾਧਾਨ. ਮੁਸ਼ਕਿਲ ਗੱਲ ਦਾ ਹੱਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉਧਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉਧਾਰ, ਪੁਲਿੰਗ : ਕਰਜਾ, ਮਾਂਗਵਾ ਲਿਆ ਹੋਇਆ ਧਨ, ਮੰਗ ਕੇ ਲਿਆਂਦੀ ਹੋਈ ਵਸਤੂ ਰਕਮ ਆਦਿ (ਲਾਗੂ ਕਿਰਿਆ : ਚੁਕਣਾ, ਦੇਣਾ ਮੁਕਾਉਣਾ, ਲੈਣਾ)
–ਉਧਾਰ ਉਤਰਨਾ, ਕਿਰਿਆ ਅਕਰਮਕ : ਸਿਰ ਚੁੱਕੀ ਹੋਈ ਵਸਤੂ ਦਾ ਮੋੜਿਆ ਜਾਣਾ
–ਉਧਾਰ ਹੋਣਾ, ਕਿਰਿਆ ਅਕਰਮਕ : ਉਧਾਰ ਸਿਰ ਚੜ੍ਹਨਾ, ਸਿਰ ਤੇ ਕਰਜ਼ਾ ਹੋ ਜਾਣਾ
–ਉਧਾਰ ਖਾਣਾ, ਉਧਾਰ ਖਾ ਜਾਣਾ, ਮੁਹਾਵਰਾ : ਉਧਾਰ ਲੈ ਕੈ ਖਾਣਾ, ਉਧਾਰ ਲੈ ਕੇ ਰਕਮ ਨਾ ਦੇਣਾ, ਕੋਈਚੀਜ਼ ਮੰਗ ਲਿਆਉਣਾ ਪਰ ਉਸ ਨੂੰ ਮੋੜਨਾ ਨਾ ਜਾਂ ਮੋੜਨ ਤੋਂ ਇਨਕਾਰ ਕਰ ਦੇਣਾ
–ਉਧਾਰ ਲਹਿੰਣਾ, ਮੁਹਾਵਰਾ : ਬਦਲਾ ਲੈ ਲੈਣਾ, ਬਾਜੀ ਉਤਰਨਾ
–ਉਧਾਰ ਲਾਹੁਣਾ, ਮੁਹਾਵਰਾ : ਬਦਲਾ ਚੁਕਾਉਣਾ, ਕੀਤੀ ਦੇ ਬਦਲੇ ਕਰਨਾ
–ਉਧਾਰਾ, ਵਿਸ਼ੇਸ਼ਣ : ਉਧਾਰ ਲਿਆ ਹੋਇਆ, ਮੰਗਵਾਂ, ਮਾਂਗਵਾਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-12-49-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First