ਉਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਨ. ਸਰਵ—ਉਸ ਦਾ ਬਹੁ ਵਚਨ. “ਉਨ ਕੈ ਸੰਗ ਤੂ ਕਰਤੀ ਕੇਲ.” (ਆਸਾ ਮ: ੫) ੨ ਸੰਗ੍ਯਾ—ਦੇਖੋ, ਉਂਨ. “ਹੰਢੈ ਉਨ ਕਤਾਇਦਾ, ਪੈਧਾ ਲੋੜੈ ਪਟੁ.” (ਸ. ਫਰੀਦ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਨ (ਸ. ਨਾ.। ਪੰਜਾਬੀ -ਉਹ+ਨੇ- ਦਾ ਸੰਖੇਪ) ਉਸ ਨੇ। ਅਨ੍ਯ ਪੁਰਖਵਾਚੀ ਪੜਨਾਵ ਹੈ, ਪ੍ਰਕਰਣ ਅਨੁਸਾਰ=ਉਨ੍ਹਾਂ ਦੇ, ਉਸ, ਉਸ ਨੇ, ਉਨ੍ਹਾਂ ਨੂੰ ਅਰਥ ਦਿੰਦਾ ਹੈ।

(ੳ) ਉਨ੍ਹਾਂ ਦੇ। ਯਥ-‘ਉਨੑ ਪੇਖਤ ਹੀ ਕਾਲਿ ਗ੍ਰਸਿਆ’।

(ਅ) ਉਸ ਨੇ। ਯਥਾ-‘ਓੁਨਿ ਸਤਿਗੁਰਿ ਸੇਵਿ ਪਰਮ ਪਦੁ ਪਾਇਆ’।

(ੲ) ਉਸ। ਯਥਾ-‘ਉਨ ਕੈ ਸੰਗਿ ਤੂੰ ਕਰਤੀ ਕੇਲ ’ ਭਾਵ ਜੀਵਾਤਮਾ ਤੋਂ ਹੈ।

(ਸ) ਉਨ੍ਹਾਂ ਨੂੰ। ਯਥਾ-‘ਨਾ ਓਨ ਸਿਧਿ ਨਾ ਬੁਧਿ’।

੨. (ਸੰਸਕ੍ਰਿਤ ਊਰੑਣ। ਪੰਜਾਬੀ ਉਂਨ) ਭੇਡਾਂ ਦੀ ਲੂੰਈਂ ਯਾ ਪਸ਼ਮ। ਯਥਾ-‘ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ’।

ਦੇਖੋ, ‘ਹੰਢੈ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਉਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਨ, ਪੜਨਾਂਵ : ਓਨ, ਉਨ੍ਹਾਂ,


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-02-32-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.