ਉਜ਼ਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਜ਼ਰ (ਨਾਂ,ਪੁ) ਮਜ਼ਬੂਰੀ ਜਾਂ ਬੇਬਸੀ ਜਤਾਉਣ ਲਈ ਕੀਤਾ ਜਾਣ ਵਾਲਾ ਬਹਾਨਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਉਜ਼ਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉਜ਼ਰ, ਅਰਬੀ / ਪੁਲਿੰਗ : ਬਹਾਨਾ, ਚੂੰ ਚਰਾਂ. ਵਿਤਰਕ, ਇਤਰਾਜ਼, ਹੁੱਜਤ (ਲਾਗੂ ਕਿਰਿਆ : ਹੋਣਾ ਕਰਨਾ)
–ਉਜ਼ਰ ਖ਼ਾਹੀ, ਫ਼ਾਰਸੀ / ਇਸਤਰੀ ਲਿੰਗ : ਉਜ਼ਰ ਕਰਨ, ਉਜ਼ਰ ਪੇਸ਼ ਕਰਕੇ ਖਿਮਾ ਮੰਗਣਾ, ਮਰਗ ਹੋ ਜਾਣ ਪਰ ਅਫਸੋਸ (ਲਾਗੂ ਕਿਰਿਆ : ਕਰਨਾ)
–ਉਜਰਦਾਰ, ਪੁਲਿੰਗ : ਇਤਰਾਜ਼ ਕਰਨ ਵਾਲਾ, ਜਿਸ ਨੂੰ ਕੋਈ ਇਤਰਾਜ਼ ਹੋਵੇ
–ਉਜਰਦਾਰੀ, ਇਸਤਰੀ ਲਿੰਗ : ਕਨੂੰਨੀ ਅਦਾਲਤ ਵਿਚ ਕੋਈ ਇਤਰਾਜ਼ ਕਰਨ ਦੀ ਕਿਰਿਆ, ਦਾਹਵੇ ਸਬੰਧੀ ਇਤਰਾਜ਼
–ਉਜ਼ਰ ਪੇਸ਼ ਕਰਨਾ, ਕਿਰਿਆ ਸਕਰਮਕ : ਕਨੂੰਨੀ ਅਦਾਲਤ ਜਾਂ ਪੰਚਾਇਤ ਆਦਿ ਵਿਚ ਕਿਸੇ ਫੈਸਲੇ ਸਬੰਧੀ ਇਤਰਾਜ਼ ਪੇਸ਼ ਕਰਨਾ
–ਉਜਰੀ, ਵਿਸ਼ੇਸ਼ਣ / ਪੁਲਿੰਗ : ਉਜ਼ਰਦਾਰ, ਉਜ਼ਰ ਕਰਨ ਵਾਲਾ, ਜਿਸ ਨੂੰ ਕੋਈ ਇਤਰਾਜ਼ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-23-12-34-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First