ਐਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਐਨ [ਵਿਸ਼ੇ] ਇੰਨ-ਬਿੰਨ, ਠੀਕ, ਬਿਲਕੁਲ; [ਨਾਂਇ] ਫ਼ਾਰਸੀ ਵਰਨਮਾਲ਼ਾ ਦਾ ਇਕ ਅੱਖਰ; [ਪੜ] ਇਸਨੇ, ਇਹਨੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਐਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਐਨ. ਘਰ. ਦੇਖੋ, ਅਯਨ. “ਦਯਾ ਐਨ ਸੁਨ ਬੈਨ ਏ.” (ਨਾਪ੍ਰ) ੨ ਅ਼ ਐ਼ਨ. ਸੰਗ੍ਯਾ—ਨੇਤ੍ਰ. ਅੱਖ । ੩ ਦ੍ਰਿ੡੄਍. ਨ੓ਰ। ੪ ਸੁਰਗ । ੫ ਸੂਰਜ । ੬ ਕਿਰਣ। ੭ ਧਨ । ੮ ਵਿ—ਉਸ ਜੈਸਾ. ਓਹੋ ਜੇਹਾ। ੯ ਸੰਗ੍ਯਾ—ਦੇਖੋ, ਅਯਨ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਐਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਐਨ (ਸੰ.। ਸੰਸਕ੍ਰਿਤ ਅਯਨ=ਰਸਤਾ, ਜਗਾ) ਘਰ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਐਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਐਨ : ਇਹ ਇੰਗਲੈਂਡ ਦੇ ਬਾਦਸ਼ਾਹ ਜੇਮਜ਼ ਦੂਜੇ ਦੀ ਦੂਜੀ ਧੀ ਸੀ। ਇਸਦਾ ਜਨਮ 6 ਫ਼ਰਵਰੀ 1655 ਨੂੰ ਲੰਡਨ ਵਿਖੇ ਹੋਇਆ। ਇਸ ਦੀ ਪਾਲਣਾ-ਪੋਸਣਾ ਪ੍ਰੋਟੈਸਟੈਂਟ ਵਾਤਾਵਰਣ ਵਿਚ ਹੋਈ ਸੀ। ਬਚਪਨ ਵਿਚ ਹੀ ਇਸ ਦਾ ਸਹੇਲਪੁਣਾ ਮਾਰਲਬਰੋ ਦੀ ਬਣਨ ਵਾਲੀ ਡੱਚਿਸ ਸਾਰਾ ਜੈਨਿੰਗਜ਼ ਚਰਚਿਲ ਨਾਲ ਪੈ ਗਿਆ ਸੀ। ਇਸ ਸਹੇਲਪੁਣੇ ਦਾ ਅਸਰ ਐਨ ਦੇ ਆਪਣੇ ਜੀਵਨ ਤੇ ਹੀ ਨਹੀ, ਸਗੋਂ ਇੰਗਲੈਂਡ ਦੇ ਇਤਿਹਾਸ ਤੇ ਵੀ ਬੜਾ ਡੂੰਘਾ ਪਿਆ। ਸੰਨ 1683 ਵਿਚ ਇਸ ਦਾ ਵਿਆਹ ਡੈਨਮਾਰਕ ਦੇ ਸ਼ਹਿਜ਼ਾਦੇ ਜਾਰਜ ਨਾਲ ਹੋਇਆ। ਭਾਵੇਂ ਰਾਜਨੀਤਕ ਤੌਰ ਤੇ ਲੋਕਾਂ ਨੂੰ ਇਹ ਸ਼ਾਦੀ ਪਸੰਦ ਨਹੀਂ ਸੀ ਪਰ ਫਿਰ ਵੀ ਵਿਆਹੁਤਾ ਜੀਵਨ ਵਿਚ ਇਹ ਸਬੰਧ ਸੁਖੀ ਸਾਬਤ ਹੋਇਆ। ਜੇਮਜ਼ ਦੇ ਪਿੱਛੋਂ ਵਿਲੀਅਮ ਇੰਗਲੈਂਡ ਦਾ ਬਾਦਸ਼ਾਹ ਬਣਿਆ ਅਤੇ ਵਿਲਿਅਮ ਦੀ ਮੌਤ ਮਗਰੋਂ 8 ਮਾਰਚ, 1702 ਨੂੰ ਐਨ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਮਲਕਾ ਬਣੀ। ਭਾਵੇਂ ਇਸ ਵਿਚ ਕੋਈ ਖ਼ਾਸ ਗੁਣ ਨਹੀਂ ਸੀ ਪਰ ਇਸ ਦੇ ਰਾਜ ਦਾ ਸਮਾਂ ਬਹੁਤ ਮਹਾਨ ਸਾਬਤ ਹੋਇਆ।

    ਨਿੱਕੇ ਹੁੰਦਿਆਂ ਮਾਤਾ ਪਿਤਾ ਦੇ ਪਿਆਰ ਤੋਂ ਵਾਂਝਿਆਂ ਰਹਿਣ, ਆਪਣੇ 17 ਬੱਚਿਆਂ ਦੀ ਮੌਤ ਵੇਖਣ ਅਤੇ ਲਗਾਤਾਰ ਬੀਮਾਰ ਰਹਿਣ ਕਰਕੇ ਇਸ ਨੂੰ ਬਹੁਤ ਦੁੱਖ ਸਹਿਣਾ ਪਿਆ। ਟੱਬਰ ਦੇ ਬੰਧਨਾਂ, ਧਾਰਮਿਕ ਖਿੱਚੋਤਾਣ, ਫ਼ਰਜ਼ਾਂ ਨੂੰ ਪਾਲਣ ਦੀਆਂ ਗੁੰਝਲਾਂ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨੇ ਇਸ ਨੂੰ ਵਿਰੋਧੀ ਪਾਸਿਆਂ ਵੱਲ ਖਿੱਚਿਆ। ਅਮੀਰਾਂ ਵਜ਼ੀਰਾਂ ਦੇ ਆਪੋ ਵਿਚ ਦੇ ਵਿਰੋਧ ਅਤੇ ਗੁੱਟਬੰਦੀਆਂ, ਇਸ ਨੂੰ ਸਾਰੀ ਉਮਰ ਪਰੇਸ਼ਾਨ ਕਰਦੀਆਂ ਰਹੀਆਂ। ਇਹ ਕੋਈ ਖ਼ਾਸ ਸਿਆਣੀ ਵੀ ਨਹੀਂ ਸੀ ਪਰ ਆਪਣੀਆਂ ਹੱਦਾਂ ਵਿਚ ਰਹਿ ਕੇ ਇਹ ਸਦਾ ਹੀ ਈਮਾਨਦਾਰੀ ਨਾਲ ਆਪਣੇ ਫ਼ਰਜ਼ ਪੂਰੇ ਕਰਨ ਵਿਚ ਲੱਗੀ ਰਹੀ।

    ਸ਼ੁਰੂ ਤੋਂ ਹੀ ਇਸ ਦੀ ਰੁਚੀ ਚਰਚ (ਧਰਮ) ਦੀਆਂ ਗੁੰਝਲਾਂ ਸੁਲਝਾਉਣ ਵੱਲ ਹੀ ਰਹੀ। ਦੇਸ਼ ਦੀਆਂ ਵੱਡੀਆਂ ਵੱਡੀਆਂ ਪਾਰਟੀਆਂ ਨਾਲ ਇਸ ਦਾ ਮੇਲ-ਜੋਲ ਚਰਚ ਸਬੰਧੀ ਭਾਵਨਾਵਾਂ ਦੇ ਅਸਰ ਹੇਠ ਹੀ ਰਿਹਾ। ਨਿੱਜੀ ਤੌਰ ਤੇ ਟੋਰੀ ਪਾਰਟੀ ਨਾਲ ਇਸ ਦੀ ਹਮਦਰਦੀ ਹੁੰਦਿਆਂ ਹੋਇਆ ਵੀ ਵਿਗ੍ਹ ਪਾਰਟੀ ਨਾਲ ਵੀ ਇਸ ਦਾ ਸਬੰਧ ਦਿਨੋਂ ਦਿਨ ਮਜ਼ਬੂਤ ਹੁੰਦਾ ਗਿਆ ਕਿਉਂਕਿ ਚਰਚਿਲ, ਜੋ ਇਸ ਦੀ ਕਿਰਪਾ ਦਾ ਪਾਤਰ ਸੀ, ਉਸ ਪਾਰਟੀ ਦਾ ਉੱਘਾ ਮੈਂਬਰ ਸੀ। ਮਾਰਲਬਰੋ ਦੀ ਬਲੇਨਹਾਈਮ ਦੀ ਸ਼ਾਨਦਾਰ ਜਿੱਤ ਦੇ ਕਾਰਣ ਵਿਗ੍ਹ ਪਾਰਟੀ ਦਾ ਅਸਰ ਬਹੁਤ ਵੱਧ ਗਿਆ। ਅਸਲ ਵਿਚ ਮਾਰਲਬਰੋ ਦੀ ਕਿਸਮਤ ਦਾ ਸਿਤਾਰਾ ਡੁੱਬਣਾ ਸ਼ੁਰੂ ਹੋ ਗਿਆ ਸੀ। ਸਾਰਾ ਦੀ ਥਾਂ ਤੇ ਉਸ ਦੀ ਰਿਸ਼ਤੇਦਾਰ ਮਿਸਿਜ਼ ਮੈਸਮ ਐਨ ਦੇ ਨੇੜੇ ਹੋ ਗਈ। ਅਸਲ ਵਿਚ ਇੰਗਲੈਂਡ ਦੇ ਲੋਕ ਵੀ ਮਾਰਲਬਰੋ ਦੀਆਂ ਜੰਗਾਂ ਤੋਂ ਤੰਗ ਆ ਗਏ ਸਨ। ਵਿਗ੍ਹਾ ਪਾਰਟੀ ਦਾ ਪ੍ਰਬੰਧ ਖਤਮ ਹੋਣ ਤੇ ਹਾਰਲੇ ਦੀ ਅਗਵਾਈ ਵਿਚ, ਜੋ ਗੁਪਤ ਰੂਪ ਵਿਚ ਐਨ ਦਾ ਇਤਬਾਰੀ ਸਲਾਹਕਾਰ ਸੀ, ਟੋਰੀ ਸਰਕਾਰ ਕਾਇਮ ਹੋਈ। ਐਨ ਦੇ ਰਾਜ ਦੇ ਅੰਤ ਵਿਚ ਵਿਰਾਸ ਦਾ ਸਵਾਲ ਜ਼ੋਰ ਪਕੜ ਗਿਆ। ਐਨ ਆਪਣੇ ਭਰਾ ਪ੍ਰੀਟੈਂਡਰ ਨੂੰ ਉਤਰ-ਅਧਿਕਾਰੀ ਬਣਾਉਣਾ ਚਾਹੁੰਦੀ ਸੀ ਪਰ ਉਹ ਮੰਤਰੀ ਮੰਡਲ ਦੇ ਤੇ ਜਨਤਾ ਦੇ ਕਰੜੇ ਵਿਰੋਧ ਕਾਰਣ ਕਾਮਯਾਬ ਨਾ ਹੋ ਸਕੀ। ਲੰਡਨ ਵਿਖੇ ਅਗਸਤ, 1714 ਨੂੰ ਇਸ ਦੀ ਮੌਤ ਹੋ ਗਈ । ਸੰਸਾਰ ਦਾ ਸਭ ਤੋਂ ਵੱਡੇ ਜਰਨੈਲਾਂ ਵਿਚ ਮਾਰਲਬਰੋ ਦੇ ਡਿਊਕ ਦੀਆਂ ਸ਼ਾਨਦਾਰ ਜਿੱਤਾਂ, ਰਾਜਨੀਤੀ ਵਿਚ ਪਾਰਟੀ ਸਿਸਟਮ ਦੇ ਵਿਕਾਸ, ਇੰਗਲੈਂਡ ਅਤੇ ਸਕਾਟਲੈਂਡ ਦੇ ਸੰਗਠਨ , ਈਸਟ ਇੰਡੀਆ ਕੰਪਨੀ ਦੀਆਂ ਸਮੱਸਿਆਵਾਂ ਦੇ ਕਾਮਯਾਬ ਹੱਲ ਅਤੇ ਐਡੀਸਨ, ਡਿਫੋ, ਸਵਿਫਟ ਅਤੇ ਪੋਪ ਵਰਗੇ ਮਹਾਨ ਸਾਹਿਤਕਾਰਾਂ ਦਾ ਹੋਣਾ ਕੁਝ ਕਾਰਨ ਸਨ, ਜਿਨ੍ਹਾਂ ਨੇ ਐਨ ਦੇ ਰਾਜ ਨੂੰ ਸ਼ਾਨਦਾਰ ਬਣਾ ਦਿੱਤਾ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no

ਐਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਐਨ, ਪੜਨਾਂਵ : ਇਸ ਨੇ, ਇਹਨੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-11-15-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.