ਕਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਟ. ਦੇਖੋ, ਕਟਿ ੩। ੨ ਦੇਖੋ, ਕਟਣਾ। ੩ ਕਟਕ (ਕੜੇ) ਦਾ ਸੰਖੇਪ. “ਕਰ ਮਹਿ ਕਟ ਪਦ ਨੂਪਰ ਸੋਹੈ.” (ਨਾਪ੍ਰ) “ਕਹਾਂ ਕੀਨ ਕਟ ਦੁਤਿਯ ਬਰਨਾਇ?” (ਗੁਪ੍ਰਸੂ) ਦੂਜਾ ਕੜਾ ਵਗਾਹ ਦਿੱਤਾ। ੪ ਦੇਖੋ, ਕੱਟ। ੫ ਸੰ. ਕਟ. ਚਟਾਈ. ਸਫ। ੬ ਖਸ । ੭ ਬਟੇਰ (ਪਟੇਰ) ਘਾਸ। ੮ ਮੌਸਮ. ਰੁੱਤ । ੯ ਲੋਥ । ੧੦ ਅਰਥੀ. ਸੀੜ੍ਹੀ। ੧੧ ਹਾਥੀ ਦੀ ਕਨਪਟੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਟ, (ਸੰਸਕ੍ਰਿਤ : ਕਟਿ)  \ ਪੁਲਿੰਗ \ ਇਸਤਰੀ ਲਿੰਗ : ਕਮਰ, ਲੱਕ

–ਕਟ ਸੂਤਰ, ਪੁਲਿੰਗ : ਤੜਾਗੀ

–ਕਟ ਕੇਹਰੀ, ਵਿਸ਼ੇਸ਼ਣ : ਸ਼ੇਰ ਦੇ ਲੱਕ ਵਰਗੀ ਪਤਲੀ, ਇਸਤਰੀ ਲਿੰਗ : ਉਹ ਤੀਵੀਂ ਜਿਸ ਦਾ ਲੱਕ ਸ਼ੇਰ ਵਰਗਾ ਪਤਲਾ ਹੋਵੇ

–ਕਟਬੰਧ, ਕਟਬੰਧਣ, ਪੁਲਿੰਗ : ੧. ਕਮਰਬੰਦ; ੨. ਪਟਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-16-01-23-00, ਹਵਾਲੇ/ਟਿੱਪਣੀਆਂ:

ਕਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਟ, (ਸੰਸਕ੍ਰਿਤ : ਕੂਥ=ਕੜ੍ਹਿਆ ਹੋਇਆ)/ ਪੁਲਿੰਗ : ੧. ਖਟਾਈ ਵਿੱਚ ਲੋਹਾ ਆਦਿ ਮਿਲਾ ਕੇ ਬਣਾਇਆ ਹੋਇਆ ਕਾਲਾ ਰੰਗ ੨. ਪੀਲੀਏ ਰੋਗ ਜਾਂ ਭੁੱਸ ਦੀ ਇੱਕ ਦਵਾ

–ਕਟਾਈ, ਵਿਸ਼ੇਸ਼ਣ : ਕੱਟ ਦੇ ਰੰਗ ਵਰਗਾ, ਕਾਲਾ, ਕਟ ਦੇ ਰੰਗ ਵਿੱਚ ਰੰਗਿਆ ਹੋਇਆ

–ਕਟਕਾਲਾ, ਵਿਸ਼ੇਸ਼ਣ : ਕਾਲਾ ਸ਼ਾਹ, ਬਹੁਤ ਕਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-16-01-23-10, ਹਵਾਲੇ/ਟਿੱਪਣੀਆਂ:

ਕਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਟ, (ਅੰਗਰੇਜ਼ੀ : Cut) \ ਇਸਤਰੀ ਲਿੰਗ : ਕਿਸੇ ਕੱਪੜੇ ਦੀ ਕਟਾਈ, ਕਾਟ, ਤਰਾਸ਼, ਵਿਉਂਤ, ਕਤਾ; ੨. ਜ਼ਖ਼ਮ, ਚੀਰ, ਵਿਸ਼ੇਸ਼ਣ : ਕੱਟਿਆ ਹੋਇਆ

–ਕਟਪੀਸ, ਪੁਲਿੰਗ : ੧. ਥਾਨਾਂ ਦੇ ਉਹ ਛੋਟੇ ਛੋਟੇ ਟੁਕੜੇ ਜੋ ਬਾਕੀ ਬਚ ਜਾਂਦੇ ਹਨ ਇਹ ਸਸਤੇ ਬਿਕਦੇ ਹਨ; ੨. ਬਾਹਰ ਲਿਖੀ ਲਮਾਈ ਤੋਂ ਕੁਝ ਘਟ ਰਹਿ ਗਏ ਹੋਏ ਥਾਨ, ਇਨ੍ਹਾਂ ਦੇ ਉਤੇ ਕਟਪੀਸ ਲਿਖਿਆ ਹੁੰਦਾ ਹੈ; ੩. ਇੱਕ ਕਿਸਮ ਦੀ ਤਾਸ਼ ਦੀ ਖੇਡ ਕੋਟ ਪੀਸ

–ਕਟ ਗਲਾਸ, ਪੁਲਿੰਗ : ਵਧੀਆ ਕਿਸਮ ਦਾ ਉਹ ਮੋਟਾ ਸ਼ੀਸ਼ਾ ਜਿਸ ਦੇ ਕੱਟ ਕੇ ਫੁੱਲ ਬਣਾਏ ਹੁੰਦੇ ਹਨ

–ਕਟ ਕਟ ਪਜਾਮਾ, ਪੁਲਿੰਗ : ਪਤਲੂਣ ਦੀ ਕਾਟ ਤੇ ਬਣਿਆ ਪਜਾਮਾ, ਪਤਲੂਣ ਲੰਮਾ ਪਜਾਮਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-16-01-23-25, ਹਵਾਲੇ/ਟਿੱਪਣੀਆਂ:

ਕਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਟ, (ਲਹਿੰਦੀ) \ ਇਸਤਰੀ ਲਿੰਗ : ੧. ਮਿੱਸਾ ਭੋਂਹ ਜੋ ਕੁਝ ਕਾਲੋਂ ਤੇ ਹੁੰਦਾ ਹੈ, ਬੱਗਾ ਭੋਂਹ ਜਾਂ ਤੂੜੀ ਦੇ ਉਲਟ ਜੋ ਕਣਕ ਜਵਾਂ ਦਾ ਹੁੰਦਾ ਹੈ, ੨. ਮੈਲ, ਘਰਾਲ, (ਲਾਗੂ ਕਿਰਿਆ : ਲੱਗਣਾ)

–ਕਟ ਬਰੜਾ, ਵਿਸ਼ੇਸ਼ਣ : ਕਰੜ ਬਰੜ, ਅੱਧਖੜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-16-01-23-38, ਹਵਾਲੇ/ਟਿੱਪਣੀਆਂ:

ਕਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਟ, (ਲਹਿੰਦੀ) \ ਇਸਤਰੀ ਲਿੰਗ : ਅਣਪੱਕੀ ਖਜੂਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-16-01-24-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.