ਕਠ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਠ. ਇੱਕ ਰਿਖੀ ਜੋ ਵੈਸ਼ੰਪਾਯਾਨ ਦਾ ਚੇਲਾ ਸੀ। ੨ ਯਜੁਰ ਵੇਦ ਦੀ ਇੱਕ ਉਪਨਿ੄ਦ, ਜਿਸ ਵਿੱਚ ਯਮ ਅਤੇ ਨਚਿਕੇਤਾ ਦਾ ਸੰਵਾਦ ਹੈ। ੩ ਦੇਵਤਾ । ੪ ਦੁੱਖ. ਕ੄਍। ੫ ਸਮਾਸ ਵਿੱਚ ਕਠ ਸ਼ਬਦ ਕਾਠ ਦਾ ਬੋਧਕ ਹੋਂਦਾ ਹੈ, ਜਿਵੇਂ—ਕਠਫੋੜਾ ਅਤੇ ਕਠਪੁਤਲੀ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15414, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਠ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਠ : ਕਠਾਂ ਦਾ ਨਾਂ ਪਾਣਿਨੀ ਦੇ ਅਸ਼ਟਧਿਆਈ ਵਿਚ ਪ੍ਰਾਪਤ ਹੁੰਦਾ ਹੈ। ਇਕ ਮੁਨੀ ਵਿਸ਼ੇਸ਼ ਦਾ ਨਾਂ ਵੀ ‘ਕਠ’ ਸੀ। ਇਹ ਵੇਦ ਦੀ ਕਠ ਸ਼ਾਖਾ ਦੇ ਪ੍ਰਵਰਤਕ ਸਨ। ਪਤੰਜਲੀ ਦੇ ਮਹਾਂਭਾਸ਼ ਦੇ ਮਤ ਅਨੁਸਾਰ ਕਠ ਵੈਸ਼ਪਾਇਨ ਦੇ ਸ਼ਿਸ਼ ਸਨ। ਇਨ੍ਹਾਂ ਦੀ ਪਰਿਵਰਤਿਤ ਸ਼ਾਖ਼ਾ ‘ਕਾਠਕ’ ਨਾਂ ਨਾਲ ਵੀ ਪ੍ਰਸਿੱਧ ਹੈ। ਕਾਠਕ ਸ਼ਾਖ਼ਾ ਧਿਆਈ ਵੀ ‘ਕਠ’ ਕਹਾਉਂਦੇ ਹਨ। ਇਨ੍ਹਾਂ ਨਾਲ ਸਾਮਵੇਦ ਦੇ ਕਾਲਾਪ ਅਤੇ ਕੌਥੁਮ ਸ਼ਾਖਾ ਦੇ ਲੋਕਾਂ ਦਾ ਮਿਸ਼੍ਰਣ ਹੋਇਆ। ਬਾਲਮੀਕੀ ਰਾਮਾਇਣ ਵਿਚ ਕਠਕਾਲਾਪ ਦੀ ਵਰਤੋਂ ਕੀਤੀ ਗਈ ਹੈ। ਕਠਉਪਨਿਸ਼ਦ ਨਾਲ ਵੀ ਇਸ ਦਾ ਸਬੰਧ ਹੈ। ਇਹ ਕ੍ਰਿਸ਼ਨ ਯਜੁਰਵੇਦ ਦੀ ਕਾਠ ਸ਼ਾਖ਼ਾ ਦੇ ਅਧੀਨ ਆਉਂਦਾ ਹੈ। ਸਿਕੰਦਰ ਦੇ ਵਿਜੈ ਅਭਿਮਾਨ ਦੇ ਇਤਿਹਾਸਕਾਰਾਂ ਨੇ ਵੀ ਇਨ੍ਹਾਂ ਦਾ ‘ਕਥੋਈ’ ਨਾਂ ਨਾਲ ਜ਼ਿਕਰ ਕੀਤਾ ਹੈ। ਕਠ ਜਾਤੀ ਦੇ ਲੋਕ ਇਰਾਵਤੀ (ਰਾਵੀ) ਨਦੀ ਦੇ ਪੂਰਬੀ ਭਾਗ ਵਿਚ ਵਸੇ ਹੋਏ ਸਨ ਜਿਸ ਨਾਲ ਅੱਜ ਕਲ੍ਹ ਪੰਜਾਬ ਵਿਚ ਮਾਝਾ ਕਿਹਾ ਜਾਂਦਾ ਹੈ। ਸਿਕੰਦਰ ਦੇ ਆਉਣ ਤੇ ਕਠਾਂ ਨੇ ਆਪਣੀ ਰਾਜਧਾਨੀ ਸੰਗਲ ਦੇ ਚਾਰੇ ਪਾਸੇ ਰਥਾਂ ਦੇ ਤਿੰਨ ਚੱਕਰ ਲਾ ਕੇ ਸ਼ਕਟਵਿਉ ਦਾ ਨਿਰਮਾਣ ਕੀਤਾ ਅਤੇ ਯੂਨਾਨੀ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਯੁੱਧ ਵਿਚ ਕਠਾਂ ਦਾ ਨਾਸ਼ ਹੋ ਗਿਆ ਪਰ ਸਿਕੰਦਰ ਇਤਨਾ ਖਿਝ ਗਿਆ ਕਿ ਉਸਨੇ ਸੰਗਲ ਨੂੰ ਮਿੱਟੀ ਵਿਚ ਮਿਲਾ ਦਿਤਾ। ਕਠਾਂ ਦੇ ਸੰਘ ਵਿਚ ਹਰ ਬੱਚਾ ਸੰਘ ਦਾ ਮੰਨਿਆ ਜਾਂਦਾ ਸੀ। ਉਹ ਸੁੰਦਰਤਾ ਦੇ ਪੁਜਾਰੀ ਸਨ। ਇਨ੍ਹਾਂ ਦੀ ਚਰਚਾ ਕਰਦੇ ਹੋਏ ਯੂਨਾਨੀ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇਸ ਦ੍ਰਿਸ਼ਟੀ ਤੋਂ ਕਠ ਸਪਾਰਟਾ ਨਿਵਾਸੀਆਂ ਨਾਲ ਬਹੁਤ ਮਿਲਦੇ ਜੁਲਦੇ ਸਨ। ਇਕ ਮਹੀਨੇ ਦੇ ਅੰਦਰ ਅੰਦਰ ਉਹ ਜਿਸ ਬੱਚੇ ਨੂੰ ਕਰੂਪ ਵੇਖਦੇ ਉਸਨੂੰ ਮਰਵਾ ਦੇਂਦੇ ਸਨ। ਯੁੱਧ ਖੇਤਰ ਵਿਚ ਇਨ੍ਹਾਂ ਦੀ ਪ੍ਰਸਿੱਧੀ ਹੋਰ ਸਾਰੀਆਂ ਜਾਤਾਂ ਨਾਲੋਂ ਵਧੇਰੇ ਸੀ। ਇਨ੍ਹਾਂ ਵਿਚ ਸਭ ਤੋਂ ਸੁੰਦਰ ਵਿਅਕਤੀ ਨੂੰ ਰਾਜਾ ਬਣਾਇਆ ਜਾਂਦਾ ਸੀ।

          ਹ. ਪੁ.––ਹਿੰ. ਵਿ. ਕੋ. 2 : 316


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਠ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਠ, (ਸੰਸਕ੍ਰਿਤ : कठा) \ ਪੁਲਿੰਗ : ੧. ਇੱਕ ਰਿਖੀ; ੨. ਯਜੁਰ ਵੇਦ ਦਾ ਇੱਕ ਉਪਨਿਸ਼ਦ ਜਿਸ ਵਿੱਚ ਯਮ ਅਤੇ ਨਚਿਕੇਤਾ ਦਾ ਸੰਵਾਦ ਹੈ। ਉਹ ਉਪਨਿਸ਼ਦ ਇਸੇ ਦੇ ਨਾਂ ਤੇ ਪਰਸਿੱਧ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-03-12-38, ਹਵਾਲੇ/ਟਿੱਪਣੀਆਂ:

ਕਠ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਠ, (काष्ठ=ਲੱਕੜ) \ ਪੁਲਿੰਗ : ਕਾਠ ਦਾ ਸੰਖੇਪ ਜੋ ਸਮਾਸਾਂ ਵਿੱਚ ਵਰਤਿਆ ਜਾਂਦਾ ਹੈ

–ਕਠਗੁਲਾਬ, ਪੁਲਿੰਗ : ਗੁਲਾਬ ਜਿਸ ਵਿੱਚ ਸੁਗੰਧੀ ਨਾ ਹੋਵੇ, ਜੰਗਲੀ ਗੁਲਾਬ ਜਿਸ ਦੇ ਫੁੱਲ ਛੋਟੇ ਹੁੰਦੇ ਹਨ

–ਕਠ-ਛੱਪਰ, ਪੁਲਿੰਗ : ਲੱਕੜ ਦਾ ਛੱਪਰ ਜਿਹੜਾ ਕਿਸੇ ਖੂਹ ਦੇ ਉਤੇ ਬਣਾਇਆ ਹੁੰਦਾ ਹੈ

–ਕਠਪੁਤਰੀ, ਇਸਤਰੀ ਲਿੰਗ : ਲੱਕੜ ਦੀ ਗੁੱਡੀ ਜਿਸ ਦਾ ਖੇਲ ਵਖਾਉਂਦੇ ਹਨ

–ਕਠਬੰਧਨ, ਇਤਸਰੀ ਲਿੰਗ :  ਲੱਕੜ ਦੀ ਬੇੜੀ ਜਿਹੜੀ ਹਾਥੀ ਦੇ ਪੈਰਾਂ ਵਿੱਚ ਪਾਉਂਦੇ ਹਨ

–ਕਠਬਿੱਲੀ, ਇਸਤਰੀ ਲਿੰਗ : ਲੱਕੜ ਦੀ ਬਿੱਲੀ, ਕਾਟੋ, ਗਿਲਹਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-03-13-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.