ਕਬਰਿਸਤਾਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Graveyard_ਕਬਰਿਸਤਾਨ: ਇਸਲਾਮੀ ਕਾਨੂੰਨ ਅਧੀਨ ਕਬਰਿਸਤਾਨ ਦੋ ਕਿਸਮ ਦੇ ਮੰਨੇ ਗਏ ਹਨ। ਇਕ ਕਿਸਮ ਦੇ ਉਹ ਕਬਰਿਸਤਾਨ ਹਨ ਜਿਨ੍ਹਾਂ ਨੂੰ ਪਰਿਵਾਰਕ ਅਥਵਾ ਪ੍ਰਾਈਵੇਟ ਕਬਰਿਸਤਾਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਕਬਰਿਸਤਾਨ ਵਿਚ ਕੇਵਲ ਉਸ ਦੇ ਬਾਨੀ , ਉਸ ਦੇ ਰਿਸ਼ਤੇਦਾਰਾਂ ਜਾਂ ਉਸ ਦੀ ਸੰਤਾਨ ਦੇ ਮਿਰਤਕ ਸਰੀਰ ਹੀ ਦਫ਼ਨਾਏ ਜਾ ਸਕਦੇ ਹਨ ਅਤੇ ਕੋਈ ਵਿਅਕਤੀ ਜੇ ਬਾਨੀ ਦੇ ਪਰਿਵਾਰ ਦਾ ਨ ਹੋਵੇ ਉਸ ਦਾ ਮਿਰਤਕ ਸਰੀਰ ਨਹੀਂ ਦਫ਼ਨਾਇਆ ਜਾ ਸਕਦਾ। ਲੇਕਿਨ ਜੇ ਆਮ ਲੋਕਾਂ ਵਿਚੋਂ ਕਿਸੇ ਦੇ ਮਿਰਤਕ ਸਰੀਰ ਨੂੰ ਉਸ ਵਿਚ ਦਫ਼ਨਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਇਜਾਜ਼ਤ ਨਾਲ ਦਫ਼ਨਾਏ ਗਏ ਮਿਰਤਕ ਸਰੀਰਾਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਕਾਫ਼ੀ ਗਿਣਤੀ ਅਤੇ ਹਦ ਤੱਕ ਉਦਾਹਰਣਾਂ ਦੇ ਕੇ ਸਾਬਤ ਕੀਤਾ ਜਾਂਦਾ ਹੈ ਕਿ ਬਾਨੀ ਦੇ ਪਰਿਵਾਰ ਤੋਂ ਬਾਹਰ ਦੇ, ਸਮਾਜ ਦੇ ਵਖ ਵਖ ਤਬਕੇ ਦੇ ਲੋਕਾਂ ਨੂੰ ਕਾਫ਼ੀ ਗਿਣਤੀ ਤਕ ਦਫ਼ਨਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਰਹੀ ਹੈ ਤਾਂ ਕਿਆਸ ਇਹ ਕੀਤਾ ਜਾਵੇਗਾ ਕਿ ਉਹ ਕਬਰਿਸਤਾਨ ਜੇ ਪਹਿਲਾਂ ਪ੍ਰਾਈਵੇਟ ਜਾਂ ਪਰਿਵਾਰਕ ਸੀ , ਤਾਂ ਵੀ ਹੁਣ ਆਮ ਕਬਰਿਸਤਾਨ ਬਣ ਗਿਆ ਹੈ। ਇਕ ਵਾਰ ਜਦੋਂ ਕਿਸੇ ਕਬਰਿਸਤਾਨ ਨੂੰ ਆਮ ਕਬਰਿਸਤਾਨ ਕਰਾਰ ਦੇ ਦਿੱਤਾ ਜਾਵੇ ਤਾਂ ਭਾਵੇਂ ਆਮ ਲੋਕ ਉਸ ਦੀ ਵਰਤੋਂ ਕਰਨਾ ਬੰਦ ਵੀ ਕਰ ਦੇਣ ਤਾਂ ਵੀ ਉਹ ਆਮ ਕਬਰਿਸਤਾਨ ਮੰਨਿਆ ਜਾਵੇਗਾ (ਏ ਆਈ ਆਰ 1976 ਐਸ ਸੀ 1569)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.