ਕਰਮ ਚੰਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਮ ਚੰਦ (ਦੇ. 1621): ਚੰਦੂ ਸ਼ਾਹ ਦਾ ਲੜਕਾ ਅਤੇ ਜਲੰਧਰ ਦੇ ਫ਼ੌਜਦਾਰ ਅਬਦੁੱਲਾ ਖ਼ਾਨ ਦੇ ਅਧੀਨ ਮਾਲ ਮਹਿਕਮੇ ਦਾ ਮੁਲਾਜ਼ਮ ਸੀ। ਸਿੱਖਾਂ ਹੱਥੋਂ ਆਪਣੇ ਪਿਤਾ ਦੇ ਮਾਰੇ ਜਾਣ ਕਰਕੇ ਕਰਮ ਚੰਦ ਗੁਰੂ ਹਰਿਗੋਬਿੰਦ ਜੀ ਨਾਲ ਦੁਸ਼ਮਣੀ ਰੱਖਦਾ ਸੀ। ਇਸ ਨੇ ਰੁਹੇਲਾ ਦੇ ਚੌਧਰੀ ਭਗਵਾਨ ਦਾਸ ਘੇਰੜ ਦੇ ਲੜਕੇ ਰਤਨ ਚੰਦ ਨਾਲ ਰਲ ਕੇ ਅਬਦੁੱਲਾ ਖ਼ਾਨ ਨੂੰ ਗੁਰੂ ਹਰਿਗੋਬਿੰਦ ਜੀ ਦੇ ਖ਼ਿਲਾਫ਼ ਫ਼ੌਜਾਂ ਚੜ੍ਹਾਉਣ ਲਈ ਉਕਸਾਇਆ ਸੀ। 1621 ਨੂੰ ਰੁਹੇਲਾ ਪਿੰਡ ਵਿਚ ਇਹ ਟਾਕਰਾ ਹੋਇਆ ਅਤੇ ਕਰਮ ਚੰਦ ਇਸ ਲੜਾਈ ਵਿਚ ਮਾਰਿਆ ਗਿਆ ਸੀ।


ਲੇਖਕ : ਭ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.