ਕਰੋੜੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੋੜੀਆ [ਵਿਸ਼ੇ] ਕਰੋੜਾਂ ਦਾ [ਨਾਂਇ] ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰੋੜੀਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੋੜੀਆ ਵਿ—ਕੋਟਿਪਤਿ. ਜਿਸ ਪਾਸ ਕਰੋੜਹਾ ਰੁਪਯਾ ਹੈ। ੨ ਬਾਦਸ਼ਾਹ ਅਕਬਰ ਨੇ ਸਨ ੧੫੭੫-੭੬ ਵਿੱਚ ਆਪਣੀ ਸਾਰੀ ਸਲਤਨਤ ਨੂੰ (ਬੰਗਾਲ ਬਿਹਾਰ ਅਤੇ ਗੁਜਰਾਤ ਬਿਨਾ) ਇੱਕ ਇੱਕ ਕਰੋੜ ਦਾਮ ਦੀ ਆਮਦਨ ਵਾਲੇ ੧੮੨ ਇਲਾਕਿਆਂ ਉੱਤੇ ਵੰਡਿਆ. ਇਨ੍ਹਾਂ ਇਲਾਕਿਆਂ ਦੇ ਹਾਕਮਾਂ ਨੂੰ “ਆਮਿਲ” ਜਾਂ “ਕਰੋੜੀ” ਕਹਿੰਦੇ ਸਨ. ਉਸ ਵੇਲੇ ਦਾਮ ਦਾ ਮੁੱਲ ਇੱਕ ਰੁਪਯੇ ਦਾ ਚਾਲੀਵਾਂ ਹਿੱਸਾ ਹੁੰਦਾ ਸੀ, ਇਸ ਹਿਸਾਬ ਇੱਕ ਕਰੋੜ ਦਾਮ ੨੫੦, ੦੦੦ (ਢਾਈ ਲੱਖ) ਰੁਪਯੇ ਦੇ ਬਰਾਬਰ ਸੀ। ੩ ਖ਼ਜ਼ਾਨਚੀ। ੪ ਦੁਨੀ ਚੰਦ ਸ਼ਾਹੂਕਾਰ ਦੀ ਉਪਾਧੀ, ਜੋ ਸ਼੍ਰੀ ਗੁਰੂ ਨਾਨਕ ਦੇਵ ਦਾ ਸਿੱਖ ਹੋ ਕੇ ਭਰਮ ਪਾਖੰਡ ਨੂੰ ਤ੍ਯਾਗਕੇ ਪਰਉਪਕਾਰੀ ਹੋਇਆ. ਇਸ ਦਾ ਨਾਉਂ ਕਰੋੜੀਮੱਲ ਭੀ ਜਨਮਸਾਖੀ ਵਿੱਚ ਆਇਆ ਹੈ. ਕਰਤਾਰਪੁਰ ਨਗਰ ਵਸਾਉਣ ਲਈ ਇਸ ਨੇ ਧਨ ਖ਼ਰਚਿਆ ਅਤੇ ਸਤਿਗੁਰੂ ਦਾ ਮਹਿਲ ਤਥਾ ਧਰਮਸ਼ਾਲਾ ਬਣਵਾਈ. ਦੇਖੋ, ਕਰਤਾਰਪੁਰ ੧.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰੋੜੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਰੋੜੀਆ (ਸਿੱਖ ਸਾਧਕ): ਇਸ ਦਾ ਮੂਲ ਨਾਂ ਦੁਨੀ ਚੰਦ ਸੀ। ਇਸ ਦੀ ਅਮੀਰੀ ਕਾਰਣ ਇਸ ਨੂੰ ਕਰੋੜੀ ਮੱਲ ਵੀ ਕਿਹਾ ਜਾਂਦਾ ਸੀ। ‘ਪੁਰਾਤਨ ਜਨਮਸਾਖੀ ’ ਵਿਚ ਇਸ ਨੂੰ ਇਕ ਵੱਡੇ ਸਾਹੂਕਾਰ ਦੇ ਰੂਪ ਵਿਚ ਚਿਤਰਿਆ ਗਿਆ ਹੈ। ਇਸ ਦੇ ਨਿਵਾਸ ਉਤੇ ਧਨ ਸੂਚਕ ਸੱਤ ਝੰਡੇ ਸਦਾ ਝੁਲਦੇ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਨੂੰ ਇਸ ਨੇ ਆਪਣੇ ਘਰ ਪਿਤਾ ਦੇ ਸ਼ਰਾਧ ਉਤੇ ਨਿਮੰਤਰਿਤ ਕੀਤਾ। ਸੰਵਾਦ ਦੌਰਾਨ ਗੁਰੂ ਜੀ ਨੇ ਇਸ ਨੂੰ ਸਪੱਸ਼ਟ ਕਰ ਦਿੱਤਾ ਕਿ ਇਸ ਸੰਸਾਰ ਦੀ ਕੋਈ ਵਸਤੂ ਵੀ ਨਾਲ ਨਹੀਂ ਜਾਂਦੀ। ਦੁਨੀ ਚੰਦ ਗੁਰੂ ਜੀ ਦੇ ਉਪਦੇਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਧਨ ਦਾ ਮੋਹ ਛਡ ਕੇ ਹਰਿ-ਭਗਤੀ ਨਾਲ ਜੁੜ ਗਿਆ। ਰਾਵੀ ਕੰਢੇ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਉਸਾਰਨ ਵਿਚ ਇਸ ਨੇ ਬਹੁਤ ਰੁਚੀ ਲਈ ਅਤੇ ਧਨ ਖ਼ਰਚ ਕੀਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਰੋੜੀਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੋੜੀਆ, (ਕਰੋੜ<ਸੰਸਕ੍ਰਿਤ : कोटि; ਪ੍ਰਾਕ੍ਰਿਤ :कोडि+ਈ+ਆ) \ ਵਿਸ਼ੇਸ਼ਣ \ ਪੁਲਿੰਗ : ੧. ਕਰੋੜ ਰੁਪਏ ਦਾ ਮਾਲਕ; ੨. ਮੁਹੱਸਲ,  ਜੋ ਸਰਕਾਰੀ ਲਗਾਨ ਉਗਰਾਹ ਕੇ ਸਰਕਾਰੀ ਖਜ਼ਾਨੇ ਵਿੱਚ ਭੇਜਦਾ ਸੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-32-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.