ਕਲੀਸਿਆਈ ਕਾਨੂੰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Canon Law_ਕਲੀਸਿਆਈ ਕਾਨੂੰਨ: ਰੋਮ ਦੇ ਚਰਚ ਦੁਆਰਾ ਪਰਵਾਨਤ ਕਲੀਸਿਆਈ ਕਾਨੂੰਨ ਦਾ ਸਮੂਹ। ਸਾਲ 1533 ਤੋਂ ਚਰਚ ਔਫ਼ ਇੰਗਲੈਂਡ ਦੁਆਰਾ ਵੀ ਇਸ ਦੀ ਪਾਲਣਾ ਕੀਤੀ ਜਾਂਦੀ ਹੈ, ਪਰ ਇਹ ਤਦ ਜੇ ਉਹ ਕਾਨੂੰਨ ਦੇਸ਼ ਦੇ ਕਾਨੂੰਨ ਜਾਂ ਪ੍ਰਭਤਾਧਾਰੀ ਦੇ ਫ਼ਰਮਾਨਾਂ ਦੇ ਵਿਰੁਧ ਨ ਹੋਵੇ। ਪਾਦਰੀ ਲੋਕ ਜਾਂ ਪੁਜਾਰੀ ਵਰਗ ਇਸ ਦਾ ਪਾਬੰਦ ਹੁੰਦਾ ਹੈ, ਲੇਕਿਨ ਉਹ ਵੀ ਉਸ ਸੂਰਤ ਵਿਚ ਜੇ ਉਹ ਕਾਨੂੰਨ ਸੰਸਦ ਦੁਆਰਾ ਅਧਿਕਾਰਤ ਹੋਵੇ ਜਾਂ ਪੁਰਾਣੇ ਰਵਾਜ ਦੁਆਰਾ ਐਲਾਨਿਆ ਗਿਆ ਹੋਵੇ। ਇਹ ਕਾਨੂੰਨ ਰੈਫ਼ਰਮੈਸ਼ਨ ਦੁਆਰਾ ਰੱਦ ਕਰ ਦਿੱਤਾ ਗਿਆ ਸੀ , ਪਰ ਤਦ ਵੀ ਉਸ ਨੇ ਵਿਆਹ , ਬੱਚਿਆਂ ਦੀ ਜਾਇਜ਼ਤਾ ਅਤੇ ਜਾਨਸ਼ੀਨੀ ਦੇ ਕਾਨੂੰਨ ਤੇ ਕਾਫ਼ੀ ਅਸਰ ਪਾਇਆ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First