ਕਸ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸ (ਨਾਂ,ਇ) 1 ਕਿੱਕਰ ਦੇ ਬਿਰਛ ਤੋਂ ਲਾਹੀ ਛਿੱਲ 2 ਕਹਿੰ ਜਾਂ ਪਿੱਤਲ ਆਦਿ ਦੇ ਬਰਤਨ ਵਿੱਚ ਕਿਸੇ ਖਾਣ ਵਾਲੀ ਚੀਜ਼ ਦੇ ਲੰਮਾ ਸਮਾਂ ਪਏ ਰਹਿਣ ਕਾਰਨ ਧਾਤ ਦੀ ਘੁਲ ਗਈ ਜ਼ਹਿਰੀਲੇ ਅਸਰ ਵਾਲੀ ਲਾਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸ 1 [ਨਾਂਇ] ਕੈਂਹ ਆਦਿ ਦੇ ਭਾਂਡੇ ਦੀ ਜ਼ਹਿਰੀਲੀ ਲਾਹਣ ਜੋ ਉਸ ਵਿੱਚ ਖਾਣ ਵਾਲ਼ੀ ਚੀਜ਼ ਪਈ ਰਹਿਣ ਨਾਲ਼ ਬਣਦੀ ਹੈ 2 [ਨਾਂਇ] ਸੋਨਾ ਚਾਂਦੀ ਆਦਿ ਪਰਖਣ ਲਈ ਕਸੌਟੀ ਉੱਤੇ ਪਾਈ ਲੀਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸ. ਕ੍ਰਿ. ਵਿ—ਕੈਸੇ. ਕਿਉਂਕਰ. ਕਿਵੇਂ. ਕਿਸਤਰਾਂ. “ਰਾਮ ਕਹਤ ਜਨ ਕਸ ਨ ਤਰੇ?” (ਗਉ ਨਾਮਦੇਵ) ੨ ਸੰਗ੍ਯਾ—ਕਿੱਕਰ ਆਦਿਕ ਬਿਰਛਾਂ ਦੀ ਛਿੱਲ, ਜੋ ਖਿੱਚਕੇ ਲਾਹੀਦੀ ਹੈ. ਇਸ ਦਾ ਮੂਲ ਕਸ਼ੀਦਨ ਹੈ। ੩ ਸੰ. ਕਸ਼. ਚਾਬੁਕ। ੪ ਸੰ. ਕ. ਸਾਣ. ਸ਼ਸਤ੍ਰ ਤੇਜ਼ ਕਰਨ ਦਾ ਚਕ੍ਰ । ੫ ਕਸੌਟੀ. ਘਸਵੱਟੀ। ੬ ਪਰੀਖ੍ਯਾ. ਇਮਤਹਾਨ। ੭ ਫ਼ਾ ਕਸ਼. ਖਿਚਾਉ. ਕਸ਼ਿਸ਼. ਦੇਖੋ, ਕਸ਼ਮਕਸ਼. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਾਂ ਅਰਥ ਹੁੰਦਾ ਹੈ ਖਿੱਚਣ ਵਾਲਾ, ਜਿਵੇਂ ਜਰੀਬਕਸ਼। ੮ ਫ਼ਾ ਸਰਵ—ਕੋਈ. ਕੋਈ ਪੁਰਖ. “ਕਸ ਨੇਸ ਦਸਤੰਗੀਰ.” (ਤਿਲੰ ਮ: ੧) ੯ ਦੇਖੋ, ਕਸਣਾ. “ਤੁਫੰਗਨ ਮੇ ਗੁਲਿਕਾ ਕਸ ਮਾਰਤ.” (ਗੁਪ੍ਰਸੂ) ਦੇਖੋ, ਕਸਿ। ੧੦ ਕਯ (ਕਸੈਲੇ) ਦਾ ਸੰਖੇਪ ਭੀ ਪੰਜਾਬੀ ਵਿੱਚ ਕਸ ਹੈ. ਜਿਵੇਂ—ਪਿੱਤਲ ਕਹੇਂ ਦੇ ਭਾਂਡੇ ਵਿੱਚ ਦਹੀਂ ਕਸ ਗਈ ਹੈ। ੧੧ ਕਣਸ ਦਾ ਸੰਖੇਪ ਭੀ ਕਸ ਹੈ. ਦੇਖੋ, ਕਣਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ, (ਫ਼ਾਰਸੀ : ਕਸ) / ਪੁਲਿੰਗ : ਕੋਈ ਆਦਮੀ, ਕੋਈ ਪੁਰਸ਼
–ਕਸ ਨਕਸ, (ਫ਼ਾਰਸੀ) / ਪੁਲਿੰਗ : ਹਰ ਕੋਈ, ਜਣਾ ਖਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-15-15, ਹਵਾਲੇ/ਟਿੱਪਣੀਆਂ:
ਕਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ, (ਘਸ<ਘਸਣਾ=ਰਗੜਨਾ; ਸੰਸਕ੍ਰਿਤ : √ਕਸ਼) / ਇਸਤਰੀ ਲਿੰਗ : ਸੋਨਾ ਚਾਂਦੀ ਆਦਿ ਧਾਤ ਨੂੰ ਪਰਖਣ ਦੀ ਝਰੀਟ ਜੋ ਕਸੌਟੀ ਤੇ ਪੈਂਦੀ ਹੈ (ਲਾਗੂ ਕਿਰਿਆ : ਲੱਗਣਾ, ਲਾਉਣਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-15-47, ਹਵਾਲੇ/ਟਿੱਪਣੀਆਂ:
ਕਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ (ਸੰਸਕ੍ਰਿਤ : ਕਸ਼ ਜਾਂ ਕਸ਼ਾਯ) / ਪੁਲਿੰਗ : ੧. ਪ੍ਰੀਖਿਆ, ਕਸੌਟੀ, ਜਾਂਚ, ੨. ਰੰਗਦਾਰ ਚੀਜ਼ ਦਾ ਉਬਾਲ ਕੇ ਕੱਢਿਆ ਨਚੋੜ, ਰੂਹ, ਸਾਰ, ੩. ਨੇਕੀ; ੪ ਸ਼ਕਤੀ; ੫. ਮਿਹਨਤ, ਮੁਸ਼ੱਕਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-16-04, ਹਵਾਲੇ/ਟਿੱਪਣੀਆਂ:
ਕਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ, (ਲਹਿੰਦੀ) (ਸੰਸਕ੍ਰਿਤ : ਕ੍ਰਿਸ਼=ਦੁਬਲਾ ਪਤਲਾ ਹੋਣਾ, ਹਿੰਦੀ : ਕੱਸਣਾ ਤੋਂ) / ਇਸਤਰੀ ਲਿੰਗ : ਕਮੀ, ਘਾਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-16-18, ਹਵਾਲੇ/ਟਿੱਪਣੀਆਂ:
ਕਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ, (ਸੰਸਕ੍ਰਿਤ : ਕਸ਼ਾਯ=ਕੁਸੈਲਾ) / ਇਸਤਰੀ ਲਿੰਗ : ੧. ਕਾਂਸੀ ਦੇ ਭਾਂਡੇ ਦਾ ਜ਼ਹਿਰੀਲਾ ਅਸਰ ਜੋ ਉਸ ਵਿੱਚ ਪਈ ਖਾਣ ਵਾਲੀ ਚੀਜ਼ ਤੇ ਹੋ ਜਾਏ, (ਲਾਗੂ ਕਿਰਿਆ : ਉਗਲਣਾ, ਘੁਲਣਾ); ੨. ਕਿੱਕਰ ਦਾ ਛਿਲਕਾ, ਸੱਕ, ਰੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-16-52, ਹਵਾਲੇ/ਟਿੱਪਣੀਆਂ:
ਕਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ, (ਸੰਸਕ੍ਰਿਤ : ਕਸ਼ਾ=ਰੱਸੀ) / ਇਸਤਰੀ ਲਿੰਗ : ੧. ਤੱਕੜੀ ਦੇ ਛਾਬਿਆਂ ਦੀ ਰੱਸੀ ਜਾਂ ਪਤੰਗ ਦੀ ਤਣਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-17-08, ਹਵਾਲੇ/ਟਿੱਪਣੀਆਂ:
ਕਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ, (ਲਹਿੰਦੀ) / ਪੁਲਿੰਗ : ਨਾਲਾ, ਨਦੀ, ਨਹਿਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-17-38, ਹਵਾਲੇ/ਟਿੱਪਣੀਆਂ:
ਕਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ, (ਕਾਂ) / ਇਸਤਰੀ ਲਿੰਗ : ਚਾਉਲਾਂ ਦੀਆਂ ਭਰੀਆਂ ਦਾ ਚੌਖੂੰਜਾ ਗਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-18-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First