ਕਸਤੂਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸਤੂਰੀ (ਨਾਂ,ਇ) ਕਸਤੂਰਾ ਨਾਂ ਦੀ ਵਿਸ਼ੇਸ਼ ਨਸਲ ਵਾਲੇ ਹਿਰਨ ਦੀ ਨਾਭੀ ਵਿਚਲੀ ਖੁਸ਼ਬੋਦਾਰ ਸੁਗੰਧੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਸਤੂਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸਤੂਰੀ [ਨਾਂਇ] ਹਿਰਨ ਦੀ ਨਾਭੀ ਵਿੱਚੋਂ ਨਿਕਲ਼ਨ ਵਾਲ਼ੀ ਸੁਗੰਧਿਤ ਵਸਤੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਸਤੂਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸਤੂਰੀ ਸੰ. कस्तूरी मृग, कस्तूरिका, कस्तूरी. ਇੱਕ ਜਾਤਿ ਦਾ ਮ੍ਰਿਗ, ਜਿਸ ਦੀ ਨਾਭਿ ਵਿੱਚੋਂ ਸੁਗੰਧ ਵਾਲਾ ਦ੍ਰਵ੍ਯ (ਪਦਾਰਥ) ਕਸ੍ਤੂਰੀ ਨਿਕਲਦਾ ਹੈ. Musk-deer.

  ਇਹ ਚਿੰਕਾਰੇ ਨਾਲੋਂ ਛੋਟਾ ਹੁੰਦਾ ਹੈ, ਅਰ ਠੰਢੇ ਅਸਥਾਨਾਂ ਵਿੱਚ ਰਹਿੰਦਾ ਹੈ, ਖਾਸ ਕਰਕੇ ਉੱਚੇ ਪਹਾੜਾਂ ਤੇ ਮਿਲਦਾ ਹੈ. ਕਸਤੂਰੀ ਦੀ ਤਾਸੀਰ ਗਰਮ ਤਰ ਹੈ. ਇਹ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. L. Moschus Moschiferus.

ਕਵਿ ਲਿਖਦੇ ਹਨ ਕਿ ਮ੍ਰਿਗ ਆਪਣੀ ਨਾਭਿ ਵਿੱਚ ਇਸਥਿਤ ਕਸਤੂਰੀ (ਕਸ੍ਤੂਰਿਕਾ) ਦੀ ਸੁਗੰਧ ਤੇ ਮੋਹਿਤ ਹੋਕੇ ਭੁਲੇਖੇ ਨਾਲ ਜਾਣਦਾ ਹੈ ਕਿ ਇਹ ਸੁਗੰਧ ਜੰਗਲ ਵਿੱਚੋਂ ਆ ਰਹੀ ਹੈ, ਅਤੇ ਢੂੰਡਦਾ ਢੂੰਡਦਾ ਥਕ ਜਾਂਦਾ ਹੈ. ਇਹ ਦ੍ਰਿ੄਍੠਄ਤ ਉਨ੍ਹਾਂ ਉੱਪਰ ਘਟਦਾ ਹੈ, ਜੋ ਆਤਮਾ ਨੂੰ ਆਨੰਦਰੂਪ ਨਾ ਜਾਣਕੇ, ਵਿ੡੄ਆਂ ਵਿੱਚ ਆਨੰਦ ਢੂੰਡਦੇ ਹਨ. “ਜਿਉ ਕਸਤੂਰੀ ਮਿਰਗੁ ਨ ਜਾਣੈ.” (ਮ: ੩ ਵਾਰ ਸੋਰ) “ਕਸਤੂਰਿ ਕੁੰਗੂ ਅਗਰੁ ਚੰਦਨ.” (ਸ੍ਰੀ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਸਤੂਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਸਤੂਰੀ (ਸੰ.। ਸੰਸਕ੍ਰਿਤ ਕਸਤੂੑਰੀ) ਤਿਬਤ ਤੇ ਹਿਮਾਲਯ ਦੇ ਉੱਚੇ ਪਹਾੜਾਂ ਵਿਚ ਇਕ ਮ੍ਰਿਗ ਹੁੰਦਾ ਹੈ, ਜਿਸ ਦੀ ਧੁੰਨੀ ਪਾਸ ਇਕ ਗੰਢ ਹੁੰਦੀ ਹੈ, ਉਸ ਵਿਚੋਂ ਇਕ ਖੁਸ਼ਬੂਦਾਰ ਵਸਤੂ ਨਿਕਲਦੀ ਹੈ, ਇਸ ਨੂੰ ਕਸਤੂਰੀ ਕਹਿੰਦੇ ਹਨ। ਇਸ ਖੁਸ਼ਬੂਦਾਰ ਸ਼ੈ ਦੀ ਬੜੀ ਕਦਰ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਸਤੂਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਸਤੂਰੀ : ਇਹ ਕਸਤੂਰਾ ਹਿਰਨ, ਮਾੱਕਸ ਮਾੱਸਕਿਫਰੱਸ ਦੇ ਨਰ ਪ੍ਰਾਣੀਆਂ ਤੋਂ ਪ੍ਰਾਪਤ ਹੋਣ ਵਾਲਾ ਇਕ ਪਦਾਰਥ ਹੈ, ਜਿਸ ਦੀ ਬੜੀ ਤੇਜ਼ ਤੇ ਸਥਾਈ ਗੰਧ ਹੁੰਦੀ ਹੈ। ਇਸ ਦੀ ਤੇਜ਼ ਤੇ ਦੇਰ ਤਕ ਰਹਿਣ ਵਾਲੀ ਸੁਗੰਧ ਕਰਕੇ ਇਹ ਸਥਾਈਕਾਰਕ ਦੇ ਤੌਰ ਤੇ ਵੀ ਕੰਮ ਕਰਦਾ ਹੈ, ਇਸੇ ਲਈ ਇਨ੍ਹਾਂ ਨੂੰ ਵਧੀਆ ਕਿਸਮ ਦੇ ਇਤਰਾਂ ਵਿਚ ਵਰਤਿਆ ਜਾਂਦਾ ਹੈ। ਕਸਤੂਰੀ ਦੀ ਕਿਸਮ ਮੌਸਮ ਜਾਂ ਜਿਸ ਪ੍ਰਾਣੀ ਤੋਂ ਪ੍ਰਾਪਤ ਹੁੰਦੀ ਹੈ, ਉਸਦੀ ਉਮਰ ਤੇ ਨਿਰਭਰ ਕਰਦੀ ਹੈ। ਭਾਰਤ ਅਤੇ ਦੂਰ-ਪੂਰਬ ਦੇ ਕੁਝ ਹਿੱਸਿਆਂ ਵਿਚ ਇਸ ਨੂੰ ਕਾਮੋਦਕ, ਨਸ਼ੀਲੀ ਵਸਤੂ ਅਤੇ ਦੌਰਾ ਰੋਕੂ ਦੇ ਤੌਰ ਤੇ ਵਰਤਿਆ ਜਾਂਦਾ ਹੈ।

          ਨਰ ਕਸਤੂਰਾ ਹਿਰਨ ਦੇ ਪੇਟ ਦੀ ਚਮੜੀ ਦੇ ਹੇਠਾਂ ਇਕ ਥੈਲੀ ਵਿਚ ਪੇਡ ਹੁੰਦੇ ਹਨ ਜਿਨ੍ਹਾਂ ਤੋਂ ਕਸਤੂਰੀ ਪ੍ਰਾਪਤ ਹੁੰਦੀ ਹੈ। ਤਾਜ਼ੀ ਕਸਤੂਰੀ ਅਰਧ-ਤਰਲ ਹੁੰਦੀ ਹੈ ਪਰੰਤੂ ਸੁੱਕ ਜਾਣ ਤੇ ਇਸ ਦਾ ਦਾਣੇਦਾਰ ਪਾਊਡਰ ਬਣ ਜਾਂਦਾ ਹੈ। ਇਤਰਾਂ ਵਿਚ ਵਰਤਣ ਲਈ ਸ਼ੁੱਧ ਅਲਕੋਹਲ ਵਿਚ ਇਸ ਦੇ ਤਿੰਨ ਪ੍ਰਤਿਸ਼ਤ ਪਾਊਡਰ ਦਾ ਘੋਲ ਬਣਾਇਆ ਜਾਂਦਾ ਹੈ। ਕਈ ਮਹੀਨਿਆਂ ਤੋਂ ਬਾਅਦ ਇਸ ਘੋਲ ਤੋਂ ਇਤਰ ਬਣ ਜਾਂਦਾ ਹੈ।

          ਕਸਤੂਰੀ ਵਿਚ ਸੁਗੰਧ ਮਸਕੋਨ, CH3C15H27O, ਅਰਥਾਤ 3 ਮੀਥਾਈਲ ਸਾਈਕਲੋਪੈੱਨਟਾਡੈਕਾਨੋਨ ਕਾਰਨ ਹੁੰਦੀ ਹੈ। ਕਈ ਰਸਾਇਣਿਕ ਯੋਗਿਕਾਂ ਦਾ ਸੰਸ਼ਲੇਸ਼ਣ ਕੀਤਾ ਗਿਆ ਹੈ, ਜਿਨ੍ਹਾਂ ਤੋਂ ਕਸਤੂਰੀ ਵਰਗੀ ਗੰਧ ਆਉਂਦੀ ਹੈ ਅਤੇ ਇਨ੍ਹਾਂ ਨੂੰ ਇਤਰਾਂ ਵਿਚ ਵਰਤਿਆ ਜਾਂਦਾ ਹੈ।

          ਹ. ਪੁ.––ਐਨ. ਬ੍ਰਿ. ਮਾ. 7 : 131


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਸਤੂਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸਤੂਰੀ, (ਸੰਸਕ੍ਰਿਤ : ਕਸਤੂਰਿਕਾ) / ਇਸਤਰੀ ਲਿੰਗ : ਇੱਕ ਸੁਗੰਧਦਾਰ ਚੀਜ਼ ਜੋ ਕਿਸੇ ਕਿਸੇ ਹਰਨ ਦੀ ਧੁੰਨੀ ਵਿਚੋਂ  ਨਿਕਲਦੀ ਹੈ, ਨਾਫਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-03-23-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.