ਕਸਬ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਬ (ਨਾਂ,ਪੁ) ਧੰਦਾ; ਦਸਤਕਾਰੀ ਦਾ ਹੁਨਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਸਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਬ [ਨਾਂਪੁ] ਕਿੱਤਾ , ਪੇਸ਼ਾ, ਕਾਰੋਬਾਰ , ਦਸਤਕਾਰੀ , ਹੁਨਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਸਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਬ. ਕੈਸੇ—ਅਬ. “ਛੂਟੈ ਕਸਬ ਲਗਨ ਲਗ ਗਈ.” (ਚਰਿਤ੍ਰ ੨੮੯) ੨ ਅ਼ ਸੰਗ੍ਯਾ—ਪੇਸ਼ਾ. ਕਿੱਤਾ. ਕਿਰਤ. “ਇਸ ਬਰਾਬਰ ਔਰ ਭਗਤਿ ਨਹੀਂ ਜੋ ਕਸਬ ਕਰਕੈ ਬੰਦਗੀ ਕਰੈ.” (ਪ੍ਰੇਮ ਸੁਮਾਰਗ) ੩ ਪੰਜਾਬੀ ਵਿੱਚ ਨਿੰਦਿਤ ਕੰਮ ਨੂੰ ਭੀ ਕਸਬ ਆਖ ਦਿੰਦੇ ਹਨ. ਇਸੇ ਲਈ ਵਿਭਚਾਰਣ ਅਤੇ ਕੰਜਰੀ ਨੂੰ ਕਸਬਣ ਆਖ ਦਿੰਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਸਬ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸਬ, (ਅਰਬੀ : ਕਸਬ= ਤਲਬ, ਰੋਜ਼ੀ) / ਪੁਲਿੰਗ : ੧. ਕੰਮ ਕਾਰ, ਧੰਧਾ, ਕਾਰੋਬਾਰ, ਕਿਰਤ; ੨. ਪੇਸ਼ਾ, ਕਿੱਤਾ, ਹੁਨਰ, ਦਸਤਕਾਰੀ; ੩. ਵਿਭਚਾਰ, ਬਦਕਾਰੀ; ੪. ਲੱਛਣ, ਕਰਤੂਤਾਂ; ੫ ਢੰਗ, ਖਾਸ ਤਰੀਕਾ (ਲਾਗੂ ਕਿਰਿਆ : ਕਮਾਣਾ, ਕਰਨਾ ਮਿਲਣਾ)
–ਕਸਬ ਕਰਨਾ, ਕਸਬ ਘੋਲਣਾ, ਮੁਹਾਵਰਾ : ਕੋਈ ਭੈੜੀ ਕਰਤੂਤ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-03-57-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First