ਕਾਂਬਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਂਬਾ (ਨਾਂ,ਪੁ) ਸਰੀਰ ਜਾਂ ਅੰਗਾਂ ਵਿੱਚ ਆਈ ਥਰਥਰਾਹਟ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਂਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਂਬਾ [ਨਾਂਪੁ] ਠੰਢ ਆਦਿ ਨਾਲ਼ ਸਰੀਰ ਦੇ ਕੰਬਣ ਦਾ ਭਾਵ, ਕੰਪਨ, ਕੰਬਣੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਂਬਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਾਂਬਾ : ਕੇਂਦਰੀ ਕੀਨੀਆ ਦਾ ਬੰਟੂ ਭਾਸ਼ਾ ਬੋਲਣ ਵਾਲਾ ਇਹ ਇਕ ਕਬੀਲਾ ਹੈ। ਇਹ ਕੀਨੀਆ ਦੇ ਮਚਾਕੋਸ ਅਤੇ ਕਿਟੂਈ ਦੇ ਡਿਸਟ੍ਰਿਕਟਾਂ ਵਿਚ ਵੱਸਿਆ ਹੋਇਆ ਹੈ। 1960 ਦੇ ਦਹਾਕੇ ਦੇ ਖ਼ਤਮ ਹੋਣ ਵੇਲੇ ਇਸ ਕਬੀਲੇ ਦੀ ਆਬਾਦੀ 1,200,000 ਹੋ ਗਈ ਸੀ।
ਕਾਂਬਾ ਲੋਕ ਕਾਸ਼ਤਕਾਰ ਹਨ ਅਤੇ ਥੋੜੇ ਬਹੁਤ ਪਸ਼ੂ ਪਾਲਦੇ ਹਨ। ਕਿਟੂਈ ਦੇ ਖੁਸ਼ਕ ਇਲਾਕੇ ਵਿਚ ਪਸ਼ੂ-ਪਾਲਣ ਦਾ ਕੰਮ ਵਧੇਰੇ ਹੁੰਦਾ ਹੈ। ਕਾਂਬਾ ਕਬੀਲੇ ਦੇ ਬਹੁਤੇ ਲੋਕ ਹੁਣ ਨੈਰੋਬੀ ਵਿਚ ਕੰਮ ਕਰ ਰਹੇ ਹਨ। ਕੁਝ ਲੋਕ ਮੋਮਬਾਬਾ ਦੇ ਨੇੜੇ ਅਤੇ ਕੁਝ ਯੂਰਪੀਨ ਫਾਰਮਾਂ ਵਿਚ ਵੀ ਕੰਮ ਕਰ ਰਹੇ ਹਨ।
ਇਸ ਕਬੀਲੇ ਦੇ ਵੱਖ-ਵੱਖ ਥਾਵਾਂ ਤੇ ਵਸੇ ਹੋਏ ਲਗਭਗ 25 ਪਿੱਤਰ-ਵੰਸ਼ੀ ਫਿਰਕੇ ਹਨ। ਜਵਾਨ ਹੋਣ ਤੇ ਕਬੀਲੇ ਦੇ ਆਦਮੀ ਯੋਧੇ ਕਹਾਉਂਦੇ ਹਨ ਅਤੇ ਪਿਛੋਂ ਉਨ੍ਹਾਂ ਨੂੰ ਐਲਡਰ ਮੰਨ ਲਿਆ ਜਾਂਦਾ ਹੈ। ਸੀਨੀਅਰ ਐਲਡਰ ਡਿਸਟ੍ਰਿਕਟ ਕੌਂਸਲ ਦੇ ਮੈਂਬਰ ਬਣ ਜਾਂਦੇ ਹਨ ਅਤੇ ਇਹ ਕੌਂਸਲਾਂ ਰੋਜ਼ਾਨਾ ਰਾਜਨੀਤਿਕ ਅਤੇ ਨਿਆਂ ਸਬੰਧੀ ਮਾਮਲਿਆਂ ਨੂੰ ਨਜਿੱਠਦੇ ਹਨ। ਸਰਕਾਰ ਵਲੋਂ ਨਿਯੁਕਤ ਕੀਤੇ ਮੁਖੀਏ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਨ। ਕਾਂਬਾ ਲੋਕ ਨੇਗਾਈ ਦੇਵਤੇ ਨੂੰ ਮੰਨਦੇ ਹਨ। ਹੁਣ ਬਹੁਤ ਕਾਂਬਾ ਲੋਕ ਈਸਾਈ ਬਣ ਗਏ ਹਨ।
ਹ. ਪੁ.––ਐਨ. ਬ੍ਰਿ. 13 : 198; ਐਨ. ਬ੍ਰਿ. ਮਾ. 5 : 676
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no
ਕਾਂਬਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਂਬਾ, (ਪ੍ਰਾਕ੍ਰਿਤ : कंप; ਸੰਸਕ੍ਰਿਤ√कम्प्=ਕੰਬਣਾ) \ ਪੁਲਿੰਗ : ਕੰਬਣੀ, ਥਰਥਰਾਹਟ, ਕੰਪ
–ਕਾਂਬਾ ਹਜ਼ਿਆਨ, (ਸਰੀਰਕ ਵਿਗਿਆਨ) : ਸਰਸਾਮੀ ਕਾਂਬਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-15-08-46-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First