ਕਾਗਜ਼ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Paper (ਪੇਇਪਰ) ਕਾਗਜ਼: ਇਹ ਕਾਗਜ਼ ਲੱਕੜ ਦੇ ਗੁੱਦੇ ਤੋਂ ਤਿਆਰ ਕੀਤਾ ਜਾਂਦਾ ਹੈ (wood pulp), ਪਰ ਵਧੀਆ ਕਾਗਜ਼ ਐਸਪਰਾਟੋ ਜਾਂ ਅਲਫ਼ਾ (esparato or alpha) ਘਾਹ ਤੋਂ ਤਿਆਰ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਕਾਗਜ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਗਜ਼ [ਨਾਂਪੁ] ਵਰਕਾ , ਪੱਤਰਾ; ਪ੍ਰਮਾਣ-ਪੱਤਰ; ਲਿਖਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਗਜ਼ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਗਜ਼, (ਫ਼ਾਰਸੀ : ਕਾਗ਼ਜ਼; ਅਰਬੀ : ਕਾਗ਼ਦ;) \ ਪੁਲਿੰਗ : ੧. ਪੱਤਰ, ਪਤਰਾ, ਵਰਕ, ਕੁਝ ਲਿਖਣ ਜਾਂ ਲਿਖ ਕੇ ਰੱਖਣ ਨੂੰ ਪਤਲਾ ਪਤਰਾ ਜੋ ਘਾਹ ਆਦਿ ਗਾਲ ਕੇ ਬਣਦਾ ਹੈ; ੨. ਚਿੱਠੀ, ਰੁੱਕਾ; ੩. ਸਰਟੀਫ਼ਿਕੇਟ, ਸਨਦ, ਪਰਮਾਣ ਲਿਖਤ, ਤਮੱਸਕ, ਹੁੰਡੀ; ੪. ਹਿਸਾਬ, ਲੇਖਾ
–ਕਾਗਜ਼ ਸਮਰਕੰਦੀ, ਪੁਲਿੰਗ : ਇੱਕ ਵਧੀਆ ਕਿਸਮ ਦਾ ਕਾਗਜ਼
–ਕਾਗਜ਼ ਸਰਕਾਰੀ, ਪੁਲਿੰਗ : ਉਹ ਕਾਗਜ਼ ਜਿਸ ਉਤੇ ਸਰਕਾਰੀ ਮੋਹਰ ਲੱਗੀ ਹੋਵੇ, ਅਸ਼ਟਾਮ, ਸਰਕਾਰੀ ਪਰਮੇਸਰੀ ਨੋਟ, ਤਮੱਸਕ, ਸਨਦ
–ਕਾਗਜ਼ ਸਿਆਹ ਕਰਨਾ, ਮੁਹਾਵਰਾ : ਕਾਗਜ਼ ਕਾਲੇ ਕਰਨਾ
–ਕਾਗਜ਼ ਸਿਆਲਕੋਟੀ, ਪੁਲਿੰਗ : ਸਿਆਲਕੋਟ ਦਾ ਬਣਿਆ ਮੋਟਾ ਕਾਗਜ਼
–ਕਾਗਜ਼ ਕਰ ਦੇਣਾ, ਮੁਹਾਵਰਾ : ਕਾਗਜ਼ ਕਰਨਾ
–ਕਾਗਜ਼ ਕਰਨਾ (ਕਰ ਦੇਣਾ) (ਕਨੂੰਨ), ਮੁਹਾਵਰਾ : ਤਮੱਸਕ ਆਦਿ ਦੇਣਾ, ਕੋਈ ਚੀਜ਼ ਕਿਸੇ ਦੇ ਨਾਂ ਲਿਖ ਦੇਣੀ, ਹਿਸਾਬ ਕਰਨਾ, ਕਬਾਲਾ ਲਿਖ ਦੇਣਾ
–ਕਾਗਜ਼ ਕਾਲੇ ਕਰਨਾ, ਮੁਹਾਵਰਾ : ੧. ਐਵੋਂ ਲਿਖੀ ਜਾਣਾ, ਫਜ਼ੂਲ ਲਿਖਣਾ; ੨. ਬਹੁਤਾ ਲਿਖਣਾ
–ਕਾਗਜ਼ਕੁਟ, ਵਿਸ਼ੇਸ਼ਣ / ਪੁਲਿੰਗ : ੧. ਕਾਗਜ਼ ਕੁੱਟਣ ਵਾਲਾ; ੨. ਕਾਗਜ਼ ਕੁੱਟਾਂ ਦੀ ਇੱਕ ਜਾਤੀ; ੩. ਇਸੇ ਜਾਤੀ ਦਾ ਇੱਕ ਬੰਦਾ : ‘ਕਾਗਜ਼ਕੁਟ ਡਬਗਰਨੀਆਂ ਅਰਦ ਬੇਗਨ, ਹਾਥੀ ਵਾਨੀਆਂ ਨਾਲ ਬਲੋਚਨੀਆਂ ਨੀ’
(ਹੀਰ ਵਾਰਿਸ)
–ਕਾਗਜ਼ ਖਾਨਾ, ਪੁਲਿੰਗ : ਕਾਗਜ਼ ਬਣਾਉਣ ਦੀ ਜਗ੍ਹਾ, ਕਾਗਜ਼ ਦਾ ਕਾਰਖਾਨਾ (Paper Mill)
–ਕਾਗਜ਼ ਖੋਲਣਾ, ਮੁਹਾਵਰਾ : ਐਬ ਖੋਲ੍ਹ ਦੇਣਾ, ਗਲਤੀਆਂ ਜ਼ਾਹਰ ਕਰ ਦੇਣਾ, ਪਰਦਾ ਫਾਸ਼ ਕਰ ਦੇਣਾ, ਪੋਲ ਖੋਲ੍ਹ ਦੇਣਾ
–ਕਾਗਜ਼ਗਰ, ਪੁਲਿੰਗ : ਕਾਗਜ਼ ਬਣਾਉਣ ਵਾਲ, ਕਾਗਜ਼ ਸਾਜ਼
–ਕਾਗਜ਼ਜ਼ਰ, ਪੁਲਿੰਗ : ਕਬਾਲਾ, ਤਮੱਸਕ, ਨੋਟ, ਹੁੰਡੀ, ਸ਼ਾਹੀ ਸਨਦ ਜਿਸ ਨਾਲ ਖਜ਼ਾਨੇ ਵਿਚੋਂ ਰੋਜ਼ ਦਾ ਵਜੀਫ਼ਾ ਮਿਲਦਾ ਹੈ
–ਕਾਗਜ਼ ਜਿਹਾ, ਵਿਸ਼ੇਸ਼ਣ : ਬਹੁਤ ਪਤਲਾ, ਨਾਜ਼ੁਕ, ਹਲਕਾ, ਪਤਲਾ ਪਤੰਗ
–ਕਾਗਜ਼ ਤੇ ਚੜ੍ਹਾਉਣਾ, ਮੁਹਾਵਰਾ : ਲੇਖੇ ਵਿੱਚ ਦਰਜ ਕਰਨਾ, ਰਜਿਸਟਰ ਜਾਂ ਬਹੀ ਤੇ ਲਿਖਿਆ ਜਾਣਾ
–ਕਾਗਜ਼ ਦਫ਼ਤਰੀ, ਪੁਲਿੰਗ : ਮਾਮੂਲੀ ਕਾਗਜ਼, ਆਮ ਕਾਗਜ਼
–ਕਾਗਜ਼ ਦਾ, ਵਿਸ਼ੇਸ਼ਣ : ਕਾਗਜ਼ੀ, ਨਰਮ, ਕਮ ਵਜ਼ਨ ਦਾ, ਹਲਕਾ
–ਕਾਗਜ਼ ਦਾ ਦਸਤਾ, ਪੁਲਿੰਗ : ੨੪ ਕਾਗਜ਼ਾਂ ਦਾ ਸਮੂਹ, ੨੪ ਕਾਗਜ਼
–ਕਾਗਜ਼ ਦੀ ਨਾਉ, ਇਸਤਰੀ ਲਿੰਗ : ਉਹ ਕਿਸ਼ਤੀ ਜਿਹੜੀ ਕਾਗਜ਼ ਦੁਹਰਾ ਕਰ ਕੇ ਬੱਚੇ ਬਣਾਉਂਦੇ ਹਨ, ਉਹ ਚੀਜ਼ ਜੋ ਬਹੁਤੀ ਦੇਰ ਨਾ ਚਲੇ, ਜਲਦੀ ਟੁਟ ਜਾਣ ਵਾਲੀ ਚੀਜ਼, ਨਾਸ਼ਵਾਨ ਵਸਤੂ
–ਕਾਗਜ਼ ਦੀ ਨਾਉਂ ਅੱਜ ਨਾ ਡੁੱਬੀ ਕੱਲ ਡੁੱਬੀ, ਅਖੌਤ : ਕੱਚੀ ਚੀਜ਼ ਜਾਂ ਕੰਮ ਦਾ ਕੋਈ ਭਰੋਸਾ ਨਹੀਂ
–ਕਾਗਜ਼ ਦੀ ਨਾਉਂ ਕਦ ਤਕ ਤਰੇਗੀ, ਅਖੌਤ : ਕੱਚਾ ਕੰਮ ਕਦ ਤਕ ਪੂਰਾ ਪਵੇਗਾ
–ਕਾਗਜ਼ ਦੀ ਨਾਉ ਤਰਾਉਣਾ, ਮੁਹਾਵਰਾ : ਬੇਅਰਥ ਅਤੇ ਲਾਭਹੀਨ ਕੰਮ ਕਰਨਾ
–ਕਾਗਜ਼ ਦੀ ਨੌ ਵਿੱਚ ਕੌਣ ਪਾਰ ਉਤਰਿਆ, ਅਖੌਤ : ਕੱਚੇ ਕੰਮ ਨਾਲ ਕਦ ਪੂਰਾ ਪੈਂਦਾ ਹੈ
–ਕਾਗਜ਼ ਦੀ ਬੇੜੀ ਅੱਗ ਮਲਾਹ, ਕੱਖਾਂ ਦੀ ਬੇੜੀ ਬਾਂਦਰ ਮਲਾਹ, ਅਖੌਤ : ਜਦ ਇੱਕ ਅਨਹੋਣਾ ਤੇ ਮੁਸ਼ਕਲ ਕੰਮ ਅੰਞਾਨਾਂ ਦੇ ਹੱਥ ਦੇਵੀਏ ਤਾਂ ਕਹਿੰਦੇ ਹਨ
–ਕਾਗਜ਼ ਦੇ ਘੋੜੇ ਦੁੜਾਉਣਾ, ਮੁਹਾਵਰਾ : ਬਹੁਤ ਖਤ ਲਿਖਣਾ
–ਕਾਗਜ਼ ਪੱਤਰ, ਪੁਲਿੰਗ / ਲਾਗੂ ਕਿਰਿਆ : ੧. ਲਿਖਤ, ਦਸਤਾਵੇਜ਼ (ਲਾਗੂ ਕਿਰਿਆ : ਕਰਨਾ, ਹੋਣਾ, ਲਿਖਣਾ); ੨. ਪੱਤਰ, ਚਿੱਠੀ (ਲਾਗੂ ਕਿਰਿਆ : ਲਿਖਣਾ, ਲਿਖਾਉਣਾ)
–ਕਾਗਜ਼ ਪੇਸ਼ ਕਰਨਾ, ਕਿਰਿਆ ਸਕਰਮਕ : ਲਿਖਤ ਤਮੱਸਕ ਜਾਂ ਚਿੱਠੀ ਆਦਿ ਸਬੂਤ ਲਈ ਪੇਸ਼ ਕਰਨਾ
–ਕਾਗਜ਼ ਮਿਲਾਉਣਾ, ਮੁਹਾਵਰਾ : ਹਿਸਾਬ ਮਿਲਾਉਣਾ, ਲੇਖਾ ਮਿਲਾਉਣਾ
–ਕਾਗਜ਼ ਰੇਗਮਾਰ, ਪੁਲਿੰਗ : ਉਹ ਰੇਤ ਵਾਲਾ ਕਾਗਜ਼ ਜਿਸ ਨਾਲ ਲੱਕੜ ਆਦਿ ਸਾਫ਼ ਕਰਦੇ ਹਨ, ਰੇਗਮਾਰ (Sand Paper)
–ਕਾਗਜ਼ ਲਿਖਣਾ (ਲਿਖ ਦੇਣਾ), ਕਿਰਿਆ ਸਕਰਮਕ : ਲਿਖਤ ਲਿਖ ਕੇ ਦੇਣਾ, ਕੋਈ ਇਕਰਾਰਨਾਮਾ ਲਿਖ ਕੇ ਦੇਣਾ, ਪਰਨੋਟ ਜਾਂ ਤਮੱਸਕ ਲਿਖਣਾ
–ਕਾਗਜ਼ ਲਿਖਵਾ ਲੈਣਾ, –ਕਾਗਜ਼ ਲਿਖਾਉਣਾ, ਮੁਹਾਵਰਾ : ਲਿਖਤ ਕਰਵਾ ਲੈਣਾ, ਪੱਕਾ ਕਾਗਜ਼ ਕਰਵਾ ਲੈਣਾ
–ਕਾਗਜ਼ ਲਿਖਿਆ ਜਾਣਾ, ਮੁਹਾਵਰਾ : ੧. ਲਿਖਤ ਵਿੱਚ ਆ ਜਾਣਾ ਜਾਂ ਤਮੱਸਕ ਲਿਖਿਆ ਜਾਣਾ, ਪਰਨੋਟ, ਅਸ਼ਟਾਮ; ੨. ਤਲਾਕ ਦਿੱਤਾ ਜਾਣਾ
–ਕਾਗਜ਼ ਵਰਗਾ, ਵਿਸ਼ੇਸ਼ਣ : ਪਤਲਾ, ਬਰੀਕ
–ਕਾਗਜ਼ਾਤ, ਪੁਲਿੰਗ : ਕਾਗਜ਼ ਦਾ ਬਹੁ ਵਚਨ
–ਕਾਗਜ਼ਾਂ ਦੇ ਘੋੜੇ ਦੁੜਾਉਣਾਂ, ਮੁਹਾਵਰਾ : ਥਾਂ ਥਾਂ ਬਹੁਤ ਸਾਰੀਆਂ ਚਿੱਠੀਆਂ ਲਿਖਣਾ, ਚਿੱਠੀ ਪੱਤਰ ਨਾਲ ਕੰਮ ਸਾਰਨਾ
–ਕਾਗਜ਼ਾਂ ਦੇ ਘੋੜੇ ਭਜਾਉਣਾ, ਮੁਹਾਵਰਾ : ਥਾਂ ਥਾਂ ਬਹੁਤ ਸਾਰੀਆਂ ਚਿੱਠੀਆਂ ਲਿਖਣਾ, ਚਿੱਠੀ ਪੱਤਰ ਨਾਲ ਕੰਮ ਸਾਰਨਾ
–ਸਮਰਕੰਦੀ ਕਾਗਜ਼, ਪੁਲਿੰਗ : ਇੱਕ ਵਧੀਆ ਕਿਸਮ ਦਾ ਸਮਰਕੰਦ ਦਾ ਕਾਗਜ਼
–ਸ਼ਾਮੀ ਕਾਗਜ਼, ਪੁਲਿੰਗ : ਬਹੁਤ ਚਿੱਟਾ ਨਫੀਸ ਤੇ ਸਾਫ਼ ਕਾਗਜ਼
–ਕੱਚਾ ਕਾਗਜ਼, ਪੁਲਿੰਗ : ਉਹ ਲਿਖਤ ਜਿਸ ਦੀ ਕਨੂੰਨੀ ਕੀਮਤ ਕੋਈ ਨਾ ਹੋਵੇ, ਉਹ ਕਾਗਜ਼ ਜਿਸ ਉਤੇ ਟਿਕਟ ਨਾ ਲੱਗੀ ਹੋਵੇ
–ਕੋਰਾ ਕਾਗਜ਼, ਪੁਲਿੰਗ : ਅਣਲਿਖਿਆ ਕਾਗਜ਼
–ਕੋਰੇ ਕਾਗਜ਼ ਤੇ ਦਸਖ਼ਤ ਕਰ ਦੇਣਾ, ਮੁਹਾਵਰਾ : ਆਪਣੀ ਪਰਵਾਨਗੀ ਦੇ ਦੇਣਾ, ਬਿਨਾਂ ਸ਼ਰਤ ਹਰ ਗੱਲ ਮੰਨ ਲੈਣੀ
–ਗੁੱਡੀ ਦਾ ਕਾਗਜ਼, ਪੁਲਿੰਗ : ਪਤਲਾ ਬਾਰੀਕ ਰੰਗਦਾਰ ਕਾਗਜ਼ ਜਿਸ ਦੀਆਂ ਪਤੰਗਾਂ ਆਦਿ ਬਣਦੀਆਂ ਹਨ
–ਪੱਕਾ ਕਾਗਜ਼, ਪੁਲਿੰਗ : ਸਰਕਾਰੀ ਕਾਗਜ਼, ਅਸ਼ਟਾਮ, ਤਮੱਸਕ, ਲਿਖਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-04-44-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First