ਕਾਜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਜੀ. ਅ਼ ਕ਼ਾ. ਕ਼ (ਫ਼ੈਲਾ) ਕਰਨ ਵਾਲਾ. ਝਗੜਾ ਨਿਬੇੜਨ ਵਾਲਾ, ਜੱਜ. “ਕਾਜੀ ਹੋਇਕੈ ਬਹੈ ਨਿਆਇ.” (ਮ: ੧ ਵਾਰ ਰਾਮ ੧) “ਕਾਜੀ ਮੁਲਾ ਕਰਹਿ ਸਲਾਮ.” (ਭੈਰ ਨਾਮਦੇਵ) ੨ ਕਾਯ ਦੀ. ਕੰਮ ਦੀ. “ਕੀਮਤਿ ਅਪਨੇ ਕਾਜੀ.” (ਗਉ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਜੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਾਜੀ (ਸੰ.। ਅ਼ਰਬੀ ਕਾਦ਼ੀ) ੧. ਮੁਸਲਮਾਨਾਂ ਦੇ ਰਾਜ ਸਮੇਂ ਵਿਵਹਾਰਾਂ ਦੇ ਝਗੜਿਆਂ ਨੂੰ ਸ਼ਰਆਦੀ ਬਿਵਸਥਾ ਦੇਣ ਵਾਲਾ ਮੁਨਸਫ। ਨਿਆਂ ਕਰਨ ਵਾਲਾ, ਮੁਕੱਦਮੇ ਦਾ ਫੈਸਲਾ ਕਰਨ ਵਾਲਾ। ਯਥਾ-‘ਕਾਜੀ ਕ੍ਰਿਸਨਾ ਹੋਆ’ ਹੇ ਕਾਜੀ (ਤੇਰਾ ਮਨ) ਕਾਲਾ ਹੋ ਰਿਹਾ ਹੈ, (ਹੱਕ ਦਾ ਨਾਹਕ ਕਰਨ ਨਾਲ)।
੨. (ਸੰਸਕ੍ਰਿਤ ਕਾਰਯ੍ਯ। ਪੰਜਾਬੀ ਕਾਜ ਈ, ਪ੍ਰਤੇ) ਕਾਜੀਂ , ਕੰਮੀਂ, ਕੰਮਾਂ ਦੀ। ਯਥਾ-‘ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ’ ਅਪਨੇ ਕਾਰਜ (ਪ੍ਰਪੰਚ) ਦੀ ਕੀਮਤ ਨੂੰ (ਆਪ ਜਾਣਦਾ ਹੈ)।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First