ਕਾਠ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਠ (ਨਾਂ,ਪੁ) ਛੱਤ ਪਾਉਣ ਲਈ ਵਰਤੀਣ ਵਾਲੇ ਕੜੀਆਂ ਸ਼ਤੀਰ; ਲੱਕੜੀ ਬਾਲਣ ਆਦਿ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਠ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਠ [ਨਾਂਇ] ਲੱਕੜੀ; ਲੱਕੜੀ ਦਾ ਸ਼ਿਕੰਜਾ ਜਿਸ ਵਿੱਚ ਪੁਰਾਣੇ ਸਮਿਆਂ ਵਿੱਚ ਦੋਸ਼ੀ ਦੇ ਪੈਰ ਕੱਸ ਦਿੱਤੇ ਜਾਂਦੇ ਸਨ; ਇੱਕ ਮਾਪ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਠ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਠ. ਸੰ. ਕਾ. “ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?” (ਗਉ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਠ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਾਠ ਲਕੜੀ- ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ। ਵੇਖੋ ਕਾਠੀ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਾਠ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਠ, (ਪ੍ਰਾਕ੍ਰਿਤ : कट्ट; ਸੰਸਕ੍ਰਿਤ : काष्ठ) \ ਪੁਲਿੰਗ \ ਇਸਤਰੀ ਲਿੰਗ : ੧. ਲੱਕੜ; ੨. ਲੱਕੜ ਦਾ ਡੰਡਾ ਗੇਲੀ ਜਾਂ ਸੋਟਾ; ੩. ਬਾਲਣ; ੪. ਲੱਕੜੀ ਦਾ ਸ਼ਿਕੰਜਾ ਜਿਸ ਵਿੱਚ ਪੁਰਾਣੇ ਸਮਿਆਂ ਵਿੱਚ ਅਪਰਾਧੀ ਦੇ ਪੈਰ ਕਸ ਦਿੱਤੇ ਜਾਂਦੇ ਸਨ; ੫. ਇੱਕ ਮਾਪ
–ਕਾਠ ਹੋ ਜਾਣਾ, ਮੁਹਾਵਰਾ : ੧. ਚੁੱਪ ਹੋ ਜਾਣਾ; ੨. ਸਖ਼ਤ ਹੋ ਜਾਣਾ; ੩. ਆਕੜ ਜਾਣਾ
–ਕਾਠ ਕੱਟਿਆਂ ਕਰਦਾ ਹੈ, ਅਖੌਤ : ਕੋਈ ਕੰਮ ਕਰਨ ਨਾਲ ਹੀ ਪੂਰਾ ਹੁੰਦਾ ਹੈ
–ਕਾਠ ਕਟੋਲ ਬਾਸਲੀ, ਇਸਤਰੀ ਲਿੰਗ : ਇੱਕ ਖੇਡ, ਕਾਠ ਕਠੂਲੀ
–ਕਾਠ ਕਠੂਲੀ, ਇਸਤਰੀ ਲਿੰਗ : ਬੱਚਿਆਂ ਦੀ ਖੇਡ ਜਿਸ ਵਿੱਚ ਅੱਖਾਂ ਬੰਦ ਕਰ ਕੇ ਲੱਕੜੀ ਨੂੰ ਛੁਹੰਦੇ ਹਨ। ਜਿਸ ਦਾ ਪੈਰ ਲੱਕੜੀ ਤੇ ਨਾ ਹੋਵੇ ਚੋਰ ਉਸ ਨੂੰ ਫੜ ਲੈਂਦਾ ਹੈ ਤੇ ਫੇਰ ਉਹ ਚੋਰ ਬਣ ਕੇ ਦੂਜੇ ਹਾਣੀਆਂ ਨੂੰ ਫੜਦਾ ਹੈ
–ਕਾਠ ਕਠੋਰੀ, ਇਸਤਰੀ ਲਿੰਗ : ਕੱਛ ਵਿੱਚ ਲੈਣ ਵਾਲੀ ਫਹੁੜੀ ਜਿਸ ਦੇ ਸਹਾਰੇ ਲੰਙੇ ਤੁਰਦੇ ਹਨ, ਬਸਾਖੀ
–ਕਾਠ ਕਬਾੜ, ਪੁਲਿੰਗ : ਟੁੱਟਿਆ ਭੱਜਿਆ ਘਰ ਦਾ ਸਾਮਾਨ, ਨਿੱਕ ਸੁੱਕ, ਕੂੜਾ ਕਿਰਕਟ
–ਕਾਠ ਕਲਾ, ਪੁਲਿੰਗ : ਲੱਕੜ ਦਾ ਸ਼ਿਕੰਜਾ ਜਿਸ ਦੇ ਵਿੱਚ ਦੋਸ਼ੀ ਦੀਆਂ ਲੱਤਾਂ ਕਸ ਦਿੰਦੇ ਸਨ, ਸ਼ਿਕੰਜਾ
–ਕਾਠ ਕੀੜਾ, ਪੁਲਿੰਗ : ਖਟਮਲ
–ਕਾਠ ਕਬਾੜ, ਪੁਲਿੰਗ : ਕਾਠ ਕਬਾੜ
–ਕਾਟ ਕੋੜਾ ਚਲਣਾ, ਮੁਹਾਵਰਾ : ਦੋਸ਼ੀ ਨੂੰ ਮਾਰਨਾ ਤੇ ਉਸ ਤੇ ਕੋੜੇ ਬਰਸਾਉਣਾ
–ਕਾਠਗੜ੍ਹ, ਖਾਲਸਾਈ ਬੋਲਾ : ਚਿਤਾ, ਚਿਖਾ
–ਕਾਠ ਚਬਾਉਣਾ, ਮੁਹਾਵਰਾ / ਅਖੌਤ :ਗੁਜ਼ਾਰਾ ਕਰਨਾ, ਤੰਗੀ ਨਾਲ ਦਿਨ ਕੱਟਣੇ
–ਕਾਠ ਦਾ, ਵਿਸ਼ੇਸ਼ਣ : ਲੱਕੜੀ ਦਾ ਬਣਿਆ ਹੋਇਆ, ਬਿਲਕੁਲ, ਬੇਅਕਲ, ਜਮ੍ਹਾਂ ਬੁੱਧੂ
–ਕਾਠ ਦਾ ਉੱਲੂ, ਪੁਲਿੰਗ : ਬੜਾ ਮੂਰਖ, ਬੇਵਕੂਫ਼, ਨਿਰਾ ਅਹਿਮਕ, ਨਿਰਾ ਬੁੱਧੂ
–ਕਾਠ ਦਾ ਘੋੜਾ, ਪੁਲਿੰਗ : ੧. ਲੰਗੜੇ ਆਦਮੀ ਦੀ ਲਾਠੀ; ੨. ਲੱਕੜੀ ਦਾ ਘੋੜਾ; ੩. ਤਾਬੂਤ, ਅਰਥੀ; ੪. ਟਰਾਏ ਦਾ ਲਕੜੀ ਦਾ ਘੋੜਾ ਜਿਸ ਵਿੱਚ ਛਿਪ ਕੇ ਯੂਨਾਨੀਆਂ ਨੇ ਸ਼ਹਿਰ ਟਰਾਏ ਫਤਹਿ ਕੀਤਾ ਸੀ
–ਕਾਠ ਦਾ ਘੋੜਾ ਲੋਹੇ ਦੀ ਜ਼ੀਨ ਜਿਸ ਤੇ ਬੈਠੇ ਲੰਘੜਦੀਨ, ਅਖੌਤ : ਬੁਝਾਰਤ ਜਿਸ ਵਿੱਚ ਲੰਗੜਿਆਂ ਦੀਆਂ ਫਹੁੜੀਆਂ ਜਾਂ ਬਸਾਖੀਆਂ ਵਲ ਇਸ਼ਾਰਾ ਹੁੰਦਾ ਹੈ
–ਕਾਠ ਦਾ ਪੜੁੱਲ, ਪੁਲਿੰਗ : ਲੱਕੜੀਆਂ ਦੇ ਢੇਰ ਜੋ ਮੋਰਚਿਆਂ ਨੂੰ ਉੱਚਾ ਕਰਨ, ਖਾਈਆਂ ਨੂੰ ਭਰਨ ਤੇ ਕੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਆਉਂਦੇ ਹਨ
–ਕਾਠ ਦੀ ਹੰਡੀਆ, ਇਸਤਰੀ ਲਿੰਗ : ੧. ਲੱਕੜੀ ਦੀ ਹਾਂਡੀ; ੨. ਨਾਸ਼ਵਾਨ ਚੀਜ਼
–ਕਾਠ ਦੀ ਹਾਂਡੀ, ਇਸਤਰੀ ਲਿੰਗ : ਛੇਤੀ ਨਾਸ਼ ਹੋਣ ਵਾਲੀ ਸ਼ੈ, ਛੇਤੀ ਹੀ ਪਰਗਟ ਹੋ ਜਾਣਾ ਵਾਲਾ ਧੋਖਾ ਜਾਂ ਫਰੇਬ, ਨਾ ਨਿਭ ਸਕਣ ਵਾਲੀ ਹਾਲਤ
–ਕਾਠ ਦੀ ਹਾਂਡੀ ਇਕੋ ਵਾਰ ਚੜ੍ਹਦੀ ਹੈ,ਕਾਠ ਦੀ ਹਾਂਡੀ ਚੜੇ ਨਾ ਦੂਜੀ ਵਾਰ, ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜਦੀ ਅਖੌਤ : ੧. ਝੂਠ ਤੇ ਧੋਖਾ ਸਦਾ ਸਫਲ ਨਹੀਂ ਹੁੰਦਾ; ੨. ਆਦਮੀ ਇਕੋ ਵਾਰੀ ਧੋਖਾ ਦੇ ਸਕਦਾ ਹੈ ਅਗੇ ਨੂੰ ਉਸ ਦਾ ਇਤਬਾਰ ਮਾਰਿਆ ਜਾਂਦਾ ਹੈ
–ਕਾਠ ਦੀ ਘੋੜੀ, ਇਸਤਰੀ ਲਿੰਗ : ੧. ਕਾਠ ਦਾ ਘੋੜਾ; ੨. ਅਰਥੀ, ਜਨਾਜ਼ਾ, ਤਾਬੂਤ
–ਕਾਠ ਦੀ ਤਲਵਾਰ, ਇਸਤਰੀ ਲਿੰਗ : ਲੱਕੜੀ ਦੀ ਤਲਵਾਰ, ਝੂਠ ਮੂਠ ਦੀ ਤਲਵਾਰ
–ਕਾਠ ਦੀ ਤਲਵਾਰ ਕਾਟ ਨਹੀਂ ਕਰਦੀ, ਅਖੌਤ : ਫੋਕੀਆਂ ਤਦਬੀਰਾਂ ਨਾਲ ਕੰਮ ਨਹੀਂ ਚੱਲਦਾ
–ਕਾਠ ਦੀ ਬਿੱਲੀ ਮਿਆਉਂ ਕਿਉਂ ਕਰੇ, ਅਖੌਤ : ਕਮਜ਼ੋਰ ਦਿਲ ਆਦਮੀ ਕਦੇ ਦਲੇਰੀ ਦੀ ਗੱਲ ਨਹੀਂ ਕਰ ਸਕਦਾ
–ਕਾਠ ਦੀ ਭਾਬੋ, ਇਸਤਰੀ ਲਿੰਗ : ਬੇਵਕੂਫ ਤੀਵੀਂ, ਮੂਰਖ ਨਾਰੀ
–ਕਾਠ ਦੀ ਮੋਰਨੀ ਤੇ ਚੰਦਨਹਾਰ, ਅਖੌਤ : ਭੈੜੀ ਸ਼ਕਲ ਦੀ ਹੋ ਕੇ ਬਣਾਉ ਸ਼ਿੰਗਾਰ ਕਰਨ ਵਾਲੀ ਲਈ ਕਹਿੰਦੇ ਹਨ
–ਕਾਠੀ ਦੀ ਰੋਟੀ, ਇਸਤਰੀ ਲਿੰਗ : ਸ਼ੇਖ ਫ਼ਰੀਦ ਦੀ ਪਰਸਿੱਧ ਕਾਠ ਦੀ ਰੋਟੀ ਕਹਿੰਦੇ ਹਨ ਇਹ ਉਨ੍ਹਾਂ ਨੇ ਬਾਰਾਂ ਸਾਲ ਆਪਣੇ ਪੇਟ ਨਾਲ ਭੁੱਖ ਮਿਟਾਉਣ ਲਈ ਬੰਨ੍ਹੀ ਰੱਖੀ
–ਕਾਠ ਦੇ ਘੋੜੇ ਚਲਾਉਣਾ, ਮੁਹਾਵਰਾ : ਧੋਖਾ ਦੇਣਾ
–ਕਾਠ ਦੇ ਘੋੜੇ ਦੁੜਾਉਣਾ, ਮੁਹਾਵਰਾ :ਫਜ਼ੂਲ ਬਾਤਾਂ ਬਣਾਉਣਾ, ਵਿਅਰਥ ਕੰਮ ਕਰਨਾ
–ਕਾਠ ਪਾਉਣਾ, ਪੁਆਧੀ / ਮੁਹਾਵਰਾ : ਵਿਹਲੜ ਨੂੰ ਕੰਮ ਤੇ ਲਾਉਣਾ, ਕਾਬੂ ਕਰਨਾ, ਜਾਣ ਨਾ ਦੇਣਾ
–ਕਾਠ ਪੁਤਲੀ, ਇਸਤਰੀ ਲਿੰਗ : ਕਠਪੁਤਲੀ
–ਕਾਠ ਫੋੜਾ, ਪੁਲਿੰਗ : ਖਾਕੀ ਰੰਗ ਦਾ ਇੱਕ ਪੰਛੀ, ਕਠ ਫੋੜਾ, ਲਕੜਹਾਰਾ; ਤਰਖਾਣ
–ਕਠ ਭਰਾ,ਕਾਠ ਭਾਰ ਪੁਲਿੰਗ : ਲੱਕੜਾਂ ਦੀ ਪੰਡ, ਬਾਲਣ ਦਾ ਗੱਠਾ
–ਕਾਠ ਮਾਰਨਾ, ਮੁਹਾਵਰਾ : ਬੰਨ੍ਹ ਕੇ ਬਿਠਾਉਣਾ, ਜਕੜ ਲੈਣਾ, ਆਉਣ ਜਾਣ ਤੋਂ ਰੋਕਣਾ, ਇੱਕ ਥਾਂ ਬਿਠਾ ਰੱਖਣਾ, ਕੋਈ ਰਕਮ ਕਿਸੇ ਚੀਜ਼ ਦੀ ਖਰੀਦ ਵਿੱਚ ਲਾ ਛੱਡਣਾ ਜਿਸ ਤੋਂ ਉਹਦੇ ਵਿੱਚ ਹੋਰ ਵਾਧਾ ਨਾ ਹੋ ਸਕੇ, ਕਾਠ ਦੇ ਸ਼ਿਕੰਜੇ ਵਿੱਚ ਲੱਤਾਂ ਜਕੜ ਦੇਣਾ
–ਕਾਠਮੇਲ, ਇਸਤਰੀ ਲਿੰਗ : ਡਾਕ ਦੀ ਗੱਡੀ
–ਕੱਦ ਕਾਠ, ਪੁਲਿੰਗ : ਅਕਾਰ, ਡੀਲਡੌਲ, ਸਰੀਰ ਦੀ ਬਣਤਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-59-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First