ਕਾਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ (ਨਾਂ,ਇ) ਵੇਖੋ : ਖਾਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ. ਸੰਗ੍ਯਾ—ਕਣ੗. ਕੰਨ. “ਮੰਤੁ ਦੀਓ ਹਰਿ ਕਾਨ.” (ਪ੍ਰਭਾ ਮ: ੪) ੨ ਕਾਨਾ. ਸਰਕੁੜੇ ਦਾ ਕਾਂਡ. “ਦੀਸਹਿ ਦਾਧੇ ਕਾਨ ਜਿਉ.” (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩ ਜੁਲਾਹੇ ਦੀ ਤਾਣੀ ਦੇ ਕਾਨੇ. “ਦੁਆਰ ਊਪਰਿ ਝਿਲਕਾਵਹਿ ਕਾਨ.” (ਗੌਂਡ ਕਬੀਰ) ੪ ਕਾਨ੍ਹ. ਕ੍ਰਿ੄ਨ. “ਗਾਵਹਿ ਗੋਪੀਆ ਗਾਵਹਿ ਕਾਨ.” (ਵਾਰ ਆਸਾ) ੫ ਦੇਖੋ, ਕਾਣ , ਕਾਣਿ ਅਤੇ ਕਾਨਿ। ੬ ਤੀਰ. ਬਾਣ. “ਪ੍ਰੇਮ ਕੇ ਕਾਨ ਲਗੇ ਤਨ ਭੀਤਰਿ.” (ਮਾਰੂ ਮ: ੧) ੭ ਫ਼ਾ ਖਾਣਿ. ਆਕਰ। ੮ ਤੁ ਕ਼ਾਨ. ਲਹੂ. ਰੁਧਿਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਨ (ਸੰ.। ਪੰਜਾਬੀ ਕਾਨਾ) ੧. ਕਾਨੇ। ਸਰਕੜੇ ਦੀ ਇਕ ਮੋਟੀ ਕਿਸਮ ਜਿਸ ਤੇ ਜੁਲਾਹੇ ਮੁੱਢਿਆਂ ਤੋਂ ਸੂਤ ਉਧੇੜਕੇ ਤਾਣਾ ਤਣਦੇ ਹਨ। ਯਥਾ-‘ਦੁਆਰ ਊਪਰਿ ਝਿਲਕਾਵਹਿ ਕਾਨ’ ਭਾਵ ਇਹ ਕਿ ਤਾਣੀ ਦਾ ਨਾਮ ਨਹੀਂ ਕਾਨੇ ਹੀ ਨਜ਼ਰ ਆਉਂਦੇ ਹਨ।

੨. ਉਹ ਕਾਨੇ ਜੋ ਜ਼ਿਮੀ ਵਿਚ ਖੜੇ ਹਨ, ਪੱਤੇ ਸੜ ਗਏ ਹਨ ਤੇ ਉਹ ਕਾਲੇ ਸਾੜ ਸਣੇ ਖੜੇ ਹਨ। ਯਥਾ-‘ਦੀਸਹਿ ਦਾਧੇ ਕਾਨ ਜਿਉ ਜਿਨੑ ਮਨਿ ਨਾਹੀ ਨਾਉ’। ਤਥਾ-‘ਜਿਉ ਡਵਿ ਦਧਾ ਕਾਨ’।

੩. ਤੀਰ। ਯਥਾ-‘ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ’।

੪. (ਸੰ.। ਦੇਖੋ , ਕਾਣਿ) ਕਾਣ , ਮੁਥਾਜੀ। ਯਥਾ-‘ਜਿਹ ਸਿਮਰਨਿ ਨਾਹੀ ਤੁਹਿ ਕਾਨਿ’।

੫. (ਦੇਖੋ, ਕੰਨ ੩. ਸ਼੍ਰੀ ਕ੍ਰਿਸ਼ਨ ਜੀ। ਯਥਾ-‘ਗਾਵਨਿ ਗੋਪੀਆ ਗਾਵਨਿ ਕਾਨੑ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਨ : ਉੱਤਰ-ਪੱਛਮੀ ਫ਼ਰਾਂਸ ਵਿਚ ਕਾਨਵਾਡੋਸ ਡਿਪਾਰਟਮੈਂਟ ਦਾ ਇਹ ਇਕ ਸ਼ਹਿਰ ਹੈ ਜੋ ਪੈਰਿਸ ਤੋਂ 200 ਕਿ. ਮੀ. ਉੱਤਰ-ਪੱਛਮ ਵਲ ਦਰਿਆ ਆੱਰਨ ਦੇ ਖੱਬੇ ਕੰਢੇ ਉੱਤੇ ਇਸ ਦੇ ਮੁਹਾਣੇ ਤੋਂ ਲਗਭਗ 15 ਕਿ. ਮੀ. ਹਟਵਾਂ ਵਸਿਆ ਹੋਇਆ ਹੈ। ਇਹ ਘਰੋਗੀ ਵਪਾਰ ਦਾ ਕੇਂਦਰ, ਜ਼ਰਾਇਤੀ ਅਤੇ ਡੇਅਰੀ ਵਸਤਾਂ ਦੀ ਮੰਡੀ ਅਤੇ ਸੂਤੀ ਕੱਪੜੇ, ਲੋਹਾ, ਧਾਤੂ ਵਸਤਾਂ ਅਤੇ ਚਮੜੇ ਆਦਿ ਦਾ ਮਹੱਤਵਪੂਰਨ ਨਿਰਮਾਣ ਕੇਂਦਰ ਹੈ। ਇਹ ਅੰਗੋਰਾ ਸੈਹਿਆਂ ਦੀਆਂ ਖੱਲਾਂ ਤੋਂ ਦਸਤਾਨੇ ਬਣਾਉਣ ਲਈ ਬਹੁਤ ਪ੍ਰਸਿੱਧ ਹੈ। ਇਥੇ ਇਮਾਰਤੀ ਲੱਕੜ, ਲੋਹੇ, ਕੋਲੇ, ਅਨਾਜ, ਬਰਾਂਡੀ ਅਤੇ ਬਨਸਪਤੀ ਤੇਲਾਂ ਦਾ ਕਾਫੀ ਵਪਾਰ ਹੁੰਦਾ ਹੈ।

          ਭਾਵੇਂ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਸ਼ਹਿਰ ਦੀ ਬੜੀ ਤਬਾਹੀ ਹੋਈ ਪਰ ਅੱਜ ਵੀ ਇਹ ਸ਼ਹਿਰ ਬਹੁਤ ਸੁਥਰਾ ਹੈ ਅਤੇ ਇਸ ਦੀਆਂ ਗਲੀਆਂ ਖੁੱਲ੍ਹੀਆਂ ਅਤੇ ਨਿਯਮਤ ਹਨ। ਸ਼ਹਿਰ ਵਿਚ ਵਰਣਨ ਯੋਗ ਵੱਡੀਆਂ ਵੱਡੀਆਂ ਇਮਾਰਤਾਂ ਹਨ। ਇਥੋਂ ਦੇ ਵਰਣਨ ਯੋਗ ਗਿਰਜਿਆਂ ਵਿਚ ‘Abbaye-aus-Dames’ ਅਤੇ ‘Abbaye-aux-Hommes’ ਹਨ ਜੋ ਰੋਮਨ ਨਮੂਨੇ ਦੇ ਬਣੇ ਹੋਏ ਹਨ ਅਤੇ ਇਹ ਦੋਨੋਂ ਵਿਲੀਅਮ ਦਾ ਕਾੱਨਕਰਰ ਦੇ ਸਮੇਂ ਦੇ ਹਨ। ਸੰਨ 1431 ਵਿਚ ਸਥਾਪਤ ਕੀਤੀ ਗਈ ਇਕ ਯੂਨੀਵਰਸਿਟੀ ਵੀ ਇਥੇ ਮੌਜੂਦ ਹੈ। ਇਨ੍ਹਾਂ ਤੋਂ ਬਿਨਾਂ ਸ਼ਹਿਰ ਕਈ ਹੋਰ ਮੱਧ-ਕਾਲੀਨ ਅਤੇ ਪ੍ਰਾਚੀਨ ਇਮਾਰਤਾਂ ਨਾਲ ਭਰਿਆ ਹੋਇਆ ਹੈ। ਇਹ ਸ਼ਹਿਰ ਪਹਿਲਾਂ ਕਿਲਾਬੰਦ ਸ਼ਹਿਰ ਸੀ ਜਿਸ ਦਾ ਸਬੂਤ ਇਥੋਂ ਦੇ ਖੰਡਰਾਤ ਹਨ।

          ਸਭ ਤੋਂ ਪਹਿਲਾਂ ਇਸ ਸ਼ਹਿਰ ਦੀ ਮਹੱਤਤਾ ‘ਵਿਲੀਅਮ ਜੇਤੂ’ ਦੇ ਸਮੇਂ ਹੋਈ ਸੀ। 1346 ਈ. ਵਿਚ ਇਹ ਐਡਵਰਡ ਤੀਜੇ ਦੇ ਕਬਜ਼ੇ ਵਿਚ ਆ ਗਿਆ ਜਿਸ ਦੇ ਸਮੇਂ ਇਸ ਨੂੰ ਇੰਗਲੈਂਡ ਵਿਚ ਲੰਡਨ ਤੋਂ ਦੂਜੇ ਨੰਬਰ ਤੇ ਵੱਡਾ ਸ਼ਹਿਰ ਕਿਹਾ ਜਾਂਦਾ ਸੀ। 1417 ਤੋਂ 1450 ਤਕ ਇਹ ਮੁੜ ਅੰਗਰੇਜ਼ਾ ਦੇ ਕਬਜ਼ੇ ਵਿਚ ਰਿਹਾ ਅਤੇ ਇਸ ਦੌਰਾਨ ਇਥੇ ਯੂਨੀਵਰਸਿਟੀ ਦੀ ਨੀਂਹ ਰੱਖੀ ਗਈ ਸੀ। ਪ੍ਰੋਟੈਸਟੈਟਾਂ ਅਤੇ ਰੋਮਨ ਕੈਥੋਲਿਕਾਂ ਵਿਚਕਾਰ ਧਾਰਮਕ ਯੁੱਧਾਂ ਨੇ ਇਸ ਸ਼ਹਿਰ ਨੂੰ ਬਹੁਤ ਨੁਕਸਾਨ ਪਹੁੰਚਾਇਆ। ਸੰਨ 1562 ਵਿਚ ਪ੍ਰੋਟੈਸਟੈਟਾਂ ਵਲੋਂ ਐਡਮਿਰਲ ਡੀ ਕੋਲਿਗਨੀ ਨੇ ਇਸ ਤੇ ਕਬਜ਼ਾ ਕਰ ਲਿਆ। ਫਰਾਂਸੀਸੀ ਕ੍ਰਾਂਤੀ ਦੌਰਾਨ 1793 ਈ. ਵਿਚ ਇਹ ਇਕ ਗਿਰਾਂਡਿਨ ਦਾ ਗੜ੍ਹ ਬਣ ਗਿਆ। ਦੂਜੇ ਵਿਸ਼ਵ ਯੁਧ ਦੌਰਾਨ ਜਦੋਂ 6 ਜੂਨ, 1944 ਨੂੰ ਇਤਹਾਦੀਆਂ ਨੇ ਫਰਾਂਸ ਤੇ ਹਮਲਾ ਕੀਤਾ ਤਦ ਕਾਨ ਵੀ ਨਾਰ ਮੰਡੀ ਮੁਹਿੰਮ ਵੇਲੇ ਦੇ ਮੁੱਖ ਕੇਂਦਰਾਂ ਵਿਚੋਂ ਇਕ ਸੀ ਅਤੇ ਆਖਰਕਾਰ ਇਸ ਤੇ ਇਤਹਾਦੀਆਂ ਦਾ ਕਬਜ਼ਾ ਹੋ ਗਿਆ।

          ਆਬਾਦੀ––181,390 (1975)

          49° 11' ਉ. ਵਿਥ.; 0° 21' ਪੱ. ਲੰਬ.

          ਹ. ਪੁ.––ਐਨ. ਅਮੈ. 5 : 137; ਵ. ਯੂ. ਐਨ. 3 : 884


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਨ, (ਸੰਸਕ੍ਰਿਤ : काण्ण=ਕਾਨਾ) \ ਪੁਲਿੰਗ : ਤਿੰਨ ਕਰਮਾਂ ਦਾ ਮਾਪ

–ਕਾਨੂ, ਪੁਲਿੰਗ : ਜ਼ਮੀਨ ਨੂੰ ਕੱਛਣ ਵਾਲਾ ਸਰਕਾਰੀ ਕਰਮਚਾਰੀ, ਕਣਕੂਤੀਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-19-40, ਹਵਾਲੇ/ਟਿੱਪਣੀਆਂ:

ਕਾਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਨ, (ਫ਼ਾਰਸੀ : ਕਾਨ; ਸੰਸਕ੍ਰਿਤ : खानि) \ ਇਸਤਰੀ ਲਿੰਗ : ੧. ਖਾਣ, ਧਰਤੀ ਅੰਦਰ ਜਾਂ ਹੇਠ ਦੀ ਉਹ ਜਗ੍ਹਾ ਜਿਥੋਂ ਖੋਦ ਕੇ ਧਾਤਾਂ ਕੱਢੀਆਂ ਜਾਣ; ੨. ਖ਼ਜ਼ਾਨਾ, ਦਬਿਆ ਹੋਇਆ ਧਨ, ਦਫੀਨਾ, ਭੰਡਾਰਾ

–ਕਾਨਕਨ, ਪੁਲਿੰਗ : ਖਾਣ ਖੋਦਣ ਵਾਲਾ, ਖ਼ਾਨ ਪੁੱਟਣ ਵਾਲਾ

–ਕਾਨਕਨੀ, ਇਸਤਰੀ ਲਿੰਗ : ਖਾਣ ਖੋਦਣ ਦੀ ਕਿਰਿਆ ਜਾਂ ਮਜੂਰੀ

–ਕਾਨੀ, ਵਿਸ਼ੇਸ਼ਣ : ਕਾਨ ਸਬੰਧੀ, ਖਾਣ ਵਿਚੋਂ ਨਿਕਲਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-20-13, ਹਵਾਲੇ/ਟਿੱਪਣੀਆਂ:

ਕਾਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਨ, (ਸੰਸਕ੍ਰਿਤ : काण=ਕੰਨ) \ ਪੁਲਿੰਗ : ਕੰਨ: ‘ਮੱਤੁ ਦੀਓ ਹਰਿ ਕਾਨ’

(ਪ੍ਰਭਾਤੀ ਮਹਲਾ ੪)

–ਕਾਨੋਕਾਨ ਥੀਵਣਾ, (ਲਹਿੰਦੀ) \ ਮੁਹਾਵਰਾ : ਗੱਲ ਦਾ ਇਕ ਕੰਨੋਂ ਦੂਜੇ ਕੰਨ ਪੁਜਣਾ, ਖ਼ਬਰ ਦਾ ਆਮ ਫੈਲ ਜਾਣਾ

–ਕਾਨੋ ਕਾਨ ਕਰਨਾ, ਮੁਹਾਵਰਾ : ਗੱਲ ਨੂੰ ਇਕ ਕੰਨ ਤੋਂ ਦੂਜੇ ਕੰਨ ਤੱਕ ਪਹੁੰਚਾਉਣਾ, ਬਦਨਾਮ ਕਰਨਾ, ਮਸ਼ਹੂਰ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-21-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.