ਕਾਨੂੰਨ-ਪੂਰਨ ਕਾਰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Excuse, Lawful_ਕਾਨੂੰਨ-ਪੂਰਨ ਕਾਰਨ: ਇਹ ਜ਼ਰੂਰੀ ਨਹੀਂ ਕਿ ਵਾਜਬ ਜਾਂ ਚੰਗਾ ਕਾਰਨ ਕਾਰਨ ਹੋਵੇ। ‘ਦ ਡੀਫ਼ੈਂਸ ਔਫ਼ ਇੰਡੀਆ ਰੂਲਜ਼ 1939 ਦੇ ਨਿਯਮ 5 ਦੇ ਅਰਥ ਨਿਰਨੇ (1947 ਏ ਐਲ ਜੇ 610) ਵਿਚ ਅਦਾਲਤ ਦਾ ਕਹਿਣਾ ਹੈ ‘ਕਾਨੂੰਨ ਪੂਰਨ ਕਾਰਨ’ ਉਹ ਕਾਰਨ ਕਿਹਾ ਜਾ ਸਕਦਾ ਹੈ ਜੋ ਕਾਨੂੰਨ ਵਿਚ ਚੰਗਾ ਕਾਰਨ ਮੰਨਿਆ ਗਿਆ ਹੋਵੇ। ਇਸੇ ਤਰ੍ਹਾਂ ਉਨ੍ਹਾਂ ਹੀ ਨਿਯਮਾਂ ਦੇ ਨਿਯਮ 38 ਦੇ ਉਪ ਨਿਯਮ (1) (ੳ) ਦੇ ਸਬੰਧ ਵਿਚ ਐਂਪਰਰ ਬਨਾਮ ਆਬਿਦ ਅਲ ਜਾਫ਼ਰ ਭਾਈ (231 ਆਈ ਸੀ 222) ਵਿਚ ਵੀ ਕਿਹਾ ਗਿਆ ਹੈ ਕਿ ਇਸ ਦਾ ਮਤਲਬ ਅਜਿਹੇ ਕਾਰਨ ਤੋਂ ਨਹੀਂ ਲਿਆ ਜਾ ਸਕਦਾ ਜੋ ਗ਼ੈਰ-ਕਾਨੂੰਨ-ਪੂਰਨ ਨ ਵਿਖਾਇਆ ਜਾ ਸਕਦਾ ਹੋਵੇ। ਇਸ ਦਾ ਮਤਲਬ ਅਜਿਹਾ ਕਾਰਨ ਹੈ ਜੋ ਕਾਨੂੰਨ ਦੁਆਰਾ ਮੰਨਿਆ ਜਾਂਦਾ ਹੈ ਅਤੇ ਵਰਜਿਤ ਨਹੀਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.