ਕਾਪੀ ਕਰਨਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Coping

ਵਿੰਡੋਜ਼ ਐਕਸਪਲੋਰਰ ਸਾਨੂੰ ਫਾਈਲਾਂ ਅਤੇ ਫੋਲਡਰਾਂ ਦੀ ਨਕਲ ਅਰਥਾਤ ਕਾਪੀ (Copy) ਕਰਨ ਦੀ ਸਹੂਲਤ ਦਿੰਦਾ ਹੈ।

ਫਾਈਲ ਨੂੰ ਕਾਪੀ (ਨਕਲ) ਕਰਨ ਦੇ ਸਟੈੱਪ ਹੇਠਾਂ ਲਿਖੇ ਹਨ:

1. ਉਸ ਫਾਈਲ ਉੱਤੇ ਕਲਿੱਕ ਕਰੋ ਜਿਸ ਦੀ ਤੁਸੀਂ ਕਾਪੀ ਕਰਨਾ ਚਾਹੁੰਦੇ ਹੋ।

2. ਐਡਿਟ ਮੀਨੂ ਵਿੱਚੋਂ ਕਾਪੀ ਆਪਸ਼ਨ ਦੀ ਚੋਣ ਕਰੋ।

3. ਫੋਲਡਰ ਦੀ ਚੋਣ ਕਰੋ ਜਿੱਥੇ ਤੁਸੀਂ ਫਾਈਲ ਦੀ ਕਾਪੀ ਕਰਨਾ ਚਾਹੁੰਦੇ ਹੋ।

4. ਐਡਿਟ ਮੀਨੂ ਵਿੱਚੋਂ ਪੇਸਟ ਆਪਸ਼ਨ ਦੀ ਚੋਣ ਕਰੋ।

ਹੁਣ ਚੋਣਵੇਂ ਫੋਲਡਰ ਵਿੱਚ ਤੁਹਾਡੀ ਫਾਈਲ ਦੀ ਕਾਪੀ ਹੋ ਜਾਵੇਗੀ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕਾਪੀ ਕਰਨਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Copy

ਪੇਂਟ ਵਿੱਚ ਚਿੱਤਰ ਦੇ ਕਿਸੇ ਇਕ ਭਾਗ ਨੂੰ ਕਿਸੇ ਦੂਸਰੀ ਥਾਂ ਉੱਤੇ ਨਕਲ ਕੀਤਾ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਕਾਪੀ ਕਰਨਾ ਕਿਹਾ ਜਾਂਦਾ ਹੈ।

ਸਟੈੱਪ :

1. ਸਿਲੈਕਟ ਟੂਲ ਰਾਹੀਂ ਚਿੱਤਰ ਨੂੰ ਸਿਲੈਕਟ ਕਰੋ

2. Edit > Copy ਮੀਨੂ ਉੱਤੇ ਕਲਿੱਕ ਕਰੋ।

3. Edit > Paste ਮੀਨੂ ਉੱਤੇ ਕਲਿੱਕ ਕਰੋ। ਚਿੱਤਰ ਨਵੀਂ ਥਾਂ ਉੱਤੇ ਪੇਸਟ ਹੋ ਜਾਵੇਗਾ। ਪੇਸਟ ਕੀਤੇ     ਹੋਏ ਚਿੱਤਰ ਨੂੰ ਸਰਕਾ ਕੇ ਕਿਧਰੇ ਵੀ ਸੈੱਟ ਕਰ ਲਓ।

ਸਿਲੈਕਸ਼ਨ ਬਾਕਸ ਨੂੰ ਹਟਾਉਣ ਲਈ ਇਸ ਤੋਂ ਬਾਹਰ ਕਲਿੱਕ ਕਰੋ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕਾਪੀ ਕਰਨਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Copy

ਜਦੋਂ ਕਿਸੇ ਟੈਕਸਟ ਨੂੰ ਪੁਰਾਣੀ ਥਾਂ ਦੇ ਨਾਲ-ਨਾਲ ਨਵੀਂ ਥਾਂ ਉੱਤੇ ਦਿਖਾਉਣਾ ਹੋਵੇ ਤਾਂ ਕਾਪੀ (Copy) ਕਮਾਂਡ ਦਿੱਤੀ ਜਾਂਦੀ ਹੈ। ਜਦੋਂ ਕਾਪੀ ਕਮਾਂਡ ਦਿੱਤੀ ਜਾਂਦੀ ਹੈ ਤਾਂ ਟੈਕਸਟ ਕਲਿੱਪ ਆਰਟ ਵਿੱਚ ਚਲਾ ਜਾਂਦਾ ਹੈ। ਇਸੇ ਪ੍ਰਕਾਰ ਪੇਸਟ (Paste) ਕਮਾਂਡ ਦੇਣ ਉਪਰੰਤ ਇਹ ਟੈਕਸਟ ਨਵੀਂ ਥਾਂ ਉੱਤੇ ਚਲਾ ਜਾਂਦਾ ਹੈ।

ਕਾਪੀ ਕਰਨ ਦਾ ਤਰੀਕਾ :

1. ਟੈਕਸਟ ਨੂੰ ਚੁਣੋ

2. Edit ਮੀਨੂ ਵਿੱਚੋਂ Copy ਕਮਾਂਡ ਲਵੋ।

3. ਮਾਊਸ ਦੇ ਪੌਆਇੰਟਰ ਨੂੰ ਨਵੀਂ ਥਾਂ ਉੱਤੇ ਲੈ ਜਾਵੋ।

4. ਹੁਣ Edit ਮੀਨੂ ਦੀ Paste ਕਮਾਂਡ ਉੱਤੇ ਕਲਿੱਕ ਕਰੋ

ਨੋਟ: ਕਾਪੀ ਕਮਾਂਡ ਦਾ ਕੀਬੋਰਡ ਸ਼ਾਰਟਕੱਟ Ctrl+C ਹੁੰਦਾ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.