ਕਾਸ਼ਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਸ਼ਨੀ (ਨਾਂ,ਇ) ਆਕਾਸ਼ਨੀਲ ਜਿਹੇ ਫੁੱਲਾਂ ਵਾਲਾ ਇੱਕ ਪੌਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਸ਼ਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਸ਼ਨੀ (ਵਿ,ਪੁ) ਹਲਕੇ ਅਸਮਾਨੀ ਰੰਗ ਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਸ਼ਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਸ਼ਨੀ [ਨਾਂਇ] ਇੱਕ ਬੂਟੀ ਜੋ ਆਮ ਕਰਕੇ ਬਰਸੀਮ ਦੇ ਖੇਤਾਂ ਵਿੱਚ ਹੁੰਦੀ ਹੈ ਜਿਸ ਦੇ ਫੁੱਲ ਹਲਕੇ ਅਸਮਾਨੀ ਹੁੰਦੇ ਹਨ [ਨਾਂਪੁ] ਇਸ ਬੂਟੀ ਦੇ ਫੁੱਲਾਂ ਦੇ ਰੰਗ ਵਰਗਾ ਰੰਗ, ਫਿੱਕਾ ਅਸਮਾਨੀ; ਜਾਮਨੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਸ਼ਨੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਸ਼ਨੀ : ਇਸ ਨੂੰ ਚਿਕਰੀ ਵੀ ਕਹਿੰਦੇ ਹਨ। ਇਹ ਐਸਟਰੇਸੀ ਕੁਲ ਦਾ ਇਕ ਨੀਲੇ ਫੁੱਲਾਂ ਵਾਲਾ, ਸਲਾਦ ਤੇ ਤੌਰ ਤੇ ਵਰਤਿਆ ਜਾਣ ਵਾਲਾ ਸਦਾ-ਬਹਾਰ ਪੌਦਾ ਹੈ। ਇਸ ਦਾ ਬਨਸਪਤੀ-ਵਿਗਿਆਨਕ ਨਾਂ ਸਾਈਕੋਰੀਅਮ ਇੰਟਾਈਬਸ (Cichorium intybus) ਹੈ। ਇਹ ਪੌਦਾ ਯੂਰਪ ਦਾ ਜੰਮ-ਪਲ ਹੈ। 19ਵੀਂ ਸਦੀ ਵਿਚ ਇਸ ਨੂੰ ਅਮਰੀਕਾ ਵਿਚ ਲਿਆਂਦਾ ਗਿਆ ਅਤੇ ਹੁਣ ਇਸ ਨੂੰ ਨੀਦਰਲੈਂਡ, ਬੈਲਜੀਅਮ, ਫਰਾਂਸ ਅਤੇ ਜਰਮਨੀ ਵਿਚ ਬਹੁਤ ਜ਼ਿਆਦਾ ਉਗਾਇਆ ਜਾਂਦਾ ਹੈ। ਉੱਤਰੀ ਅਮਰੀਕਾ ਵਿਚ ਵੀ ਇਹ ਮਿਲਦਾ ਹੈ। ਪੂਰਬੀ ਅਮਰੀਕਾ ਅਤੇ ਕੈਨੇਡਾ ਦੀਆਂ ਚਾਰਗਾਹਾਂ ਅਤੇ ਸੜਕਾਂ ਦੇ ਪਾਸਿਆਂ ਤੇ ਇਹ ਨਦੀਨ ਦੇ ਰੂਪ ਵਿਚ ਉੱਗਦਾ ਹੈ।

          ਇਹ ਪੌਦਾ ਤਕਰੀਬਨ 1–1.5 ਮੀ. ਉੱਚਾ ਹੁੰਦਾ ਹੈ। ਇਸ ਦੀ ਲੰਮੀ, ਗੁੱਦੇਦਾਰ, ਮੂਸਲ ਜੜ੍ਹ ਹੁੰਦੀ ਹੈ। ਤਣਾ ਸਖ਼ਤ ਤੇ ਸ਼ਾਖ਼ਾਵਾਂ ਵਿਚ ਵੰਡਿਆ ਹੋਇਆ ਹੁੰਦਾ ਹੈ ਅਤੇ ਇਸ ਉਤੇ ਨਰਮ ਲੂੰਈ ਹੁੰਦੀ ਹੈ। ਪੱਤੇ ਖੰਨਾਂ ਵਿਚ ਵੰਡੇ ਹੋਏ ਤੇ ਦੰਦੇਦਾਰ ਹੁੰਦੇ ਹਨ।

          ਇਸ ਪੌਦੇ ਨੂੰ ਸਬਜ਼ੀ ਜਾਂ ਸਲਾਦ ਦੇ ਤੌਰ ਤੇ ਵਰਤਿਆ ਜਾਂਦਾ ਹੈ। ਜੜ੍ਹਾਂ ਨੂੰ ਉਬਾਲ ਕੇ ਮੱਖਣ ਨਾਲ ਖਾਧਾ ਜਾਂਦਾ ਹੈ ਤੇ ਪੱਤਿਆਂ ਨੂੰ ਸਲਾਦ ਵਜੋਂ ਵਰਤਿਆ ਜਾਂਦਾ ਹੈ। ਜੜ੍ਹਾਂ ਨੂੰ ਭੁੰਨ ਕੇ, ਪੀਸ ਕੇ ਖ਼ੁਸ਼ਬੂ ਲਈ ਜਾਂ ਕਾਫ਼ੀ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਇਹ ਪਸ਼ੂਆਂ ਦੇ ਚਾਰੇ ਦਾ ਕੰਮ ਵੀ ਦਿੰਦਾ ਹੈ।

          ਗਰਮੀ ਦੀ ਰੁੱਤ ਵਿਚ ਜੜ੍ਹਾਂ ਨੂੰ ਖੁੱਲ੍ਹੀਆਂ ਥਾਵਾਂ ਵਿਚ ਬੀਜਿਆ ਜਾਂਦਾ ਹੈ। ਪਤਝੜ ਵਿਚ ਇਨ੍ਹਾਂ ਨੂੰ ਪੁੱਟ ਕੇ ਸਰਦੀ ਵਿਚ ਮੁੜ ਬੀਜਿਆ ਜਾਂਦਾ ਹੈ। ਇਸ ਤਰ੍ਹਾਂ ਲਗਾਉਣ ਦੇ ਦੋ ਤਰੀਕੇ ਹਨ : ਇਕ ਤਰੀਕੇ ਨਾਲ ਬਾਰਬ ਡਾ ਕੈਪੂਸਿਨ ਉੱਗਦੇ ਹਨ ਜਿਨ੍ਹਾਂ ਨੂੰ ਦੂਰ ਦੂਰ ਪੱਤੇ ਲਗਦੇ ਹਨ ਤੇ ਇਨ੍ਹਾਂ ਦਾ ਰੰਗ ਵੀ ਪਿੱਲਤਣ ਤੇ ਹੁੰਦਾ ਹੈ। ਫ਼ਰਾਂਸੀਸੀ ਲੋਕ ਇਨ੍ਹਾਂ ਨੂੰ ਸਰਦੀਆਂ ਦੇ ਸਲਾਦ ਵਜੋਂ ਬਹੁਤ ਪਸੰਦ ਕਰਦੇ ਹਨ। ਦੂਜੇ ਤਰੀਕੇ ਨਾਲ ਵਿਟਲੋਫ਼ ਪੈਦਾ ਹੁੰਦੇ ਹਨ ਜਿਨ੍ਹਾਂ ਦੇ ਪੱਤੇ ਨੇੜੇ ਨੇੜੇ ਹੁੰਦੇ ਹਨ। ਇਸ ਨੂੰ ਬੈਲਜੀਅਮ ਅਤੇ ਕਈ ਹੋਰ ਦੇਸ਼ਾਂ ਵਿਚ ਪਸੰਦ ਕੀਤਾ ਜਾਂਦਾ ਹੈ। ਸਾਰੇ ਯੂਰਪ ਵਿਚ ਸਰਦੀਆਂ ਵਿਚ ਸਲਾਦ ਪ੍ਰਾਪਤ ਕਰਨ ਲਈ ਇਨ੍ਹਾਂ ਦੀਆਂ ਜੜ੍ਹਾਂ ਨੂੰ ਸਟੋਰ ਕੀਤਾ ਜਾਂਦਾ ਹੈ।

          ਹ. ਪੁ.––ਐਨ. ਬ੍ਰਿ. ਮਾ. 2 : 831


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.