ਕਿਰਸ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਸ (ਨਾਂ,ਇ) ਸਰਫ਼ੇ ਨਾਲ ਕੀਤਾ ਖਰਚ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਿਰਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਸ [ਨਾਂਇ] ਪੈਸਾ ਘੱਟ ਖਰਚ ਕਰਨ ਦਾ ਭਾਵ, ਸਰਫ਼ਾ , ਬੱਚਤ, ਕੰਜੂਸੀ; ਕਿਰਤ, ਮਿਹਨਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਿਰਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਸ. ਸੰਗ੍ਯਾ—ਕਿੱਤਾ. ਪੇਸ਼ਾ. “ਕੋਈ ਦਲਾਲੀ ਕਿਰਸ ਕਮਾਏ.” (ਭਾਗੁ) ੨ ਸੰ. कृषि —ਕ੍ਰਿ. ਖੇਤੀ. “ਜਮ ਚੂਹਾ ਕਿਰਸ ਨਿਤਿ ਕੁਰਕਦਾ.” (ਮ: ੪ ਵਾਰ ਗਉ ੧) ੩ ਕਣ (ਵਾਹੀ) ਦੀ ਕ੍ਰਿਯਾ. “ਨਾ ਕੋ ਕਿਰਸ ਕਰੇਇ.” (ਮ: ੨ ਵਾਰ ਰਾਮ ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿਰਸ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਿਰਸ (ਸੰ.। ਸੰਸਕ੍ਰਿਤ ਕ੍ਰਿਖਿ) ਖੇਤੀ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਿਰਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਰਸ, (ਸੰਸਕ੍ਰਿਤ <कृश=ਘਟਣਾ, ਘਟਾਉਣਾ, ਬਚਤ ਹੋਣਾ ਜਾਂ ਕਰਨਾ) \ ਇਸਤਰੀ ਲਿੰਗ : ਰੁਪਿਆ ਪੈਸਾ ਘੱਟ ਖ਼ਰਚ ਕਰਨ ਦਾ ਗੁਣ ਜਾਂ ਸੁਭਾਉ, ਸੰਜਮ, ਸਰਫ਼ਾ, ਸਿਆਣਪ, ਬਚਤ, ਸ਼ੂਮਪੁਣਾ, ਕੰਜੂਸੀ
–ਕਿਰਸ ਕਰਨਾ, ਮੁਹਾਵਰਾ : ੧. ਕਫਾਇਤ ਕਰਨਾ; ੨. ਲਾਲਚ ਕਰਨਾ, ਕੰਜੂਸੀ ਵਰਤਣਾ; ੩. ਅਤੀ ਸੰਜਮ ਕਰਨਾ
–ਕਿਰਸ ਖੋਰ (ਖੋਰਾ), ਵਿਸ਼ੇਸ਼ਣ / ਪੁਲਿੰਗ : ਕਿਰਸ ਕਰਨ ਵਾਲਾ, ਸਰਫ਼ੇ ਵਾਲਾ, ਸਰਫੇ ਹੱਥਾ
–ਕਿਰਸਣ, ਇਸਤਰੀ ਲਿੰਗ : ਕਿਰਸ ਕਰਨ ਵਾਲੀ ਇਸਤਰੀ
–ਕਿਰਸਾਂ ਪਿੱਟਾ, ਕਿਰਸਾਂ ਪਿਟਿਆ, ਵਿਸ਼ੇਸ਼ਣ / ਪੁਲਿੰਗ : ਸਰਫ਼ੇ ਖੋਰ, ਬਹੁਤੀ ਕਿਰਸ ਕਰਨ ਵਾਲਾ, ਕੰਜੂਸ
–ਕਿਰਸੀ, ਵਿਸ਼ੇਸ਼ਣ : ਸਰਫ਼ੇਖੋਰ, ਸਰਫ਼ੇਹੱਥਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 452, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-13-04-02-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First