ਕਿਲ੍ਹਾ ਰਾਇਪੁਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਲ੍ਹਾ ਰਾਇਪੁਰ: ਲੁਧਿਆਣਾ ਜ਼ਿਲੇ ਦਾ ਇਕ ਛੋਟਾ ਜਿਹਾ ਕਸਬਾ ਅਤੇ ਰੇਲਵੇ ਸਟੇਸ਼ਨ ਜਿੱਥੇ ਇਕ ਧਾਰਮਿਕ ਅਸਥਾਨ ‘ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ’ ਸੁਸ਼ੋਭਿਤ ਹੈ। ਇਹ ਗੁਰਦੁਆਰਾ ਅਜੋਕੇ ਸਮੇਂ ਵਿਚ ਇਸ ਵਿਸ਼ਵਾਸ ਨਾਲ ਸਥਾਪਿਤ ਕੀਤਾ ਗਿਆ ਹੈ ਕਿ ਗੁਰੂ ਹਰਿਗੋਬਿੰਦ ਜੀ 1631 ਵਿਚ ਡੇਹਲੋਂ ਤੋਂ ਗੁੱਜਰਵਾਲ ਜਾਂਦੇ ਹੋਏ ਕੁਝ ਸਮੇਂ ਲਈ ਇੱਥੇ ਰੁਕੇ ਸਨ। ਇਹ ਧਾਰਮਿਕ ਅਸਥਾਨ ਵਰਗਾਕਾਰ ਗੁੰਬਦਨੁਮਾ ਕਮਰਾ ਹੈ ਜਿਸ ਵਿਚ ਬੁਰਜੀ ਹੇਠ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਇਸ ਦੇ ਨਜ਼ਦੀਕ ਹੀ ਇਕ ਵੱਖਰੇ ਥੜ੍ਹੇ’ਤੇ ਕੁਝ ਹਥਿਆਰ ਦਰਸ਼ਨਾਂ ਹਿਤ ਰੱਖੇ ਹੋਏ ਹਨ। ਇਸ ਗੁਰਦੁਆਰੇ ਦੀ ਸੇਵਾ-ਸੰਭਾਲ ਦਾ ਕੰਮ ਬੁੱਢਾ ਦਲ ਦੇ ਨਿਹੰਗਾਂ ਦੇ ਹੱਥ ਵਿਚ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First